ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਸਾਊਦੀ ਅਰਬ ਦਾ ਦੌਰਾ ਰੰਗ ਲਿਆ ਹੈ। ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਲਗਭਗ ਅੱਠ ਅਰਬ ਡਾਲਰ ਦਾ ਵੱਡਾ ਪੈਕੇਜ ਦੇਣ ਲਈ ਤਿਆਰ ਹੋ ਗਿਆ ਹੈ। ਇਸ ਨਾਲ ਪਾਕਿਸਤਾਨ ਦੇ ਘਟਦੇ ਵਿਦੇਸ਼ੀ ਕਰੰਸੀ ਭੰਡਾਰ ਤੇ ਸੰਕਟ ਵਿੱਚ ਪਈ ਅਰਥ ਵਿਵਸਥਾ ਨੂੰ ਉਭਾਰਨ ਵਿੱਚ ਮਦਦ ਮਿਲੇਗੀ।
ਮੁਦਰਾਸਫੀਤੀ ਦੀ ਉੱਚੀ ਦਰ, ਘਟਦੇ ਵਿਦੇਸ਼ੀ ਮੁਦਰਾ ਭੰਡਾਰ, ਮੰਡਰਾਉਂਦੇ ਚਾਲੂ ਖਾਟੇ ਦਾ ਘਾਟਾ ਤੇ ਮੁਦਰਾ ਦੇ ਕਮਜ਼ੋਰ ਹੋਣ ਨਾਲ ਪਾਕਿਸਤਾਨ ਆਰਥਿਕ ਚੁਣੌਤੀਆਂ ਵਿਚਾਲੇ ਘਿਰਿਆ ਹੋਇਆ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਸਾਊਦੀ ਅਰਬ ਦੇ ਦੌਰੇ ‘ਤੇ ਗਏ ਸਨ, ਉਸੇ ਦੌਰਾਨ ਇਹ ਸਮਝੌਤਾ ਹੋਇਆ। ਇਸ ਵਿੱਚ ਤੇਲ ਲਈ ਆਰਥਿਕ ਮਦਦ, ਜਮ੍ਹਾ ਜਾਂ ਸੁਕੁਕ ਰਾਹੀਂ ਵਾਧੂ ਧਨ ਤੇ 4.2 ਅਰਬ ਡਾਲਰ ਦੀਆਂ ਮੌਜੂਦਾ ਸਹੂਲਤਾਂ ਨੂੰ ਅੱਗੇ ਲਿਜਾਣਾ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇੱਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਤੇਲ ਲਈ ਆਰਥਿਕ ਮਦਦ 1.2 ਅਰਬ ਤੋਂ ਵਧਾ ਕੇ 2.4 ਅਰਬ ਕਰਨ ਦਾ ਪ੍ਰਸਤਾਵ ਕੀਤਾ ਸੀ ਜਿਸ ਨੂੰ ਸਾਊਦੀ ਅਰਬ ਨੇ ਸਵੀਕਾਰ ਕਰ ਲਿਆ।