ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਟਵਿੱਟਰ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ, ਦੋਵੇਂ ਇਕ-ਦੂਜੇ ‘ਤੇ ਆਪਣੀ ਭੜਾਸ ਕੱਢਦੇ ਨਜ਼ਰ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਮੁੜ ਫਿਰ ਇੱਕ ਟਵੀਟ ਕਰਕੇ ਕੈਪਟਨ ਦੀ ਤੁਲਨਾ ਯੋਧਾ ਜੈਚੰਦ ਨਾਲ ਕਰ ਦਿੱਤੀ ਹੈ।
ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ- ਇਹ ਦੁੱਖ ਦੀ ਗੱਲ ਨਹੀਂ ਹੈ ਕਿ ਰਹਿਮ ਬੇਇਜ਼ਤੀ ਨਹੀਂ ਕਰੇਗਾ। ਕੀ ਤੁਹਾਨੂੰ ਚੰਗੇ ਸ਼ਾਸਨ ਲਈ ਅਚਾਨਕ ਬਰਖਾਸਤ ਕੀਤਾ ਗਿਆ ਸੀ? 18 ਨੁਕਾਤੀ ਏਜੰਡੇ ਨੇ ਪੰਜਾਬ ਦੇ ਸਭ ਤੋਂ ਮਾੜੇ ਪ੍ਰਦਰਸ਼ਨ ਵਾਲੇ ਮੁੱਖ ਮੰਤਰੀ ਦਾ ਗਲਾ ਘੁੱਟ ਦਿੱਤਾ। ਉਨ੍ਹਾਂ ਅੱਗੇ ਲਿਖਿਆ ਕਿ ਤੁਹਾਨੂੰ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਜੈਚੰਦ ਵਜੋਂ ਯਾਦ ਕੀਤਾ ਜਾਵੇਗਾ, ਤੁਸੀਂ ਸੱਚਮੁੱਚ ਇੱਕ ਖਰਚੀਲੇ ਕਾਰਤੂਸ ਹੋ।
ਦੱਸ ਦੇਈਏ ਕਿ ਰਾਜਾ ਜੈਚੰਦ ਨੇ ਮੁਹੰਮਦ ਗੌਰੀ ਨਾਲ ਮਿਲ ਕੇ ਪ੍ਰਿਥਵੀਰਾਜ ਨਾਲ ਗੱਦਾਰੀ ਕੀਤੀ ਸੀ, ਜੈਚੰਦ ਨੇ ਦਿੱਲੀ ਦੀ ਸੱਤਾ ਹਾਸਲ ਕਰਨ ਲਈ ਮੁਹੰਮਦ ਗੌਰੀ ਦਾ ਸਾਥ ਦਿੱਤਾ ਤੇ ਨਾਲ ਮਿਲ ਕੇ ਪ੍ਰਿਥਵੀਰਾਜ ਨੂੰ ਹਰਾ ਦਿੱਤਾ, ਜਿਸ ਤੋਂ ਬਾਅਦ ਭਾਰਤ ‘ਤੇ ਮੁਸਲਮਾਨਾਂ ਦੇ ਹਮਲੇ ਵੱਧ ਗਏ ਤੇ ਹੁਣ ਸਿੱਧੂ ਨੇ ਜੈਚੰਦ ਨਾਲ ਮਿਲਾ ਕੇ ਕੈਪਟਨ ਨੂੰ ਗੱਦਾਰ ਕਹਿ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਉਥੇ ਹੀ ਕੈਪਟਨ ਨੇ ਵੀ ਇਸ ਦਾ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਦੇ ਕਈ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਸਮਾਂ ਆਉਣ ‘ਤੇ ਉਹ ਖੁੱਲ੍ਹ ਕੇ ਸਾਹਮਣੇ ਆਉਣਗੇ। ਉਨ੍ਹਾਂ ਪੁੱਛਿਆ ਕਿ ਰਾਹੁਲ ਗਾਂਧੀ ਨੂੰ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਬੈਕ-ਟੂ-ਬੈਕ ਮੀਟਿੰਗਾਂ ਕਰਨ ਦੀ ਲੋੜ ਹੈ, ਤਾਂ ਇਸ ਦਾ ਕੀ ਮਤਲਬ ਹੈ?”
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ UPSC ਨੇ ਪਾਈ ਭਾਜੜ, ਪਰਮਾਨੈਂਟ DGP ਦੀ ਨਿਯੁਕਤੀ ‘ਚ ਹੋਵੇਗੀ ਦੇਰੀ