ਯੂਕਰੇਨ ‘ਤੇ ਰੂਸ ਵੱਲੋਂ ਹਮਲੇ ਦਾ ਅੱਜ ਸਤਵਾਂ ਦਿਨ ਹੈ। ਰੂਸੀ ਫੌਜ ਯੂਕਰੇਨ ਦੇ ਸ਼ਹਿਰਾਂ ‘ਤੇ ਕਬਜ਼ੇ ਕਰਨ ਲਈ ਅੱਗੇ ਵਧ ਰਹੀ ਹੈ। ਮਿਜ਼ਾਈਲਾਂ ਰਾਹੀਂ ਕਈ ਇਮਾਰਤਾਂ ਨੂੰ ਖੰਡਰ ਵਿੱਚ ਬਦਲ ਦਿੱਤਾ ਗਿਆ ਹੈ। ਸਵੇਰਤੋਂ ਹੀ ਸਰਕਾਰੀ ਬਿਲਡਿੰਗਾਂ ‘ਤੇ ਤਾਬੜਤੋਲ ਹਮਲੇ ਜਾਰੀ ਹਨ। ਦੂਜੇ ਪਾਸੇ ਰੂਸ ਦੀ ਡਿਪਲੋਮੈਟਿਕ ਤਿਆਰੀ ਵੀ ਜਾਰੀ ਹੈ। ਇਨ੍ਹਾਂ ਹਾਲਾਤਾਂ ਵਿੱਚ ਇੱਕ ਵਾਰ ਫਿਰ ਰੂਸ ਯੂਕਰੇਨ ਨਾਲ ਬੁੱਧਵਾਰ ਯਾਨੀ ਅੱਜ ਰਾਤ ਨੂੰ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ।
ਹਾਲਾਂਕਿ ਇਹ ਕਹਿਣਾ ਅਜੇ ਮੁਸ਼ਕਲ ਹੈ ਕਿ ਗੱਲਬਾਤ ਕਿੱਥੇ ਤੱਕ ਪਹੁੰਚੇਗੀ। ਪਰ ਦੋਵਾਂ ਦੇਸ਼ਾਂਵਿਚਾਲੇ ਇਹ ਦੂਜੇ ਗੇੜ ਦੀ ਗੱਲਬਾਤ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਰੂਸ ਸਾਹਮਣੇ ਸ਼ਰਤ ਰੱਖੀ ਸੀ ਕਿ ਜੇ ਉਹ ਬੰਬਾਰੀ ਰੋਕੇ ਤਾਂ ਹੀ ਗੱਲਬਾਤ ਸਫਲ ਹੋ ਸਕਦੀ ਹੈ।
ਦੂਜੇ ਪਾਸੇ ਯੂਕਰੇਨ ਦੇ ਕੋਨੋਟੋਪ ਸ਼ਹਿਰ ਦੇ ਮੇਅਰ ਨੇ ਦਾਅਵਾ ਕੀਤਾ ਹੈ ਕਿ ਰੂਸੀ ਫੌਜ ਨੇ ਉਨ੍ਹਾਂ ਨੂੰ ਅਲਟੀਮੇਟਮ ਦਿੱਤਾ ਹੈ ਕਿ ਸਰੈਂਡਰ ਕਰ ਦੇਣ ਨਹੀਂ ਤਾਂ ਉਹ ਪੂਰੀ ਤਰ੍ਹਾਂ ਸ਼ਹਿਰ ਨੂੰ ਤਬਾਹ ਕਰ ਦੇਣਗੇ। ਰੂਸੀ ਮਿਲਟਰੀ ਖਿਲਾਫ ਯੂਕਰੇਨ ਦੇ ਲੋਕ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਸਟਾਰੋਬਲਿਸਕ ਤੇ ਲੁਹਾਂਸਕ ਵਿੱਚ ਲੋਕਾਂ ਨੇ ਰੂਸੀ ਕਾਫਲੇ ਦਾ ਰਾਹ ਬਲਾਕ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਉਥੇ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਅੱਜ ਕਿਹਾ ਕਿ ਰੂਸੀ ਸੈਨਿਕ ਸਾਡੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਵੀਰਵਾਰ ਨੂੰ ਹਮਲਾ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਨੇ ਲਗਭਗ 6,000 ਰੂਸੀ ਸੈਨਿਕ ਮਾਰੇ ਹਨ।