ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਬਠਿੰਡਾ ਦਿਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਨੇ ਮੁੱਖ ਮੰਤਰੀ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ।
ਰੂਬੀ ਨੇ ਕਿਹਾ ਕਿ ਮੈਂ ਬਿਲਕੁਲ ਆਮ ਘਰ ਦੀ ਲੜਕੀ ਹਾਂ। ਪੀ. ਐੱਚ. ਡੀ. ਕਰ ਰਹੀ ਹਾਂ ਤੇ ਸੋਸ਼ਲ ਵਰਕਰ ਹਾਂ। ਕੇਜਰੀਵਾਲ ਨੂੰ ਦੇਖ ਕੇ ਲੱਗਾ ਸੀ ਕਿ ਉਨ੍ਹਾਂ ਦੀਆਂ ਨੀਤੀਆਂ ਕੁਝ ਚੰਗਾ ਕਰਨਗੀਆਂ ਪਰ ਗਰਾਊਂਡ ਲੈਵਲ ‘ਤੇ ਜਦੋਂ ਪਾਰਟੀ ਨਾਲ ਜੁੜੀ ਤਾਂ ਪਤਾ ਲੱਗਾ ਕਿ ਪਾਰਟੀ ਵਿਚ ਆਮ ਲੋਕਾਂ ਤੇ ਪੰਜਾਬ ਲਈ ਕੰਮ ਹੀ ਨਹੀਂ ਹੋ ਰਿਹਾ।
ਪਿਛਲੇ 50 ਦਿਨਾਂ ਵਿਚ ਚੰਨੀ ਸਰਕਾਰ ਨੇ ਪੰਜਾਬ ਵਿਚ ਜੋ ਕੰਮ ਕੀਤਾ ਉਹ ਤਾਂ 49 ਦਿਨ ਵਾਲੀ ਕੇਜਰੀਵਾਲ ਸਰਕਾਰ ਵੀ ਨਹੀਂ ਕਰ ਸਕੀ। ਕਾਂਗਰਸ ਦੀ ਤਾਰੀਫ ਵਿਚ ਵਿਧਾਇਕਾ ਰੂਬੀ ਨੇ ਕਿਹਾ ਕਿ ਔਰਤ ਜਿਵੇਂ ਪਰਿਵਾਰ ਵਿਚ ਬੈਲੇਂਸ ਰੱਖਦੀ ਹੈ ਉਹੋ ਜਿਹਾ ਬੈਲੇਂਸ ਸੋਨੀਆ ਗਾਂਧੀ ਨੇ ਪਾਰਟੀ ਵਿਚ ਬਣਾ ਕੇ ਰੱਖਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
ਫਟਾਫਟ ਬਣਾਓ ਆਲੂ ਡੋਸਾ
ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਅਜੇ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਹੈ ਪਰ ਜਲਦ ਹੀ ਸਪੀਕਰ ਸਾਹਿਬ ਨਾਲ ਗੱਲ ਕਰਕੇ ਅਸਤੀਫਾ ਕਾਨੂੰਨ ਮਤਾਬਕ ਦੇ ਦੇਵੇਗੀ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਸੀ. ਐੱਮ. ਚਿਹਰਾ ਬਣਾਉਣ ਲਈ ਲੜ ਰਹੀ ਸੀ ਕਿਉਂਕਿ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਨਹੀਂ ਰਹੀ ਸੀ।
‘ਆਪ’ ਆਗੂ ਹਰਪਾਲ ਚੀਮਾ ‘ਤੇ ਤੰਜ ਕੱਸਦਿਆਂ ਰੂਬੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਟਿਕਟ ਦਾ ਡਰ ਹੈ ਮੇਰੀ ਟਿਕਟ ਕੱਟਣ ਦੀ ਕੋਈ ਗੱਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕੁਝ ਵਿਧਾਇਕਾਂ ਨੇ ਕਿਹਾ ਸੀ ਕਿ ਮਤਾ ਪਾ ਕੇ ਪਾਰਟੀ ਨੂੰ ਭੇਜਿਆ ਜਾਵੇ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਵੇ ਪਰ ਚੀਮਾ ਬੋਲਣ ਲਈ ਤਿਆਰ ਨਹੀਂ ਸਨ।
CM ਚੰਨੀ ਨੇ MLA ਰੂਬੀ ਦਾ ਗਾ ਕੇ ਸਵਾਗਤ ਕੀਤਾ ਤੇ ਬੋਲੇ ‘ਵਧਾਈਆਂ ਭੈਣੇ ਤੈਨੂੰ ਵਧਾਈਆਂ ਨੀਂ’ ਤੇ ਨਾਲ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਸਿਰਫ ਧੋਖਾ ਦੱਸਿਆ। ਰੂਬੀ ਨੇ ਕਿਹਾ ਕਿ ਮੈਨੂੰ ਟਿਕਟ ਦੀ ਚਾਹ ਨਹੀਂ ਹੈ ਮੈੰ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹਾਂ।