ਦੇਸ਼ ਦੇ ਗ੍ਰਹਿ ਮੰਤਰਾਲੇ ‘ਚ ਪੰਜਾਬ ਪੁਲਿਸ ਦਾ ਮਾਣ ਵਧਿਆ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਪੁਲਿਸ ਦੇ ਕੰਮ ਦੀ ਤਾਰੀਫ ਕੀਤੀ ਹੈ। ਹਾਂ, ਭਾਵੇਂ ਪੁਲਿਸ ਅਜਿਹੇ ਕਈ ਕਾਰਨਾਮੇ ਕਰਕੇ ਸੁਰਖੀਆਂ ‘ਚ ਰਹਿੰਦੀ ਹੈ, ਜਿਨ੍ਹਾਂ ‘ਚ ਪੁਲਿਸ ਦਾ ਮਾਨ-ਸਣਮਾਨ ਡਿੱਗ ਜਾਂਦੀ ਹੈ। ਪਰ ਇਸ ਵਾਰ ਪੰਜਾਬ ਪੁਲਿਸ ਨੇ ਆਪਣੇ ਸੂਬੇ ਦਾ ਨਾਂ ਉੱਚਾ ਕੀਤਾ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਸਾਲ 2022 ਲਈ ਕਰਵਾਏ ਸਰਵੇਖਣ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਨੂੰ ਦੇਸ਼ ਦੇ ਚੋਟੀ ਦੇ ਦਸ ਥਾਣਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਸੂਚੀ ਵਿੱਚ ਸੰਗਰੂਰ ਜ਼ਿਲ੍ਹੇ ਦੇ ਮੂਨਕ ਥਾਣੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਅਜਿਹਾ ਨਹੀਂ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਪਿਛਲੇ 3 ਸਾਲਾਂ ਤੋਂ ਸੰਗਰੂਰ ਪੁਲਿਸ ਦਾ ਮਾਣ ਲਗਾਤਾਰ ਵਧਦਾ ਜਾ ਰਿਹਾ ਹੈ। ਸਾਲ 2019 ਵਿੱਚ ਸੰਗਰੂਰ ਦੇ ਸੁਨਾਮ ਥਾਣਾ ਨੂੰ ਚੋਟੀ ਦੇ 10 ਥਾਣਿਆਂ ਵਿੱਚੋਂ ਚੁਣਿਆ ਗਿਆ ਸੀ ਅਤੇ 2021 ਵਿੱਚ ਸੰਗਰੂਰ ਦਾ ਛਾਜਲੀ ਥਾਣਾ ਚੁਣਿਆ ਗਿਆ ਸੀ ਅਤੇ ਇਸ ਵਾਰ ਸੰਗਰੂਰ ਦਾ ਮੂਨਕ ਥਾਣਾ ਚੁਣਿਆ ਗਿਆ ਹੈ। ਸੰਗਰੂਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸਰਟੀਫਿਕੇਟ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਥਾਣਿਆਂ ਨੂੰ ਦੇਸ਼ ਦੇ ਟੌਪ2-10 ਥਾਣਿਆਂ ਵਿੱਚ ਥਾਂ ਮਿਲ ਰਹੀ ਹੈ।
ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਦੀ ਵੱਲੋਂ ਹਰ ਸਾਲ ਥਰਡ ਪਾਰਟੀ ਵੱਲੋਂ ਸਰਵੇਖਣ ਕਰਵਾਇਆ ਜਾਂਦਾ ਹੈ। ਉਹ ਆਪਣੇ ਆਪ ਗੁਪਤ ਤਰੀਕੇ ਨਾਲ ਸਰਵੇਅ ਕਰਦੇ ਹਨ, ਜਿਸ ਵਿੱਚ ਜੋ ਸਭ ਤੋਂ ਚੰਗੇ ਪੁਲਿਸ ਸਟੇਸ਼ਨ ਹੁੰਦੇ ਹਨ, ਜਿਥੇ ਲੋਕਾਂ ਨੂੰ ਸਹੂਲਤਾਂ ਚੰਗੀਆਂ ਦਿੱਤੀਆਂ ਜਾਂਦੀਆਂ ਹਨ, ਲੋਕਾਂ ਦੀ ਗੱਲ ਚੰਗੀ ਤਰ੍ਹਾਂ ਸੁਣੀ ਜਾਂਦੀ ਹੈ, ਲੋਕਾਂ ਦੀਆਂ ਸ਼ਿਕਾਇਤ ਦਾ ਨਿਪਟਾਰਾ ਸਮੇਂ ‘ਤੇ ਕੀਤੇ ਜਾਂਦਾ ਹੈ ਤੇ ਪੁਲਿਸ ਸਟੇਸ਼ਨਾਂ ਦੀ ਆਮ ਲੋਕਾਂ ਨਾਲ ਪਬਿਲਕ ਡੀਲਿੰਗ ਕਿਹੋ ਜਿਹੀ ਹੈ, ਅਜਿਹੀਆਂ ਕਈ ਗੱਲਂ ਨੂੰ ਧਿਆਨ ਵਿੱਚ ਰਖਿਆ ਜਾਂਦਾ ਹੈ ਜੋ ਇਨ੍ਹਾਂ ‘ਤੇ ਖਰਾ ਉਤਰਦਾ ਹੈ, ਉਨ੍ਹਾਂ ਨੂੰ ਹੀ ਟੌਪ-10 ਵਿੱਚ ਚੁਣਿਆ ਜਾਂਦਾ ਹੈ।
ਐਸ.ਐਸ.ਪੀ. ਨੇ ਕਿਹਾ ਕਿ ਜੇ ਸੰਗਰੂਰ ਦੇ ਮੂਨਕ ਥਾਣੇ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਲੋਕਾਂ ਨਾਲ ਚੰਗਾ ਵਿਵਹਾਰ, ਪਬਲਿਕ ਡੀਲਿੰਗ ਅਤੇ ਉੱਥੇ ਆਈਆਂ ਸ਼ਿਕਾਇਤਾਂ ਦਾ 24 ਘੰਟਿਆਂ ਵਿੱਚ ਨਿਪਟਾਰਾ, ਪਾਸਪੋਰਟ ਦੀ ਜਾਂਚ ਨੂੰ ਸਮੇਂ ਸਿਰ ਮੁਕੰਮਲ ਕਰਨਾ, ਥਾਣੇ ਦੇ ਬਾਹਰ ਅਤੇ ਅੰਦਰ ਨੂੰ ਸਾਫ਼-ਸੁਥਰਾ ਰੱਖਣਾ, ਲੋਕਾਂ ਦੇ ਬੈਠਣ ਲਈ ਸੁਚੱਜੇ ਪ੍ਰਬੰਧ ਕਰਨਾ, ਪੀਣ ਵਾਲੇ ਪਾਣੀ ਦਾ ਹਰ ਸਮੇਂ ਪ੍ਰਬੰਧ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ, ਜਿਸ ਨੂੰ ਲੈ ਕੇ ਸਾਡੇ ਜ਼ਿਲ੍ਹੇ ਦੀ ਪੁਲਿਸ ਨੇ ਟਾਪ-10 ‘ਚ ਥਾਂ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੱਸਿਆ ਕਿ ਇਸ ਵਾਰ ਅਜਿਹਾ ਨਹੀਂ ਹੋਇਆ ਹੈ ਕਿ 2019 ਤੋਂ ਲਗਾਤਾਰ ਇਸ ਸੂਚੀ ‘ਚ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਥਾਣੇ ਸ਼ਾਮਿਲ ਹਨ ਅਤੇ ਸਾਨੂੰ ਇਸ ‘ਤੇ ਮਾਣ ਹੈ ਅਤੇ ਖੁਸ਼ੀ ਮਹਿਸੂਸ ਕਰਦੇ ਹਾਂ।
ਇਹ ਵੀ ਪੜ੍ਹੋ : ‘ਆਪ’ MLA ਅਮਿਤ ਰਤਨ ਪਹੁੰਚੇ ਪਟਿਆਲਾ ਜੇਲ੍ਹ, ਰਿਮਾਂਡ ਮਗਰੋਂ ਵਿਜੀਲੈਂਸ ਦੇ ਹੱਥ ਖ਼ਾਲੀ
ਦੂਜੇ ਪਾਸੇ ਮੂਨਕ ਦੇ ਸਥਾਨਕ ਲੋਕ ਵੀ ਇਸ ‘ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਸਾਰੇ ਪੁਲਿਸ ਅਧਿਕਾਰੀ ਲੋਕਾਂ ਨਾਲ ਚੰਗਾ ਵਿਵਹਾਰ ਕਰਦੇ ਹਨ ਅਤੇ ਸਾਰਿਆਂ ਦਾ ਖਿਆਲ ਰੱਖਦੇ ਹਨ। ਹਰ ਕਿਸੇ ਦੀ ਗੱਲ ਸੁਣੀ ਜਾਂਦੀ ਹੈ ਤੇ ਉਸ ਦਾ ਨਿਪਟਾਰਾ ਵੀ ਮਿਲ-ਬੈਠ ਕੇ ਕਰਵਾਇਆ ਜਾਂਦਾ ਹੈ ਤੇ ਸਾਡੇ ਇਲਾਕੇ ਦਾ ਨਾਂ ਪੂਰੇ ਦੇਸ਼ ਵਿੱਚ ਆਇਆ ਹੈ ਇਸ ਲਈ ਸਾਨੂੰ ਬਹੁਤ ਮਾਣ ਹੈ।
ਵੀਡੀਓ ਲਈ ਕਲਿੱਕ ਕਰੋ -: