ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਅਤੇ ਅਦਾਕਾਰ ਸਤੀਸ਼ ਕੌਸ਼ਿਕ ਦੀ ਰਾਜਧਾਨੀ ‘ਚ ਹੋਈ ਮੌਤ ਨੂੰ ਲੈ ਕੇ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਸਤੀਸ਼ ਕੌਸ਼ਿਕ ਦੀ ਮੌਤ ਦੀ ਜਾਂਚ ਕਰ ਰਹੀ ਪੁਲਿਸ ਸ਼ਨੀਵਾਰ ਨੂੰ ਦਿੱਲੀ ਦੇ ਫਾਰਮ ਹਾਊਸ ‘ਤੇ ਪਹੁੰਚੀ। ਜ਼ਿਕਰਯੋਗ ਹੈ ਕਿ ਕੌਸ਼ਿਕ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਇੱਥੇ ਹੋਲੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਸੂਚਨਾ ਮੁਤਾਬਕ ਪੁਲਿਸ ਨੂੰ ਫਾਰਮ ਹਾਊਸ ਦੀ ਤਲਾਸ਼ੀ ਦੌਰਾਨ ਕੁਝ ਦਵਾਈਆਂ ਮਿਲੀਆਂ। ਪੁਲਿਸ ਫਾਰਮ ਹਾਊਸ ਦੇ ਮਾਲਕ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਸੀ ਪਰ ਉਹ ਵੀ ਫਰਾਰ ਦੱਸਿਆ ਜਾ ਰਿਹਾ ਹੈ।
ਸਤੀਸ਼ ਕੌਸ਼ਿਕ ਦੀ ਬੁੱਧਵਾਰ ਰਾਤ 1:30 ਵਜੇ ਦਿੱਲੀ ‘ਚ ਅਚਾਨਕ ਮੌਤ ਹੋ ਗਈ। ਉਹ 66 ਸਾਲਾਂ ਦੇ ਸਨ। ਦਿੱਲੀ ਪੁਲਿਸ ਮੁਤਾਬਕ ਸਤੀਸ਼ ਕੌਸ਼ਿਕ ਦੀ ਮੌਤ ਸ਼ੱਕੀ ਹਾਲਾਤਾਂ ‘ਚ ਹੋਈ ਹੈ। ਜਿਸ ਕਾਰਨ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਦੀ ਵਿਸਤ੍ਰਿਤ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਹੈ। ਜਿਸ ਤੋਂ ਬਾਅਦ ਸਤੀਸ਼ ਕੌਸ਼ਿਕ ਦੀ ਮੌਤ ‘ਤੇ ਸਵਾਲ ਉੱਠ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡੇ ਬਿਲਡਰ ਅਤੇ ਗੁਟਖਾ ਕੰਪਨੀ ਦੇ ਮਾਲਕ ਨੇ ਉਨ੍ਹਾਂ ਨੂੰ ਹੋਲੀ ਪਾਰਟੀ ਦੇ ਬਹਾਨੇ ਦਿੱਲੀ ਬੁਲਾਇਆ ਸੀ। ਰਾਜੋਕਰੀ ਦੀ ਵੈਸਟ ਐਂਡ ਕਲੋਨੀ ਸਥਿਤ ਇਕ ਆਲੀਸ਼ਾਨ ਫਾਰਮ ਹਾਊਸ ਵਿਚ ਗੁਪਤ ਤਰੀਕੇ ਨਾਲ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਪੁਲਿਸ ਹੋਲੀ ਪਾਰਟੀ ਦਾ ਆਯੋਜਨ ਕਰਨ ਵਾਲੇ ਉਦਯੋਗਪਤੀ ਦੇ ਫਾਰਮ ਹਾਊਸ ‘ਤੇ ਪੁੱਛਗਿੱਛ ਕਰਨ ਗਈ, ਪਰ ਉਹ ਉੱਥੋਂ ਫਰਾਰ ਸੀ।
ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚ ਰੁੜ੍ਹੇ ਦੋਵੇਂ ਨੌਜਵਾਨਾਂ ਦੀਆਂ ਮਿਲੀਆਂ ਲਾ.ਸ਼ਾਂ, ਸੈਲਫੀ ਲੈਣ ਦੇ ਚੱਕਰ ‘ਚ ਵਾਪਰਿਆ ਸੀ ਹਾਦਸਾ
ਜਾਣਕਾਰੀ ਅਨੁਸਾਰ ਪੁਲਿਸ ਨੂੰ ਫਾਰਮ ਹਾਊਸ ‘ਚ ਤਲਾਸ਼ੀ ਦੌਰਾਨ ਕੁਝ ਇਤਰਾਜ਼ਯੋਗ ਦਵਾਈਆਂ ਬਰਾਮਦ ਹੋਈਆਂ ਹਨ। ਪੁਲਿਸ ਫਾਰਮ ਹਾਊਸ ਦੇ ਮਾਲਕ ਦੀ ਭਾਲ ਕਰ ਰਹੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਤਰ੍ਹਾਂ ਦੀ ਪਾਰਟੀ ਸੀ। ਇਸ ਤੋਂ ਇਲਾਵਾ ਪਾਰਟੀ ‘ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਤੀਸ਼ ਦੀ ਮੌਤ ਦੀ ਖ਼ਬਰ ਹਸਪਤਾਲ ਤੋਂ ਮਿਲੀ ਸੀ। ਪੁਲਿਸ ਦਾ ਕਹਿਣਾ ਹੈ ਕਿ ਕੌਸ਼ਿਕ ਜਦੋਂ ਸਿਹਤ ਵਿਗੜਨ ਕਾਰਨ ਹਸਪਤਾਲ ਪਹੁੰਚਿਆ ਤਾਂ ਉਸ ਦੇ ਨਾਲ ਕੌਣ ਸੀ, ਉਸ ਨਾਲ ਕੀ ਹੋਇਆ? ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਮੌਤ ਦਾ ਸਹੀ ਕਾਰਨ ਜਾਣਨ ਲਈ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: