ਬਿਹਾਰ ਦੇ ਮਧੂਬਨੀ ਜ਼ਿਲੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਇਕ ਜੱਜ ‘ਤੇ ਥਾਣੇਦਾਰ ਤੇ ਦਰੋਗਾ ਨੇ ਹੀ ਪਿਸਤੌਲ ਤਾਣ ਲਈ। ਗੱਲ ਇੱਥੇ ਹੀ ਨਹੀਂ ਰੁਕੀ। ਦੋਵੇਂ ਪੁਲਸ ਅਫਸਰ ਜੱਜ ਦੇ ਚੈਂਬਰ ‘ਚ ਦਾਖਲ ਹੋ ਗਏ ਅਤੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ। ਮਾਮਲਾ ਝਾਂਝਰਪੁਰ ਵਿਵਹਾਰ ਅਦਾਲਤ ਦਾ ਹੈ।
ਪੁਲਿਸ ਸਟੇਸ਼ਨ ਅਧਿਕਾਰੀ (ਐਸਐਚਓ) ਗੋਪਾਲ ਪ੍ਰਸਾਦ ਅਤੇ ਘੋਗਾਡੀਹਾ ਥਾਣੇ ਵਿੱਚ ਤਾਇਨਾਤ ਇੰਸਪੈਕਟਰ (ਐਸਆਈ) ਅਭਿਮਨਿਊ ਕੁਮਾਰ ਇੱਕ ਸ਼ਿਕਾਇਤ ‘ਤੇ ਚੱਲ ਰਹੀ ਸੁਣਵਾਈ ਲਈ ਵੀਰਵਾਰ ਨੂੰ ਜੱਜ ਅਵਿਨਾਸ਼ ਕੁਮਾਰ ਦੇ ਸਾਹਮਣੇ ਪੇਸ਼ ਹੋਏ ਸਨ। ਸੁਣਵਾਈ ਦੌਰਾਨ ਦੋਵਾਂ ਪੁਲਿਸ ਵਾਲਿਆਂ ਨੇ ਜੱਜ ‘ਤੇ ਹਮਲਾ ਕਰ ਦਿੱਤਾ। ਫਿਲਹਾਲ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਸ ਸਾਲ ਸਤੰਬਰ ‘ਚ ਜੱਜ ਅਵਿਨਾਸ਼ ਕੁਮਾਰ ਨੇ ਛੇੜਛਾੜ ਦੇ ਦੋਸ਼ੀ ਨੂੰ ਇਸ ਸ਼ਰਤ ‘ਤੇ ਜ਼ਮਾਨਤ ਦਿੱਤੀ ਸੀ ਕਿ ਉਹ ਆਪਣੇ ਪਿੰਡ ਦੀਆਂ ਸਾਰੀਆਂ ਔਰਤਾਂ ਦੇ ਕੱਪੜੇ ਧੋਵੇ ਤੇ ਪ੍ਰੈੱਸ ਕਰੇ। ਇਹ ਸੇਵਾ ਦੋਸ਼ੀ ਨੇ ਲਗਾਤਾਰ 6 ਮਹੀਨੇ ਤੱਕ ਮੁਫਤ ਦੇਣੀ ਹੈ। ਜੱਜ ਨੇ ਇਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਪਿੰਡ ਦੇ ਪੰਚ-ਸਰਪੰਚ ਨੂੰ ਸੌਂਪੀ ਸੀ। 6 ਮਹੀਨੇ ਪੂਰੇ ਹੋਣ ‘ਤੇ ਦੋਸ਼ੀ ਨੂੰ ਮੁਫਤ ਸੇਵਾ ਦਾ ਸਰਟੀਫਿਕੇਟ ਲੈ ਕੇ ਅਦਾਲਤ ‘ਚ ਪੇਸ਼ ਕਰਨ ਦਾ ਵੀ ਹੁਕਮ ਦਿੱਤਾ ਗਿਆ। ਮੁਲਜ਼ਮ ਦੀ ਉਮਰ 20 ਸਾਲ ਹੈ ਅਤੇ ਉਹ ਪੇਸ਼ੇ ਤੋਂ ਧੋਬੀ ਹੈ।
ਇਸ ਪੂਰੀ ਘਟਨਾ ਬਾਰੇ ਝਾਂਝਰਪੁਰ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਲਰਾਮ ਸਾਹ ਨੇ ਕਿਹਾ ਕਿ ਹੰਗਾਮਾ ਹੁੰਦੇ ਹੀ ਅਸੀਂ ਜੱਜ ਦੇ ਚੈਂਬਰ ਵਿੱਚ ਦਾਖਲ ਹੋ ਗਏ। ਅਸੀਂ ਦੇਖਿਆ ਕਿ ਐਸਆਈ ਅਭਿਮਨਿਊ ਕੁਮਾਰ ਜੱਜ ਅਵਿਨਾਸ਼ ਕੁਮਾਰ ‘ਤੇ ਪਿਸਤੌਲ ਤਾਣ ਰਿਹਾ ਹੈ, ਨਾਲ ਹੀ ਗੰਦੀਆਂ ਗਾਲ੍ਹਾਂ ਵੀ ਕੱਢ ਰਿਹਾ ਹੈ। ਇਸ ਤੋਂ ਬਾਅਦ ਉਥੇ ਮੌਜੂਦ ਸਾਰੇ ਵਕੀਲ ਅਤੇ ਅਦਾਲਤ ਵਿੱਚ ਰਹਿਣ ਵਾਲੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਜੱਜ ਨੂੰ ਛੁਡਵਾਇਆ। ਉਹ ਡਰ ਨਾਲ ਕੰਬ ਰਹੇ ਸਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਪੀ-ਡੀਐਸਪੀ ਸਮੇਤ ਹੋਰ ਅਧਿਕਾਰੀ ਅਦਾਲਤ ਵਿੱਚ ਪੁੱਜੇ ਅਤੇ ਜੱਜ ਨਾਲ ਬੈਠ ਕੇ ਮਾਮਲੇ ਦੀ ਜਾਣਕਾਰੀ ਲਈ। ਇਸ ਮਾਮਲੇ ਵਿੱਚ ਝਾਂਝਰਪੁਰ ਬਾਰ ਐਸੋਸੀਏਸ਼ਨ ਨੇ ਦੋਵਾਂ ਪੁਲੀਸ ਅਧਿਕਾਰੀਆਂ ਦੇ ਨਾਲ-ਨਾਲ ਮਧੂਬਨੀ ਦੇ ਐਸਪੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੂੰ ਇਸ ਮਾਮਲੇ ਵਿੱਚ ਚਾਰਜਸ਼ੀਟ ਕਰਨ ਦੀ ਮੰਗ ਕੀਤੀ ਗਈ ਹੈ। ਬਲਰਾਮ ਸਾਹ ਦਾ ਕਹਿਣਾ ਹੈ ਕਿ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਉਦੋਂ ਤੱਕ ਝਾਂਝਰਪੁਰ ਸਿਵਲ ਕੋਰਟ ਵਿੱਚ ਕੰਮਕਾਜ ਠੱਪ ਰਹੇਗਾ।
ਇਸ ਕੜੀ ‘ਚ ਬਿਹਾਰ ਪੁਲਿਸ ਐਸੋਸੀਏਸ਼ਨ ਦੇ ਪ੍ਰਧਾਨ ਮ੍ਰਿਤੁੰਜੇ ਕੁਮਾਰ ਸਿੰਘ ਨੇ ਵੱਡੀ ਮੰਗ ਕੀਤੀ ਹੈ। ਉਨ੍ਹਾਂ ਨੇ ਪਟਨਾ ਹਾਈ ਕੋਰਟ ਦੇ ਜੱਜ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਨਿਰਪੱਖ ਜਾਂਚ ਦੀ ਰਿਪੋਰਟ ਵਿੱਚ ਜੋ ਵੀ ਦੋਸ਼ੀ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਅਸੀਂ ਨਿਆਂਪਾਲਿਕਾ ਦਾ ਸਨਮਾਨ ਕਰਦੇ ਹਾਂ। ਪਰ ਕਿਸੇ ਨੇ ਵੀ ਮੈਜਿਸਟ੍ਰੇਟ ਨੂੰ ਪੁਲਿਸ ਵਾਲਿਆਂ ਨਾਲ ਦੁਰਵਿਵਹਾਰ ਕਰਨ ਦਾ ਹੱਕ ਨਹੀਂ ਦਿੱਤਾ ਹੈ। ਦੇਰ ਨਾਲ ਪਹੁੰਚਣ ‘ਤੇ ਉਸ ਨੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਨੂੰ ਜ਼ਲੀਲ ਕੀਤਾ। ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਇਸ ਤੋਂ ਬਾਅਦ ਹੀ ਮਾਮਲਾ ਵਧ ਗਿਆ। ਦੋਵੇਂ ਧਿਰਾਂ ਆਪਣੀ-ਆਪਣੀ ਗੱਲ ਕਹਿ ਰਹੀਆਂ ਹਨ। ਇਸ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਜੱਜ ਅਵਿਨਾਸ਼ ਕੁਮਾਰ ਨੇ ਮਾਮਲੇ ਵਿੱਚ ਡੀਐਸਪੀ ਨੇਹਾ ਕੁਮਾਰੀ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ। ਬਿਆਨ ਵਿੱਚ ਉਸ ਨੇ ਕਿਹਾ ਹੈ ਕਿ ਦੋਵੇਂ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਤੇ ਕੁੱਟਿਆ। ਘੋਗੜਡੀਹਾ ਪੁਲਿਸ ਸਟੇਸ਼ਨ (ਐਸਐਚਓ) ਗੋਪਾਲ ਪ੍ਰਸਾਦ ਨੇ ਆਪਣੀ ਸਰਵਿਸ ਪਿਸਟਲ ਮੇਰੇ ਵੱਲ ਤਾਣ ਦਿੱਤੀ ਅਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ‘ਆਪਣੇ ਬੌਸ ਐਸਪੀ ਸਾਹਬ’ ਦੀ ਹਿਮਾਇਤ ਨਾਲ ਅਜਿਹਾ ਕਰਨ ਦੀ ਗੱਲ ਕੀਤੀ। ਫਿਲਹਾਲ ਥਾਣਾ ਝਾਂਜਰਪੁਰ ਦੇ ਐਸਆਈ ਅਰਵਿੰਦ ਕੁਮਾਰ ਨੂੰ ਆਈਪੀਸੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਨੰਬਰ 255/2021 ਦਰਜ ਕਰਕੇ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪਟਨਾ ਹਾਈ ਕੋਰਟ ਨੇ ਜੱਜ ਅਵਿਨਾਸ਼ ਕੁਮਾਰ ਵੱਲੋਂ ਭੇਜੇ ਪੱਤਰ ਦਾ ਖੁਦ ਨੋਟਿਸ ਲੈਂਦਿਆਂ ਬਿਹਾਰ ਦੇ ਮੁੱਖ ਸਕੱਤਰ, ਡੀਜੀਪੀ, ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਮਧੂਬਨੀ ਦੇ ਐਸਪੀ ਨੂੰ ਨੋਟਿਸ ਜਾਰੀ ਕੀਤਾ ਹੈ। ਡੀਜੀਪੀ ਨੂੰ 29 ਨਵੰਬਰ ਤੱਕ ਸੀਲਬੰਦ ਲਿਫ਼ਾਫ਼ੇ ਵਿੱਚ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਉਸੇ ਦਿਨ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਮਧੂਬਨੀ ਦੇ ਐਸਪੀ ਡਾਕਟਰ ਸੱਤਿਆ ਪ੍ਰਕਾਸ਼ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : CM ਚੰਨੀ ਦਾ ਐਲਾਨ, ਅੱਖਾਂ ਦੇ ਇਲਾਜ ਲਈ 26 ਨਵੰਬਰ ਤੋਂ ਸ਼ੁਰੂ ਹੋਵੇਗੀ ਵੱਡੀ ਸਰਕਾਰੀ ਮੁਹਿੰਮ
ਦੱਸ ਦੇਈਏ ਕਿ ਜੱਜ ਅਵਿਨਾਸ਼ ਕੁਮਾਰ ਨੇ ਇਸ ਸਾਲ ਸਤੰਬਰ ਵਿੱਚ ਲੋਖਾ ਥਾਣੇ ਦੇ ਇੱਕ ਮਾਮਲੇ ਵਿੱਚ ਅਨੋਖਾ ਹੁਕਮ ਦਿੱਤਾ ਸੀ। ਜੱਜ ਨੇ ਛੇੜਛਾੜ ਦੇ ਦੋਸ਼ੀ ਲਲਨ ਕੁਮਾਰ ਸਫੀ ਨੂੰ 6 ਮਹੀਨਿਆਂ ਲਈ ਔਰਤਾਂ ਦੇ ਕੱਪੜੇ ਧੋਣ ਅਤੇ ਇਸਤਰੀ ਕਰਨ ਦੀ ਸ਼ਰਤ ‘ਤੇ ਬਕਾਇਦਾ ਜ਼ਮਾਨਤ ਦੇ ਦਿੱਤੀ ਸੀ। ਇਕ ਹੋਰ ਮਾਮਲੇ ਵਿਚ ਅਧਿਆਪਕ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਸ਼ਰਤ ‘ਤੇ ਜ਼ਮਾਨਤ ਦੇ ਦਿੱਤੀ ਗਈ ਸੀ।