ਸਪੇਨ ਦੀ ਰਾਜਧਾਨੀ ਮੈਡ੍ਰਿਡ ਦੇ ਇੱਕ ਰੈਸਟੋਰੈਂਟ ਵਿੱਚ ਸ਼ਨੀਵਾਰ ਸ਼ਾਮ ਨੂੰ ਫਲੈਂਬੀ ਪੀਜ਼ਾ ਪਰੋਸਦੇ ਸਮੇਂ ਅੱਗ ਲੱਗ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਰੈਸਟੋਰੈਂਟ ਵਿੱਚ 30 ਲੋਕ ਮੌਜੂਦ ਸਨ। ਅੱਗ ਲੱਗਦੇ ਹੀ ਭਾਜੜਾਂ ਪੈ ਗਈਆਂ।
ਚਸ਼ਮਦੀਦ ਗਵਾਹ ਰੂਥ ਨੇ ਸਥਾਨਕ ਮੀਡੀਆ ਨੂੰ ਦੱਸਿਆ – ਵੇਟਰ ਪੀਜ਼ਾ ਲਿਆਇਆ, ਉਸ ‘ਤੇ ਅਲਕੋਹਲ ਪਾਇਆ ਅਤੇ ਫਿਰ ਬਲੋਟਾਰਚ ਨਾਲ ਅੱਗ ਲਗਾ ਦਿੱਤੀ। ਇਸ ਤਰ੍ਹਾਂ ਫਲੈਂਬੀ ਪੀਜ਼ਾ ਪਰੋਸਿਆ ਜਾਂਦਾ ਹੈ। ਪਰ ਅੱਗ ਨੇੜੇ ਰੱਖੇ ਪਲਾਸਟਿਕ ਦੇ ਫੁੱਲਾਂ ਤੱਕ ਪਹੁੰਚ ਗਈ ਅਤੇ ਫੈਲ ਗਈ।
ਮੈਡ੍ਰਿਡ ਦੇ ਮੇਅਰ ਨੇ ਦੱਸਿਆ ਕਿ ਰੈਸਟੋਰੈਂਟ ਦੇ ਇੱਕ ਕਰਮਚਾਰੀ ਅਤੇ ਇੱਕ ਗਾਹਕ ਦੀ ਅੱਗ ਵਿੱਚ ਮੌਤ ਹੋ ਗਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਮਰਨ ਵਾਲਾ ਕਰਮਚਾਰੀ ਖਾਣਾ ਬਣਾਉਣ ਦੀ ਟ੍ਰਿਕ ਦਿਖਾ ਰਿਹਾ ਸੀ ਜਾਂ ਨਹੀਂ। ਇਹ ਵੀ ਸਪੱਸ਼ਟ ਨਹੀਂ ਹੈ ਕਿ ਮਾਰੇ ਗਏ ਗਾਹਕ ਨੇ ਕਿਹੜੀ ਡਿਸ਼ ਆਰਡਰ ਕੀਤੀ ਸੀ। ਇਸ ਦੇ ਨਾਲ ਹੀ 12 ਜ਼ਖਮੀਆਂ ‘ਚੋਂ 6 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਰਿਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਾਇਰ ਬ੍ਰਿਗੇਡ ਦੇ ਮੁਖੀ ਨੇ ਦੱਸਿਆ ਕਿ ਰੈਸਟੋਰੈਂਟ ਵਿੱਚ ਇੱਕ ਹੀ ਦਰਵਾਜ਼ਾ ਸੀ। ਦਰਵਾਜ਼ੇ ਦੇ ਕੋਲ ਅੱਗ ਲੱਗ ਗਈ। ਇਸ ਤੋਂ ਬਾਅਦ ਲੋਕ ਡਰ ਗਏ ਅਤੇ ਹਫੜਾ-ਦਫੜੀ ਮਚ ਗਈ। ਸਾਰੇ ਗਾਹਕ ਪਿੱਛੇ ਵੱਲ ਭੱਜੇ। ਸਾਰੇ ਅੰਦਰ ਫਸੇ ਹੋਏ ਸਨ। ਜੇ ਸਮੇਂ ਸਿਰ ਮਦਦ ਨਾ ਪਹੁੰਚੀ ਹੁੰਦੀ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ।
ਇਹ ਵੀ ਪੜ੍ਹੋ : ਗਿੱਦੜਬਾਹਾ ‘ਚ ਵੱਡੀ ਵਾਰਦਾਤ, ਭਰਾ ਨੂੰ ਝਗੜੇ ਤੋਂ ਬਚਾਉਣ ਗਈ ਔਰਤ ਨੂੰ ਗੱਡੀ ਹੇਠ ਦਰੜਿਆ
ਮੇਅਰ ਨੇ ਕਿਹਾ ਕਿ ਜਿਸ ਰੈਸਟੋਰੈਂਟ ਵਿੱਚ ਅੱਗ ਲੱਗੀ ਉਹ ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਬਿਲਕੁਲ ਨੇੜੇ ਸੀ। ਇਸ ਕਾਰਨ ਮਦਦ ਜਲਦੀ ਪਹੁੰਚ ਗਈ। ਫਾਇਰ ਫਾਈਟਰਜ਼ ਨੇ ਤੁਰੰਤ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। 10 ਮਿੰਟਾਂ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਜੇ ਮਦਦ ਮਿਲਣ ‘ਚ 5 ਮਿੰਟ ਦੀ ਵੀ ਦੇਰੀ ਹੁੰਦੀ ਤਾਂ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਸੀ।
ਵੀਡੀਓ ਲਈ ਕਲਿੱਕ ਕਰੋ -: