ਫਿਲੌਰ : ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗਠਜੋੜ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਬਲਦੇਵ ਸਿੰਘ ਖੈਹਰਾ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਜਦੋਂ ਕਿ ਉਨ੍ਹਾਂ ਨਾਲ ਉਨ੍ਹਾਂ ਦੀ ਧਰਮਪਤਨੀ ਮੈਡਮ ਭਾਵਨਾ ਖੈਹਰਾ, ਸ. ਗੁਰਮੁੱਖ ਸਿੰਘ, ਹਰਮੇਸ਼ ਲਾਲ ਖੈਹਰਾ, ਪਰਮਿੰਦਰ ਕੈਲੇ, ਸੀ.ਏ. ਪਿਯੂਸ਼ ਬਾਂਸਲ ਆਦਿ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਲਦੇਵ ਸਿੰਘ ਖੈਹਰਾ ਨੇ ਕਿਹਾ ਕਿ ਦਿਨੋ-ਦਿਨ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਹੁੰਦਾ ਜਾ ਰਿਹਾ ਹੈ।
ਆਗੂ, ਵਰਕਰ ਅਤੇ ਵਲੰਟੀਅਰ ਟੀਮਾਂ ਬਣਾ ਕੇ ਘਰ-ਘਰ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਲੋਕ ਅਕਾਲੀ-ਬਸਪਾ ਦੀਆਂ ਲੋਕ ਪੱਖੀ ਨੀਤੀਆਂ ਤੇ ਉਨ੍ਹਾਂ ਦੀ ਸਾਫ ਸੁਥਰੇ ਅਕਸ ਤੋਂ ਪ੍ਰਭਾਵਿਤ ਹਨ, ਕਿਉਂਕਿ ਅਕਾਲੀ ਦਲ ਵੱਲੋਂ ਸੂਬੇ ਵਿੱਚ ਕੀਤੇ ਕੰਮ ਸਾਰੀ ਦੁਨੀਆਂ ਤੋਂ ਲੁਕੇ ਨਹੀਂ ਹਨ ਅਤੇ ਕਾਂਗਰਸ ਨੇ ਜੋ ਸੂਬੇ ਵਿੱਚ ਆਪਣੀ ਸਰਕਾਰ ਵੇਲੇ ਮਾੜੇ ਹਲਾਤ ਪੈਦ ਕੀਤੇ, ਪੰਜਾਬ ’ਚ ਸਿਹਤ ਤੇ ਸਿੱਖਿਆ ਸਹੂਲਤਾ ਬਹੁਤ ਮਹਿੰਗੀਆਂ ਕੀਤੀਆਂ ਹਨ ਜੋ ਕਿ ਲੋਕਾਂ ਦੀ ਪਹਿਲੀ ਮੰਗ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਅਤੇ 2017 ਦੀਆਂ ਚੋਣਾ ਦੌਰਾਨ ਜੋ ਕਾਂਗਰਸ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਅਤੇ ਉਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਇਸ ਤਰ੍ਹਾਂ ਹੀ ਆਪ ਪਾਰਟੀ ਦੇ ਆਗੂ ਵੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾ ਬਟੋਰਨ ਦੀ ਕੋਸ਼ਿਸ ਵਿੱਚ ਲੱਗੇ ਹੋਏ ਹਨ। ਪਰ ਲੋਕ ਹੁਣ ਇਨ੍ਹਾਂ ਤੋਂ ਮੂੰਹ ਮੋੜ ਚੁੱਕੇ ਹਨ ਅਤੇ ਆਉਣ ਵਾਲੀ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ’ਚ ਅਕਾਲੀ-ਬਸਪਾ ਦੇ ਹੱਕ ਵਿੱਚ ਨਿਤਰਨਗੇ ਅਤੇ ਇਸ ਕਰਕੇ 10 ਮਾਰਚ ਨੂੰ ਅਕਾਲੀ-ਬਸਪਾ ਦੀ ਸਰਕਾਰ ਬਣਨਾ ਤੈਅ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਮੌਕੇ ਤੇ ਪੀਏਸੀ ਮੈਂਬਰ ਸ. ਹਰਜਿੰਦਰ ਸਿੰਘ ਲੱਲੀਆਂ, ਲਾਲ ਚੰਦ ਔਜਲਾ ਸਕੱਤਰ ਬਸਪਾ ਪੰਜਾਬ, ਸੁਖਵਿੰਦਰ ਬਿੱਟੂ ਹਲਕਾ ਇੰਚਾਰਚ ਬਸਪਾ, ਸੀਨੀ. ਅਕਾਲੀ ਆਗੂ ਬਲਵੀਰ ਸਿੰਘ ਤੇਹਿੰਗ, ਜਤਿੰਦਰ ਸਿੰਘ ਹੈਪੀ ਵਾਇਸ ਪ੍ਰਧਾਨ ਜਲੰਧਰ ਦਿਹਾਤੀ, ਬਾਬੂ ਸੁੰਦਰ ਪਾਲ ਇੰਚਾਰਜ ਹਲਕਾ ਫਿਲੌਰ ਬਸਪਾ, ਹਰਮੇਸ਼ ਗੜਾ ਪ੍ਰਧਾਨ ਹਲਕਾ ਫਿਲੌਰ ਬਸਪਾ, ਹਰਮੇਸ਼ ਲਾਲ ਮੇਸ਼ੀ, ਜਸਵਿੰਦਰ ਸਿੰਘ ਜੱਸੀ ਜਨਰਲ ਸਕੱਤਰ ਹਲਕਾ ਫਿਲੌਰ ਬਸਪਾ, ਜਸਵੀਰ ਸਿੰਘ ਫਿਲੌਰ, ਸਰਕਲ ਪ੍ਰਧਾਨ ਰਛਪਾਲ ਸਿੰਘ, ਸਰਕਲ ਪ੍ਰਧਾਨ ਮੁਲਖਾ ਸਿੰਘ ਰੰਧਾਵਾ, ਸਰਕਲ ਪ੍ਰਧਾਨ ਮੱਖਣ ਸਿੰਘ, ਸਰਕਲ ਪ੍ਰਧਾਨ ਅਮਰਜੀਤ ਢੇਸੀ, ਸਰਕਲ ਪ੍ਰਧਾਨ ਦਲਜੀਤ ਜੀਤਾ, ਮਨਜੀਤ ਸਿੰਘ ਬਿੱਲਾ, ਰਾਮ ਤੀਰਥ ਸਿੰਘ, ਕੁਲਦੀਪ ਸਿੰਘ ਕੰਗ, ਕੁਲਦੀਪ ਸਿੰਘ ਜੌਹਲ, ਦਲਜੀਤ ਪੋਲਾ, ਸੁਰਿੰਦਰ ਘਟੋੜਾ, ਕੁਲਦੀਪ ਸਿੰਘ ਸੈਂਭੀ, ਜਸਵੀਰ ਸਿੰਘ ਰੁੜਕਾ, ਅਮਰਿੰਦਰ ਸਿੰਘ ਤੱਗੜ, ਗੁਰਮੁੱਖ ਫਲਪੋਤਾ, ਸੁਖਦੀਪ ਸਿੰਘ ਸੁੱਖਾ, ਗੁਰਮੇਲ ਗੇਲਾ, ਅਮਰਜੀਤ ਸਿੰਘ ਕਟਾਣਾ, ਉੱਧਮ ਸਿੰਘ ਭੌਗਲ, ਦਵਿੰਦਰ ਤੱਖਰ, ਰਾਜ ਕਮਲ ਭੂਲਰ, ਮਹਿੰਦਰ ਸਿੰਘ ਮਾਹਲ, ਪ੍ਰਧਾਨ ਬਾਬਾ ਸੰਗਤ ਸਿੰਘ ਦਲ, ਕੁਲਦੀਪ ਸਿੰਘ ਬਾਸੀ, ਧਰਮਪਾਲ, ਬਲਵਿੰਦਰ ਗੜੀ, ਸ਼ਿੰਦਾ ਬੀ.ਏ., ਹਰਜਿੰਦਰ ਖਾਨਪੁਰ, ਰਾਣਾ ਪਾਸਲਾ, ਰਾਮ ਿਸ਼ਨ ਪਾਸਲਾ, ਗਿਰਧਾਰੀ ਲਾਲ ਪਾਸਲਾ, ਹਰਵਿੰਦਰ ਸਿੰਘ ਬੱਬਲੂ, ਸ਼ਾਮ ਲਾਲ ਭੱਟੀ, ਪ੍ਰਦੀਪ ਸਿੰਘ ਦੀਪਾ, ਸੁਮਿਤ ਬਸਰਾ, ਵਿਨੋਦ ਕੁਮਾਰ ਨੀਟਾ ਗੋਹਾਵਰ, ਅਰੁਣਦੀਪ ਸਿੰਘ, ਤਰਨਜੀਤ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਅਕਾਲੀ-ਬਸਪਾ ਆਗੂ ਮੌਜੂਦ ਸਨ।