ਪੰਜਾਬ ਵਿੱਚ ਕਾਂਗਰਸ ਪ੍ਰਧਾਨ ਬਦਲਣ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਨੇ ਹਾਈਕਮਾਨ ਨੂੰ ਤਾਕਤ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਸਿੱਧੂ ਨੇ ਕਪੂਰਥਲਾ ਪਹੁੰਚ ਕੇ ਆਪਣੇ ਸਮਰਥਕ ਵਿਧਾਇਕਾਂ ਤੇ ਉਮੀਦਵਾਰਾਂ ਦੇ ਨਾਲ ਬੰਦ ਕਮਰੇ ਵਿੱਚ ਮੀਟਿੰਗ ਕੀਤੀ।
ਇਸ ਮੀਟਿੰਗ ਨੂੰ ਲੈ ਕੇ ਕਾਂਗਰਸੀ ਆਗੂ ਰਵਨੀਤ ਬਿੱਟੂ ਨੇ ਵੀ ਤੰਜ ਕੀਤਾ। ਰਵਨੀਤ ਬਿੱਟੂ ਨੇ ਟਵੀਟ ਕਰਕੇ ਕਿਹਾ ‘ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ’।
ਇਹ ਮੀਟਿੰਗ ਸੁਲਤਾਨਪੁਰ ਲੋਧੀ ਤੋਂ ਚੋਣ ਲੜਨ ਵਾਲੇ ਨਵਤੇਜ ਚੀਮਾ ਦੇ ਘਰ ਹੋਈ। ਖਾਸ ਗੱਲ ਇਹ ਹੈ ਕਿ ਦਿੱਲੀ ਵਿੱਚ ਸ਼ਨੀਵਾਰ ਨੂੰ ਹੀ ਕਾਂਗਰਸ ਹਾਈਕਮਾਨ ਦੀ ਮੀਟਿੰਗ ਹੋਈ। ਇਸ ਵਿੱਚ ਬਾਕੀ ਰਾਜਾਂ ਦੇ ਨਾਲ ਪੰਜਾਬ ਵਿੱਚ ਵੀ ਲੀਡਰਸ਼ਿਪ ਬਦਲਣ ‘ਤੇ ਚਰਚਾ ਕੀਤੀ ਗਈ।
ਸਿੱਧੂ ਨੇ ਮੁਲਾਕਾਤ ਦੀ ਇੱਕ ਫੋਟੋ ਟਵੀਟ ਕੀਤੀ ਤੇ ਲਿਖਿਆ ਕਿ ਪੰਜਾਬ ਦੇ ਹੱਕ-ਚੱਕ ਨੇਕ ਨੀਅਤ ਤੇ ਈਮਾਨਦਾਰੀ ਨਾਲ ਲੜਨਗੇ। ਮੀਟਿੰਗ ਵਿੱਚ ਮੌਜੂਦ ਰਹੇ ਅਸ਼ਵਨੀ ਸੇਖੜੀ ਨੇ ਕਿਹਾ ਕਿ ਇਹ ਸਿਰਫ਼ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਣ ਲਈ ਚਰਚਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸਿੱਧੂ ਦੀ ਮੀਟਿੰਗ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ, ਬਲਵਿੰਦਰ ਧਾਲੀਵਾਲ ਤੋਂ ਇਲਾਵਾ ਸਿੱਧੂ ਦੇ ਕਰੀਬੀ ਅਸ਼ਵਨੀ ਸੇਖੜੀ, ਰਾਕੇਸ਼ ਪਾਂਡੇ, ਰੁਪਿੰਦਰ ਰੂਬੀ, ਨਾਜ਼ਰ ਸਿੰਘ ਮਾਨਸ਼ਾਹੀਆ, ਮੋਹਿੰਦਰ ਕੇਪੀ, ਸੁਨੀਲ ਦੱਤੀ ਸਣੇ ਕਈ ਪੁਰਾਣੇ ਕਾਂਗਰਸੀ ਸ਼ਾਮਲ ਰਹੇ।