ਰੂਸ ਵੱਲੋਂ ਕੀਤੇ ਜਾ ਰਹੇ ਹਮਲੇ ਛੇਵੇਂ ਦਿਨ ਤਬਾਹੀ ਹੀ ਤਬਾਹੀ ਮਚਾ ਰਹੇ ਹਨ। ਰੂਸੀ ਫੌਜ ਨੇ ਹਮਲੇ ਹੋਰ ਵੀ ਤੇਜ਼ ਕਰ ਦਿੱਤੇ ਹਨ। ਰਾਜਧਾਨੀ ਕੀਵ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਹੈ। ਇਸ ਵਿਚਾਲੇ ਰੂਸ ਦੇ ਦੋ ਸ਼ਹਿਰਾਂ ਵਿੱਚ ਰੂਸ ਨੇ ਮਿਜ਼ਾਇਲਾਂ ਤੇ ਤੋਪਾਂ ਨਾਲ ਹਮਲਾ ਕਰਕੇ ਯੂਕਰੇਨ ਦੀ ਫੌਜ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਕੀਵ ‘ਤੇ ਅੱਜ ਰਾਤ ਬਹੁਤ ਵੱਡਾ ਹਮਲਾ ਹੋ ਸਕਦਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਰੂਸੀ ਮਿਸਾਈਲਾਂ ਨੇ ਖਾਰਕੀਵ ਦੇ ਸਿਟੀ ਕਾਊਂਸਲ ‘ਤੇ ਹਮਲਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਖਾਰਕੀਵ ਦੇ ਸੈਂਟਰਲ ਸਕਵਾਇਰ ‘ਤੇ ਇੱਕ ਪ੍ਰਸ਼ਾਸਨਿਕ ਬਿਲਿਡੰਗ ਦੇ ਕੋਲ ਇੱਕ ਵੱਡਾ ਧਮਾਕਾ ਦਿਖ ਰਿਹਾ ਹੈ। ਇਸ ਤੋਂ ਇਲਾਵਾ ਖਾਰਕੀਵ ਵਿੱਚ ਗੋਲੀਬਾਰੀ ਵੀ ਕੀਤੀ ਗਈ ਹੈ।
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਵੱਲੋਂ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਸਾਰੇ ਭਾਰਤੀ ਅੱਜ ਹੀ ਯੂਕਰੇਨ ਦੀ ਰਾਜਧਾਨੀ ਨੂੰ ਹਰ ਹਾਲ ਵਿੱਚ ਛੱਡ ਦੇਣ। ਉਹ ਕੀਵ ਤੋਂ ਨਿਕਲਣ ਲਈ ਟ੍ਰੇਨ, ਬੱਸ ਜਾਂ ਕਿਸੇ ਵੀ ਚੀਜ਼ ਦਾ ਸਹਾਰਾ ਲੈਣ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੂਜੇ ਪਾਸੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਸ਼ੁਰੂ ਕੀਤੇ ਆਪ੍ਰੇਸ਼ਨ ਗੰਗਾ ਵਿੱਚ ਹੁਣ ਹਵਾਈ ਫੌਜ ਵੀ ਮਦਦ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਅਨ ਏਅਰਫੋਰਸ ਨੂੰ ਇਸ ਮੁਹਿੰਮ ਨਾਲ ਜੁੜਨ ਲਈ ਕਹਾ ਹੈ। ਇਸ ਦੇ ਤਹਿਤ ਹਵਾਈ ਫੌਜ ਦੇ ਕਈ ਸੀ-17 ਜਹਾਜ਼ ਅੱਜ ਆਪ੍ਰੇਸ਼ਨ ਗੰਗਾ ਤਹਿਤ ਉਡਾਨ ਸ਼ੁਰੂ ਕਰ ਸਕਦੇ ਹਨ।
ਜੰਗ ਵਧਦੀ ਹੀ ਜਾ ਰਹੀ ਹੈ। ਬੇਲਾਰੂਸ ਵਿੱਚ ਸੋਮਵਾਰ ਨੂੰ ਦੋਵੇਂ ਦੇਸ਼ਾਂ ਵਿੱਚ ਹੋਏ ਗੱਲਬਾਤ ਬੇਨਤੀਜਾ ਰਹੀ। ਇਸ ਵਿਚਾਲੇ ਰੂਸ ਨੇ ਪਰਮਾਣੂ ਟ੍ਰਾਇਲ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।