ਰੂਸ ਤੇ ਯੂਕਰੇਨ ਵਿਚਾਲੇ 18 ਦਿਨਾਂ ਤੋਂ ਜੰਗ ਜਾਰੀ ਹੈ। ਰੂਸੀ ਫੌਜੀ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬੰਬ ਸੁੱਟੇ ਜਾ ਰਹੇ ਹਨ, ਮਿਜ਼ਾਇਲਾਂ ਦਾਗੀਆਂ ਜਾ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਜਾਰੀ ਜੰਗ ਕਰਕੇ ਹਾਲਾਤ ਹੌਲੀ-ਹੌਲੀ ਖਰਾਬ ਹੁੰਦੇ ਜਾ ਰਹੇ ਹਨ।
ਦੇਸ਼ ਦੀ ਰਾਜਧਾਨੀ ਕੀਵ ਨੂੰ ਵੀ ਵੱਡੀ ਗਿਣਤੀ ਵਿੱਚ ਰੂਸੀ ਫੌਜੀਆਂ ਨੇ ਘੇਰਿਆ ਹੋਇਆ ਹੈ। ਇਸ ਵਿਚਾਲੇ ਯੂਕਰੇਨ ਵਿੱਚ ਇੱਕ ਔਰਤ ਨੂੰ ਰੂਸੀ ਟੈਂਕਾਂ ਨੇ ਉਡਾ ਦਿੱਤਾ। ਯੂਕਰੇਨੀ ਔਰਤ ਆਪਣੀ ਬੀਮਾਰ ਮਾਂ ਲਈ ਦਵਾਈ ਲਿਆਉਣ ਲਈ ਨਿਕਲੀ ਸੀ। ਇਸੇ ਦੌਰਾਨ ਰੂਸੀ ਫੌਜੀਆਂ ਨੇ ਬੰਬ ਨਾਲ ਹਮਲਾ ਕੀਤਾ ਤੇ ਵੇਲੇਰੀਆ ਮਕਸੇਤਸਕਾ ਨਾਂ ਦੀ ਔਰਤ ਤੇ ਉਸ ਦੀ ਮਾਂ ਦੀ ਜਾਨ ਚਲੀ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਯੂਕਰੇਨ ਦੀ ਔਰਤ ਜੋ ਆਪਣੀ ਬੀਮਾਰ ਮਾਂ ਲਈ ਦਵਾਈ ਲੈਮ ਲਈ ਕੀਵ ਵਿੱਚ ਆਪਣੇ ਘਰੋਂ ਨਿਕਲੀ ਸੀ। ਵੇਲੇਰੀਆ ਮਕਸੇਤਸਕਾ ਦੀ ਕਥਿਤ ਤੌਰ ‘ਤੇ ਉਸ ਦੀ ਮਾਂ ਇਰੀਨਾ ਤੇ ਉਨ੍ਹਾਂ ਦੇ ਡਰਾਈਵਰ ਯਾਰੋਸਲਾਵ ਦੇ ਨਾਲ ਕੀਵ ਦੇ ਕੋਲ ਇੱਕ ਪਿੰਡ ਵਿੱਚ ਹੱਤਿਆ ਕ ਦਿੱਤੀ ਗਈ।
ਉਸ ਨੂੰ ਕਥਿਤ ਤੌਰ ‘ਤੇ ਇੱਕ ਰੂਸੀ ਟੈਂਕ ਨੇ ਉਡਾ ਦਿੱਤਾ। ਮ੍ਰਿਤਕ ਔਰਤ ਮਕਸੇਤਸਕਾ ਨੇ ਸ਼ੁਰੂ ਵਿੱਚ ਰੂਸੀ ਫੌਜੀਆਂ ਦੀ ਘੇਰਾਬੰਦੀ ਤਹਿਤ ਨਾਗਰਿਕਾਂ ਦੀ ਮਦਦ ਕਨਰ ਲਈ ਕੀਵ ਵਿੱਚ ਪਿੱਛੇ ਰਹਿਣ ਦਾ ਫੈਸਲਾ ਕੀਤਾ ਸੀ ਪਰ ਜਦੋਂ ਉਸ ਦੀ ਮਾਂ ਦੀ ਦਵਾਈ ਖਤਮ ਹੋ ਗਈ ਤਾਂ ਉਸ ਨੇ ਉਥੋਂ ਨਿਕਲਣ ਦਾ ਫੈਸਲਾ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਮੀਡੀਆ ਰਿਪੋਰਟਾਂ ਮੁਤਾਬਕ ਮਾਂ-ਧੀ ਤੇ ਉਨ੍ਹਾਂ ਦਾ ਡਰਾਈਵਰ ਤਿੰਨੋਂ ਕੀਵ ਦੇ ਪੱਛਮ ਵਿੱਚ ਇੱਕ ਸੜਕ ‘ਤੇ ਰੂਸੀ ਕਾਫਲੇ ਦੇ ਲੰਘਣ ਦੀ ਉਡੀਕ ਕਰ ਰਹੇ ਸਨ। ਉਦੋਂ ਇੱਕ ਟੈਂਕ ਨੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਗੋਲੇ ਸੁੱਟ ਦਿੱਤੇ। ਇਸ ਹਮਲੇ ਵਿੱਚ ਤਿੰਨਾਂ ਦੀ ਮੌਤ ਹੋ ਗਈ। ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਤਬਾਹੀ ਦਾ ਆਲਮ ਹੈ। ਕਿਤੇ ਇਮਾਰਤਾਂ ਖੰਡਰ ਵਿੱਚ ਤਬਦੀਲ ਹੋ ਗਈਆਂ ਹਨ ਤਾਂ ਕਿਤੇ ਸਕੂਲਾਂ ਤੇ ਹਸਪਤਾਲਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਰੂਸੀ ਫੌਜੀਆਂ ਨੇ ਕੀਵ ਨੂੰ ਤਿੰਨੇ ਪਾਸਿਓਂ ਘੇਰ ਲਿਆ ਹੈ। ਮਾਰਿਉਪੋਲ ਤੇ ਬ੍ਰੋਵਰੀ ‘ਤੇ ਰੂਸ ਦੇ ਫੌਜੀ ਲਗਾਤਾਰ ਹਮਲਾ ਬੋਲ ਰਹੇ ਹਨ। ਭਾਰੀ ਗਿਣਤੀ ਵਿੱਚ ਲੋਕ ਜ਼ਖਮੀ ਹੋਏ ਹਨ। ਡਰ ਕਰੇ ਲੋਕਾਂ ਦਾ ਪਲਾਇਨ ਲਗਾਤਾਰ ਜਾਰੀ ਹੈ।