ਦੇਸ਼ ਵਿੱਚ ਕੋਰੋਨਾ ਖਿਲਾਫ ਜੰਗ ਤੇਜ਼ੀ ਨਾਲ ਜਾਰੀ ਹੈ। DCGI ਨੇ 12 ਸਾਲ ਤੋਂਵੱਧ ਉਮਰ ਦੇ ਬੱਚਿਆਂ ਲਈ ਸੀਰਮ ਇੰਸਟੀਚਿਊਟ ਦੇ ‘Covovax’ ਟੀਕੇ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਇਸ ਦੀ ਜਾਣਕਾਰੀ ਦਿੱਤੀ।
ਅਦਾਰ ਪੂਨਾਵਾਲਾ ਨੇ ਟਵੀਟ ਕਰਕੇ ਦੱਸਿਆ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੋਵੋਵੈਕਸ ਨੂੰ DGCI ਵੱਲੋਂ ਬਾਲਗਾਂ ਤੇ 12 ਸਾਲਾਂ ਤੋਂ ਵੱਧ ਉਮਰ ਦੇ ਬੱਚਿਆਂ ਲਈ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਸਾਰਕ ਪ੍ਰੀਖਣਾਂ ਵਿੱਚ ਨੋਵਾਵੈਕਸ ਨੇ 90 ਫੀਸਦੀ ਤੋਂ ਵੱਧ ਅਸਰਦਾਰ ਹੋਣ ਦਾ ਪ੍ਰਦਰਸ਼ਨ ਕੀਤਾ ਹੈ।
ਦੱਸ ਦੇਈਏ ਕਿ DGCI ਨੇ ਕੋਵੋਵੈਕਸ ਨੂੰ ਬਾਲਗਾਂ ਵਿੱਚ ਐਮਰਜੈਂਸੀ ਸਥਿਤੀ ਵਿੱਚ ਸੀਮਤ ਇਸਤੇਮਾਲ ਲਈ ਪਿਛਲੇ ਸਾਲ 28 ਦਸੰਬਰ ਨੂੰ ਮਨਜ਼ੂਰੀ ਦਿੱਤੀ ਸੀ। ਵਿਸਵ ਸਿਹਤ ਸੰਗਠਨ ਨੇ ਇਸ ਨੂੰ 17 ਦਸੰਬਰ 2021 ਨੂੰ ਐਮਰਜੈਂਸੀ ਇਸਤੇਮਾਲ ਕਰਨ ਲਈ ਸੂਚੀਬੱਧ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਭਾਰਤ ਵਿੱਚ ਫਿਲਹਾਲ 15 ਤੋਂ 18 ਸਾਲ ਦੇ ਅੱਲ੍ਹੜ ਬੱਚਿਆਂ ਦਾ ਟੀਕਾਕਰਨ ਕਰਨ ਲਈ ਭਾਰਤ ਬਾਇਓਟੈਕ ਦੀ ‘ਕੋਵੈਕਸੀਨ’ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।