ਸਾਤਵਿਕਸਾਈਰਾਜ ਰੰਕੀਰੇੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਐਤਵਾਰ ਨੂੰ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਸਾਤਵਿਕਸਾਈਰਾਜ ਰੰਕੀਰੇੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਫਾਈਨਲ ਵਿੱਚ ਮਲੇਸ਼ੀਆ ਦੇ ਆਰੋਨ ਚੀਆ ਅਤੇ ਵੂਈ ਯਿਕ ਸੋਹ ਦੀ ਜੋੜੀ ਨੂੰ ਹਰਾ ਕੇ ਪਹਿਲੀ ਵਾਰ ਸੁਪਰ 1000 ਪੱਧਰ ਦੇ ਮੁਕਾਬਲੇ ਨੂੰ ਆਪਣੇ ਨਾਂ ਕੀਤਾ। ਵਿਸ਼ਵ ਰੈਂਕਿੰਗ ਵਿੱਚ ਛੇਵੇਂ ਸਥਾਨ ‘ਤੇ ਕਾਬਜ਼ ਭਾਰਤੀ ਜੋੜੀ ਨੇ ਫਈਨਲ ਵਿੱਚ ਮਲੇਸ਼ੀਆ ਦੇ ਆਰੋਨ ਚਿਆ ਅਤੇ ਵੂਈ ਯਿਕ ਸੋਹਦੀ ਜੋੜੀ ਨੂੰ 21-17, 21-18 ਤੋਂ ਹਰਾ ਕੇ ਸੁਪਰ 1000 ਪੱਧਰ ਦੇਮੁਕਾਬਲੇ ਨੂੰ ਆਪਣੇ ਨਾਂ ਕਰਨ ਵਾਲੀ ਪਹਿਲੀ ਭਾਰਤੀ ਜੋੜੀ ਬਣੀ।
ਹਾਲਾਂਕਿ ਭਾਰਤੀ ਜੋੜੀ ਨੂੰ ਇਸ ਇਤਿਹਾਸਕ ਜਿੱਤ ਲਈ ਸੰਘਰਸ਼ ਕਰਨਾ ਪਿਆ। ਖ਼ਿਤਾਬੀ ਮੈਚ ਵਿੱਚ ਸਾਤਵਿਕ-ਚਿਰਾਗ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਕਿਉਂਕਿ ਮਲੇਸ਼ੀਆ ਦੀ ਜੋੜੀ ਨੇ 7-3 ਦੀ ਬੜ੍ਹਤ ਬਣਾ ਲਈ ਸੀ। ਸਾਤਵਿਕ-ਚਿਰਾਗ ਨੇ ਜਲਦੀ ਹੀ ਲੈਅ ਲੱਭ ਲਈ ਅਤੇ ਸਕੋਰ 7-7 ਨਾਲ ਬਰਾਬਰ ਕਰ ਲਿਆ ਅਤੇ ਬ੍ਰੇਕ ‘ਤੇ 11-9 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਸਾਤਵਿਕ-ਚਿਰਾਗ ਨੇ ਆਪਣੇ ਮਲੇਸ਼ੀਆ ਦੇ ਵਿਰੋਧੀਆਂ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਪਹਿਲੀ ਗੇਮ 21-17 ਨਾਲ ਜਿੱਤਣ ਵਿੱਚ ਕਾਮਯਾਬ ਰਹੇ।
ਦੂਜੀ ਗੇਮ ਵਿੱਚ ਵੀ ਆਰੋਨ-ਸੂਹ ਨੇ ਚੰਗੀ ਸ਼ੁਰੂਆਤ ਕੀਤੀ ਪਰ ਭਾਰਤੀ ਜੋੜੀ ਨੇ ਜਲਦੀ ਹੀ ਮੁਕਾਬਲੇ ‘ਤੇ ਕਬਜ਼ਾ ਕਰ ਲਿਆ। ਸਕੋਰ 6-6 ਨਾਲ ਬਰਾਬਰ ਰਹਿਣ ਤੋਂ ਬਾਅਦ ਸਾਤਵਿਕ-ਚਿਰਾਗ ਨੇ ਦੋ ਅੰਕ ਬਣਾਏ ਜਦਕਿ ਮਲੇਸ਼ੀਆ ਦੀ ਜੋੜੀ ਨੇ ਆਪਣੇ ਲਈ ਇਕ ਅੰਕ ਹਾਸਲ ਕੀਤਾ। ਆਰੋਨ-ਸੁਹ ਹਾਲਾਂਕਿ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਬੜ੍ਹਤ ‘ਤੇ ਬਰਕਰਾਰ ਨਹੀਂ ਰਹਿ ਸਕੇ।ਸਾਤਵਿਕ-ਚਿਰਾਗ ਨੇ 20-14 ਦੀ ਬੜ੍ਹਤ ਬਣਾਈ ਅਤੇ ਚੈਂਪੀਅਨਸ਼ਿਪ ਜਿੱਤਣ ਤੋਂ ਇਕ ਅੰਕ ਦੂਰ ਸਨ। ਮਲੇਸ਼ੀਆ ਦੀ ਜੋੜੀ ਨੇ ਇਸ ਮੌਕੇ ‘ਤੇ ਹਮਲਾਵਰਤਾ ਦਿਖਾਈ ਪਰ ਭਾਰਤੀ ਜੋੜੀ ਨੂੰ ਖੇਡ ਅਤੇ ਚੈਂਪੀਅਨਸ਼ਿਪ 21-18 ਨਾਲ ਜਿੱਤਣ ਤੋਂ ਨਹੀਂ ਰੋਕ ਸਕੀ।
ਸਾਤਵਿਕ ਅਤੇ ਚਿਰਾਗ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਹੈ। ਸਾਇਨਾ ਨੇਹਵਾਲ (2010, 2012) ਅਤੇ ਕਿਦਾਂਬੀ ਸ਼੍ਰੀਕਾਂਤ (2017) ਇਸ ਤੋਂ ਪਹਿਲਾਂ ਜਕਾਰਤਾ ਵਿੱਚ ਸਿੰਗਲ ਖਿਤਾਬ ਜਿੱਤ ਚੁੱਕੇ ਹਨ। ਇਸ ਨਾਲ ਸਾਤਵਿਕ ਅਤੇ ਚਿਰਾਗ ਦੀ ਜੋੜੀ ਸੁਪਰ 100, ਸੁਪਰ 300, ਸੁਪਰ 500, ਸੁਪਰ 750 ਅਤੇ ਸੁਪਰ 1000 ਪੱਧਰ ਦੇ ਟੂਰਨਾਮੈਂਟ ਜਿੱਤਣ ਵਾਲੀ ਦੇਸ਼ ਦੀ ਪਹਿਲੀ ਜੋੜੀ ਬਣ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 2 ਕਿਸਾਨਾਂ ਦੀਆਂ ਧੀਆਂ ਨੇ ਰਚਿਆ ਇਤਿਹਾਸ, ਏਅਰ ਫੋਰਸ ਵਿੱਚ ਬਣੀਆਂ ਫਲਾਇੰਗ ਅਫ਼ਸਰ
ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜਿੱਤਣ ਦੇ ਨਾਲ-ਨਾਲ ਦੋਵਾਂ ਨੇ ਥਾਮਸ ਕੱਪ ‘ਚ ਸੋਨ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਉਸ ਨੇ ਸਈਦ ਮੋਦੀ (ਸੁਪਰ 300), ਥਾਈਲੈਂਡ ਓਪਨ (ਸੁਪਰ 500) ਅਤੇ ਫਰੈਂਚ ਓਪਨ (ਸੁਪਰ 750) ਵਿੱਚ ਵੀ ਖਿਤਾਬ ਜਿੱਤੇ ਹਨ।
BWF (ਵਰਲਡ ਬੈਡਮਿੰਟਨ ਫੈਡਰੇਸ਼ਨ) ਦੇ ਵਿਸ਼ਵ ਦੌਰੇ ਨੂੰ ਛੇ ਪੱਧਰਾਂ ਵਿੱਚ ਵੰਡਿਆ ਗਿਆ ਹੈ। ਇਹਨਾਂ ਵਿੱਚ ਵਰਲਡ ਟੂਰ ਫਾਈਨਲਜ਼, ਚਾਰ ਸੁਪਰ 1000, ਛੇ ਸੁਪਰ 750, ਸੱਤ ਸੁਪਰ 500 ਅਤੇ 11 ਸੁਪਰ 300, ਨਾਲ ਹੀ BWF ਟੂਰ ਸੁਪਰ 100-ਪੱਧਰ ਦੇ ਟੂਰਨਾਮੈਂਟ ਸ਼ਾਮਲ ਹਨ ਜੋ ਖਿਡਾਰੀਆਂ ਨੂੰ ਰੈਂਕਿੰਗ ਪੁਆਇੰਟ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿੱਚੋਂ ਹਰੇਕ ਪੱਧਰ ‘ਤੇ ਟੂਰਨਾਮੈਂਟ ਵੱਖਰੇ ਰੈਂਕਿੰਗ ਪੁਆਇੰਟ ਅਤੇ ਇਨਾਮੀ ਰਾਸ਼ੀ ਪ੍ਰਦਾਨ ਕਰਦੇ ਹਨ। ਸੁਪਰ 1000 ਪੱਧਰ ਵਿੱਚ ਉੱਚਤਮ ਦਰਜਾਬੰਦੀ ਅੰਕ ਅਤੇ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: