ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਤਾਕਤ ਪ੍ਰਦਰਸ਼ਨ ਵਿੱਚ ਲੱਗੇ ਨਵਜੋਤ ਸਿੰਘ ਸਿੱਧੂ ਜਦੋਂ ਅੰਮ੍ਰਿਤਸਰ ਜਾਂਦੇ ਸਮੇਂ ਜਲੰਧਰ ਪਹੁੰਚੇ ਤਾਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਉਨ੍ਹਾਂ ਦੇ ਪਹੁੰਚਣ ਦਾ ਪਤਾ ਲੱਗਦੇ ਹੀ ਨੈਸ਼ਨਲ ਹਾਈਵੇ ‘ਤੇ ਸਥਿਤ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਪਟਰੋਲ ਪੰਪ ਦੇ ਬਾਹਰ ਸਮਰਥਕਾਂ ਦੀ ਭੀੜ ਜਮ੍ਹਾ ਹੋ ਗਈ। ਵਿਧਾਇਕ ਬਾਵਾ ਹੈਨਰੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਤੇਜ਼ ਮਂਹ ਦੇ ਬਾਵਜੂਦ ਸਿੱਧੂ ਦਾ ਸਵਾਗਤ ਕੀਤਾ। ਨਵਜੋਤ ਸਿੰਘ ਸਿੱਧੂ ਨੇ ਕਰੀਬ 10 ਮਿੰਟ ਤੱਕ ਵਰਕਰਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਦੱਸ ਦੇਈਏ ਕਿ ਸਵੇਰੇ ਸਿੱਧੂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਨਵਾਂਸ਼ਹਿਰ ਦੇ ਖਟਕੜ ਕਲਾਂ ਪਹੁੰਚੇ ਸਨ। ਉਥੇ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਅੰਮ੍ਰਿਤਸਰ ਵਾਪਸ ਪਰਤਦਿਆਂ ਉਹ ਕੁਝ ਸਮੇਂ ਲਈ ਜਲੰਧਰ ਵਿਚ ਰਹੇ।
ਕਾਂਗਰਸ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਖੱਟਕੜ ਕਲਾਂ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨੂੰ ਨਮਨ ਕੀਤਾ ਹੈ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਉਹ ਸ਼ਹੀਦਾਂ ਤੋਂ ਸੇਧ ਲੈਣ ਆਏ ਸਨ। ਇਥੇ ਪਹੁੰਚਣ ‘ਤੇ ਸਿੱਧੂ ਨੇ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ Sidhu ਨੇ ਲਾਇਆ ਨਾਅਰਾ, ਕਿਹਾ – ‘ਭਗਤ ਸਿੰਘ ਤੇਰੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ’ ਦੇਖੋ ਵੀਡੀਓ
ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਸਾਡੀ ਸੋਚ ਪੰਜਾਬ ਹੋਣੀ ਚਾਹੀਦੀ ਹੈ, ਉਨ੍ਹਾਂ ਕਿਹਾ ਸਾਡੇ ਲਈ ਪੰਜਾਬ ਤੋਂ ਉੱਪਰ ਕੁੱਝ ਵੀ ਨਹੀਂ ਹੋਣਾ ਚਾਹੀਦਾ, ਨਾ ਹੀ ਕੋਈ ਅਹੁਦਾ। ਸਿੱਧੂ ਨੇ ਕਿਹਾ ਅਸੀਂ ਪੰਜਾਬ ਨੂੰ ਮਾਡਲ ਬਣਾਵਾਂਗੇ ਜੋ ਪੰਜਾਬ ਨੂੰ ਖੁਸ਼ਹਾਲ ਬਣਾਏਗਾ ਅਤੇ ਪੁੱਠੇ ਰਾਹ ‘ਤੇ ਤੁਰਿਆ ਨੂੰ ਸਿੱਧੇ ਰਾਹ ‘ਤੇ ਪਏਗਾ। ਉਨ੍ਹਾਂ ਕਿਹਾ ਪੰਜਾਬ ਦੇ ਹਰ ਵਾਸੀ ਅਤੇ ਹਰ ਕਾਂਗਰਸੀ ਵਰਕਰ ਵਿੱਚ ਸੱਚ ‘ਤੇ ਹੱਕ ਦੀ ਅਲਖ ਜਗਾਉਣੀ ਸਾਡਾ ਮਕਸਦ ਹੈ।