ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿਤਰੀ ਮੇਦਵੇਦੇਵ ਨੇ ਚਿਤਾਵਨੀ ਦਿੱਤੀ ਹੈ ਕਿ ਕੌਮਾਂਤਰੀ ਅਪਰਾਧ ਅਦਾਲਤ (ICC) ਵੱਲੋਂ ਉਨ੍ਹਾਂ ਦੇ ਖਿਲਾਫ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਵਿਦੇਸ਼ਾਂ ਵਿੱਚ ਵਲਾਦਿਮੀਰ ਪੁਤਿਨ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਮਾਸਕੋ ਵੱਲੋਂ ‘ਜੰਗ ਦਾ ਐਲਾਨ’ ਵਜੋਂ ਵੇਖੇ ਜਾਣ ਦੀ ਗੱਲ ਕਹੀ ਹੈ। 2008 ਤੋਂ 2012 ਤੱਕ ਰੂਸ ਦੇ ਰਾਸ਼ਟਰਪਤੀ ਰਹਿ ਚੁੱਕੇ ਮੇਦਵੇਦੇਵ ਨੇ ਪੁਤਿਨ ਵੱਲੋਂ ਵਾਰ-ਵਾਰ ਪਰਮਾਣੂ ਧਮਕੀਆਂ ਜਾਰੀ ਕਰਨ ਲਈ ਯੂਕਰੇਨ ਵਿੱਚ ਫੌਜ ਭੇਜਣ ਦੇ ਬਾਅਦ ਤੋਂ ਤੇਜ਼ੀ ਨਾਲ ਹਮਲਾਵਰ ਭਾਸ਼ਣ ਦਿੰਦੇ ਰਹੇ ਹਨ। ਬੁੱਧਵਾਰ ਨੂੰ, ਉਨਹਾਂ ਨੇ ਐਲਾਨ ਕੀਤਾ ਕਿ ਜੇ ਪੁਤਿਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਰੂਸੀ ਹਥਿਆਰ ਯੂਕਰੇਨ ਦੇ ਨਾਲ-ਨਾਲ ਕੌਮਾਂਤਰੀ ਕੋਰਟ ‘ਤੇ ਵੀ ਹਮਲਾ ਕਰ ਸਕਦਾ ਹੈ।
ਦਿ ਹੇਗ ਸਥਿਤ ਆਈਸੀਸੀ ਨੇ ਪਿਛਲੇ ਹਫਤੇ ਯੂਕਰੇਨ ਦੇ ਬੱਚਿਆਂ ਨੂੰ ਡਿਪੋਰਟ ਕਰਨ ਦੇ ਦੋਸ਼ ਵਿੱਚ ਰੂਸੀ ਨੇਤਾ ਖਿਲਾਫ ਗ੍ਰਿਫਤਾਰ ਵਾਰੰਟ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਪੁਤਿਨ ਦੇ ਕਰੀਬੀ ਦਮਿਤਰੀ ਮੇਦਵੇਦੇ ਨੇ ਟੈਲੀਗ੍ਰਾਮ ‘ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕੌਮਾਂਤਰੀ ਅਪਰਾਧ ਅਦਾਲਤ ਨੇ ਇੱਕ ਪਰਮਾਣੂ ਸ਼ਕਤੀ ਸੰਪੰਨ ਤਾਕਤ ਦੇ ਰਾਸ਼ਟਰਪਤੀ ‘ਤੇ ਟ੍ਰਾਇਲ ਚਲਾਉਣ ਦਾ ਫੈਸਲਾ ਕੀਤਾ ਹੈ, ਜਦਕਿ ਅਸੀਂ ਉਸ ਦਾ ਹਿੱਸਾ ਵੀ ਨਹੀਂ ਹਾਂ। ਮੇਦਵੇਦੇਵ ਨੇ ਕਿਹਾ ਕਿ ਕੌਮਾਂਤਰੀ ਅਪਰਧ ਅਦਾਲਤ ਦੇ ਜੱਜਾਂ ਨੂੰ ਇੱਕ ਵੱਡੀ ਪਰਮਾਣੂ ਸ਼ਕਤੀ ਖਿਲਾਫ ਕਦਮ ਨਹੀਂ ਚੁੱਕਣਾ ਚਾਹੀਦਾ।
ਉਨ੍ਹਾਂ ਕੌਮਾਂਤਰੀ ਕੋਰਟ ਨੂੰ ਕਿਹਾ ਕਿ ਅਜਿਹਾ ਵੀ ਹੋ ਸਕਦਾ ਹੈ ਕਿ ਉੱਤਰੀ ਸਮੁੰਦਰ ਤੋਂ ਇੱਕ ਹਾਈਪਰਸੋਨਿਕ ਰੂਸੀ ਮਿਸਾਈਲ ਹੇਗ ਸਥਿਤ ਕੌਮਾਂਤਰੀ ਅਪਰਾਧ ਅਦਾਲਤ ‘ਤੇ ਡਿੱਗ ਜਾਏ। ਮੇਦਵੇਦੇਵ ਨੇ ਕੌਮਾਂਤਰੀ ਅਪਰਾਧ ਅਦਾਲਤ ਦੇ ਜੱਜਾਂ ਨੂੰ ਅਸਮਾਨ ‘ਤੇ ਨਿਗਾਹ ਰਖਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਦਿੱਲੀ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ, 10 ਸਾਲਾ ਬੱਚੀ ਨਾਲ ਗੈਂਗਰੇਪ, ਸਕੂਲ ਦਾ ਚਪੜਾਸੀ ਗ੍ਰਿਫਤਾਰ
ਦੱਸ ਦੇਈਏ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਖਿਲਾਫ ਯੂਕਰੇਨ ਦੇ ਖਿਲਾਫ ਜੰਗ ਨੂੰ ਛੱਡਣ ਅਤੇ ਯੂਕਰੇਨੀ ਬੱਚਿਆਂ ਨੂੰ ਦੇਸ਼ ਨਿਕਾਲਾ ਦੇਣ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਹਾਲਾਂਕਿ ਇਸ ਗ੍ਰਿਫਤਾਰੀ ਵਾਰੰਟ ‘ਤੇ ਰੂਸੀ ਸਰਕਾਰ ਨੇ ਕਿਹਾ ਹੈ ਕਿ ਉਹ ਆਈਸੀਸੀ ਦੇ ਅਧਿਕਾਰ ਖੇਤਰ ਨੂੰ ਸਵੀਕਾਰ ਨਹੀਂ ਕਰਦੀ। ਦੂਜੇ ਪਾਸੇ ਪੁਤਿਨ ਦੇ ਕਰੀਬੀ ਮੇਦਵੇਦੇਵ ਨੇ ਕਿਹਾ ਕਿ ਕੌਮਾਂਤਰੀ ਅਪਰਾਧਿਕ ਅਦਾਲਤ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਨੇ ਪੁਤਿਨ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ ਨੂੰ ਵੀ ਸਹੀ ਠਹਿਰਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: