ਸਤੀਸ਼ ਕੌਸ਼ਿਕ ਦੀ ਮੌਤ ‘ਤੋਂ ਬਾਅਦ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਦੂਰਦਰਸ਼ਨ ਦੇ ਮਸ਼ਹੂਰ ਸੀਰੀਅਲ ‘ਨੁੱਕੜ’ ‘ਚ ਖੋਪੜੀ ਦਾ ਕਿਰਦਾਰ ਨਿਭਾ ਕੇ ਘਰ-ਘਰ ‘ਚ ਮਸ਼ਹੂਰ ਹੋਏ ਅਭਿਨੇਤਾ ਸਮੀਰ ਖੱਖੜ 71 ਸਾਲ ਦੀ ਉਮਰ ‘ਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸਮੀਰ ਖੱਖੜ ਸਾਹ ਦੀ ਤਕਲੀਫ ਅਤੇ ਹੋਰ ਸਮੱਸਿਆਵਾਂ ਤੋਂ ਪੀੜਤ ਸਨ। ਕੱਲ੍ਹ ਦੁਪਹਿਰ, ਉਸ ਨੂੰ ਸਾਹ ਚੜ੍ਹਿਆ ਅਤੇ ਫਿਰ ਬੋਰੀਵਲੀ ਦੇ ਐਮਐਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਡਾਕਟਰ ਅਦਾਕਾਰ ਨੂੰ ਨਹੀਂ ਬਚਾ ਸਕੇ।
71 ਸਾਲਾ ਸਮੀਰ ਖੱਖੜ ਦੇ ਪੁੱਤਰ ਗਣੇਸ਼ ਖੱਖੜ ਨੇ ਦੱਸਿਆ- ‘ਉਨ੍ਹਾਂ ਦਾ ਆਖਰੀ ਸਮਾਂ ਬੇਹੋਸ਼ੀ ‘ਚ ਬੀਤਿਆ। ਪਿਸ਼ਾਬ ਦੀ ਸਮੱਸਿਆ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਅਤੇ ਫਿਰ ਦਿਲ ਦੀ ਧੜਕਣ ਬੰਦ ਹੋ ਗਈ। ਹੌਲੀ-ਹੌਲੀ ਮਲਟੀਪਲ ਆਰਗਨ ਫੇਲ ਹੋਣ ਕਾਰਨ ਸਵੇਰੇ 4.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਸਮੀਰ ਨੇ ਕਾਫੀ ਸਮਾਂ ਪਹਿਲਾਂ ਐਕਟਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ। ਸਮੀਰ ਅਮਰੀਕਾ ਜਾ ਕੇ ਜਾਵਾ ਕੋਡਰ ਦਾ ਕੰਮ ਕਰ ਰਹੇ ਸਨ। ਪਰ ਸਾਲ 2008 ਵਿੱਚ ਉਨ੍ਹਾਂ ਦੀ ਨੌਕਰੀ ਛੁੱਟ ਗਈ ਸੀ।
ਇਹ ਵੀ ਪੜ੍ਹੋ : ਲੈਂਡ ਫਾਰ ਜੌਬ ਘੁਟਾਲਾ ਮਾਮਲਾ : ਲਾਲੂ ਯਾਦਵ ਪਤਨੀ ਰਾਬੜੀ ਤੇ ਬੇਟੀ ਮੀਸਾ ਨਾਲ ਪਹੁੰਚੇ ਕੋਰਟ
ਦੱਸ ਦਈਏ ਕਿ ਸਮੀਰ 90 ਦੇ ਦਹਾਕੇ ‘ਚ ਫਿਲਮਾਂ ‘ਚ ਜਾਣਿਆ ਪਛਾਣਿਆ ਚਿਹਰਾ ਰਹੇ ਹਨ। ਉਹ ‘ਰੱਖਵਾਲਾ’, ‘ਦਿਲਵਾਲੇ’, ‘ਰਾਜਾ ਬਾਬੂ’, ‘ਪੁਸ਼ਪਕ’, ‘ਸ਼ਹਿਨਸ਼ਾਹ’ ਵਰਗੀਆਂ ਕਈ ਫਿਲਮਾਂ ‘ਚ ਨਜ਼ਰ ਆਏ। ਦੂਜੇ ਪਾਸੇ ਜੇਕਰ ਟੈਲੀਵਿਜ਼ਨ ਕਰੀਅਰ ਦੀ ਗੱਲ ਕਰੀਏ ਤਾਂ ਸਮੀਰ ਨੇ ‘ਨੁੱਕੜ’ ਨਾਲ ਸ਼ੁਰੂਆਤ ਕੀਤੀ ਅਤੇ ਫਿਰ ‘ਸਰਕਸ’ ‘ਚ ਵੀ ਉਨ੍ਹਾਂ ਨੂੰ ਰੋਲ ਮਿਲਿਆ। ਇਸ ਤੋਂ ਇਲਾਵਾ ਸਮੀਰ ਨੇ ‘ਸ਼੍ਰੀਮਾਨ ਸ਼੍ਰੀਮਤੀ’ ‘ਚ ਫਿਲਮ ਨਿਰਦੇਸ਼ਕ ਦੀ ਭੂਮਿਕਾ ਵੀ ਨਿਭਾਈ ਹੈ।
ਵੀਡੀਓ ਲਈ ਕਲਿੱਕ ਕਰੋ -: