ਯੂਕਰੇਨ ਖਿਲਾਫ ਰੂਸ ਦੀ ਜੰਗ ਜਾਰੀ ਹੈ। ਇਸ ਜੰਗ ਵਿਚਾਲੇ ਅਜੇ ਵੀ ਕਈ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਰੂਸ ਨੇ ਯੂਕਰੇਨ ਦੇ 4 ਸ਼ਹਿਰਾਂ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਇਹ ਸੀਜ਼ਫਾਇਰ ਮਾਸਕੋ ਦੇ ਸਮੇਂ ਮੁਤਾਬਕ 8 ਮਾਰਚ ਨੂੰ ਸਵੇਰੇ 10 ਵਜੇ ਲਾਗੂ ਹੋਵੇਗੀ।
ਇਹ ਜਾਣਕਾਰੀ ਭਾਰਤ ‘ਚ ਰੂਸ ਦੇ ਦੂਤਾਵਾਸ ਨੇ ਦਿੱਤੀ। ਦੂਤਾਵਾਸ ਨੇ ਕਿਹਾ ਕਿ ਰੂਸ ਜੰਗਬੰਦੀ ਦਾ ਐਲਾਨ ਕਰਦਾ ਹੈ ਅਤੇ ਮਨੁੱਖਤਾਵਾਦੀ ਲਾਂਘਾ ਪ੍ਰਦਾਨ ਕਰਨ ਲਈ ਤਿਆਰ ਹੈ।
ਦੱਸ ਦੇਈਏ ਕਿ ਰੂਸ ਨੇ ਮਾਰਿਉਪੋਲ, ਖਾਰਕੀਵ, ਕੀਵ ਤੇ ਸੂਮੀ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਯੂਕਰੇਨ ਦੇ ਸੂਮੀ ਵਿੱਚ 500 ਤੋਂ ਵੱਧ ਭਾਰਤੀ ਫ਼ਸੇ ਹੋਏ ਹਨ। ਉਹ ਅਜੇ ਨਿਕਲ ਨਹੀਂ ਸਕੇ ਹਨ। ਰੂਸ ਦੀ ਫੌਜ ਵੱਲੋਂ ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਯੂਕਰੇਨ ਵਿੱਚ ਫ਼ਸੇ ਨਾਗਰਿਕ ਉਥੋਂ ਨਿਕਲ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਰਿਪੋਰਟਾਂ ਮੁਤਾਬਕ ਰੂਸ ਨੇ ਸੂਮੀ ਲਈ ਦੋ ਰਸਤੇ ਖੋਲ੍ਹੇ ਹਨ। ਪਹਿਲਾ ਰਸਤਾ Sumy-Sudzha-Belgorod ਤੋਂ ਹੋ ਕੇ ਲੰਘਦਾ ਹੈ ਤੇ ਦੂਜਾ ਰਸਤਾ Sumy-Golubovka-Romny-Lokhvitsa-Lubny-Poltava ਦਾ ਹੈ। ਇਨ੍ਹਾਂ ਰਸਤਿਆਂ ‘ਤੇ ਸੀਜ਼ਫਾਇਰ ਲਾਗੂ ਰਹੇਗਾ।