ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ‘ਚ ਕੌਸ਼ਾਂਬੀ ਮਹਾਉਤਸਵ-2023 ਦੇ ਉਦਘਾਟਨੀ ਪ੍ਰੋਗਰਾਮ ‘ਚ ਸੰਬੋਧਨ ਕਰਦਿਆਂ ਕਾਂਗਰਸ ‘ਤੇ ਤਿੱਖਾ ਹਮਲਾ ਕੀਤਾ। ਸੰਸਦ ‘ਚ ਹੰਗਾਮੇ ਤੋਂ ਲੈ ਕੇ ਲੋਕਤੰਤਰ ‘ਤੇ ਰਾਹੁਲ ਗਾਂਧੀ ਦੇ ਬਿਆਨ ‘ਤੇ ਅਮਿਤ ਸ਼ਾਹ ਨੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਲੋਕਤੰਤਰ ਖ਼ਤਰੇ ‘ਚ ਨਹੀਂ ਹੈ। ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਖਤਰੇ ‘ਚ ਨਹੀਂ ਹੈ, ਪਰ ਤੁਹਾਡਾ ਪਰਿਵਾਰ ਖਤਰੇ ‘ਚ ਹੈ।
ਗਾਂਧੀ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਨਾਂ ਲਏ ਬਿਨਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ”ਲੋਕਤੰਤਰ ਖਤਰੇ ‘ਚ ਨਹੀਂ ਹੈ, ਪਰ ਤੁਹਾਡਾ ਪਰਿਵਾਰ ਖਤਰੇ ‘ਚ ਹੈ। ਸ਼ਾਹ ਨੇ ਇਹ ਵੀ ਕਿਹਾ, ‘ਸੰਸਦ ਕੱਲ੍ਹ ਹੀ ਖਤਮ ਹੋਈ। ਅਜ਼ਾਦੀ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਦੇਸ਼ ਦੇ ਬਜਟ ਸੈਸ਼ਨ ਦੀ ਚਰਚਾ ਕੀਤੇ ਬਿਨਾਂ ਹੀ ਸੰਸਦ ਖਤਮ ਹੋ ਗਈ ਹੋਵੇ। ਵਿਰੋਧੀ ਧਿਰ ਦੇ ਆਗੂਆਂ ਨੇ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ, ਜਿਸ ਕਾਰਨ ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦਿੱਤਾ ਗਿਆ। ਰਾਹੁਲ ਗਾਂਧੀ ਨੂੰ ਇਸ ਸਜ਼ਾ ਨੂੰ ਚੁਣੌਤੀ ਦੇਣੀ ਚਾਹੀਦੀ ਹੈ। ਤੁਸੀਂ ਸੰਸਦ ਦਾ ਸਮਾਂ ਬਲੀ ਚੜ੍ਹਾ ਦਿੱਤਾ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣਾਂ : ਮੰਤਰੀ ਹਰਪਾਲ ਚੀਮਾ ਨੂੰ ‘ਆਪ’ ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿਪ ਰੱਦ ਕਰਨ ‘ਤੇ ਉਨ੍ਹਾਂ ਕਿਹਾ ਕਿ ਗੁਜਰਾਤ ਦੇ ਸੂਰਤ ਦੀ ਇਕ ਅਦਾਲਤ ਨੇ ਰਾਹੁਲ ਗਾਂਧੀ ਨੂੰ ਇਹ ਸਜ਼ਾ ਦਿੱਤੀ ਹੈ। ਸਜ਼ਾ ਹੁੰਦਿਆਂ ਹੀ ਸਾਂਸਦੀ ਚਲੀ ਜਾਂਦੀ ਹੈ, ਭਾਵੇਂ ਕੋਈ ਵੀ ਹੋਵੇ। ਹੁਣ ਤੱਕ 17 ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਜਾ ਚੁੱਕੀ ਹੈ। ਰਾਹੁਲ ਜੀ ਦੀ ਵੀ ਗਈ ਹੈ, ਹੁਣ ਕਾਲੇ ਕੱਪੜੇ ਪਾ ਕੇ ਕਾਂਗਰਸੀਆਂ ਨੇ ਪਾਰਲੀਮੈਂਟ ਬੰਦ ਕਰਵਾ ਦਿੱਤੀ। ਮੈਂ ਰਾਹੁਲ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਾਨੂੰਨ ਦੀ ਪਾਲਣਾ ਕਰਨਾ ਹਰ ਨਾਗਰਿਕ ਦਾ ਧਰਮ ਹੈ।
ਵੀਡੀਓ ਲਈ ਕਲਿੱਕ ਕਰੋ -: