ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਸਿੱਖ ਨੌਜਵਾਨ ਨੂੰ ਕਿਰਪਾਨ ਨਾਲ ਰੈਸਟੋਰੈਂਟ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਹੈ। ਉਹ ਰਾਤ ਦਾ ਖਾਣਾ ਖਾਣ ਲਈ ਇੱਕ ਰੈਸਟੋਰੈਂਟ ਵਿੱਚ ਗਿਆ ਸੀ। ਉਥੇ ਮੌਜੂਦ ਹੋਰ ਹਿੰਦੂ ਨੌਜਵਾਨਾਂ ਨੇ ਵੀ ਰੈਸਟੋਰੈਂਟ ਦੇ ਸਟਾਫ ਨੂੰ ਗਲਤ ਦੱਸਿਆ, ਫਿਰ ਵੀ ਰੈਸਟੋਰੈਂਟ ਨੇ ਨਾ ਤਾਂ ਨੌਜਵਾਨ ਨੂੰ ਖਾਣਾ ਦਿੱਤਾ ਅਤੇ ਨਾ ਹੀ ਅੰਦਰ ਜਾਣ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਰਵਾਈ ਦੀ ਮੰਗ ਕੀਤੀ ਹੈ।
ਘਟਨਾ ਗੁਰੂਗ੍ਰਾਮ ਦੇ ਜਲਸਾ ਰੈਸਟੋਰੈਂਟ ਦੀ ਦੱਸੀ ਜਾ ਰਹੀ ਹੈ। ਹਰਤੀਰਥ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਉਸ ਨੂੰ ਦੇਰ ਰਾਤ ਭੁੱਖ ਲੱਗੀ ਤਾਂ ਉਹ ਗੁਰੂਗ੍ਰਾਮ ਦੇ ਇੱਕ ਮਸ਼ਹੂਰ ਰੈਸਟੋਰੈਂਟ ਜਲਸਾ ਵਿੱਚ ਮੋਮੋਸ ਖਾਣ ਗਿਆ ਸੀ। ਸਿੱਖ ਨੌਜਵਾਨ ਹੋਣ ਕਰਕੇ ਉਸ ਨੇ ਪੰਜ ਕੱਕਾਰ ਪਹਿਨੇ ਹੋਏ ਸਨ। ਗੇਟ ‘ਤੇ ਖੜ੍ਹੇ ਨੌਜਵਾਨ ਨੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਸ ਨੇ ਕਿਹਾ ਕਿ ਉਹ ਕਿਰਪਾਨ ਲੈ ਕੇ ਅੰਦਰ ਨਹੀਂ ਜਾ ਸਕਦਾ। ਅੰਦਰ ਜਾਣਾ ਹੋਵੇ ਤਾਂ ਕਿਰਪਾਨ ਲਾਹੁਣ ਪਵੇਗੀ।
ਇਸ ਦੌਰਾਨ ਉੱਥੋਂ ਲੰਘ ਰਹੇ ਇਕ ਹਿੰਦੂ ਨੌਜਵਾਨ ਨੇ ਵੀ ਦੱਸਿਆ ਕਿ ਇਹ ਸਿੱਖ ਧਰਮ ਦੀ ਨਿਸ਼ਾਨੀ ਹੈ, ਜਿਸ ਨੂੰ ਹਟਾਇਆ ਨਹੀਂ ਜਾ ਸਕਦਾ। ਇਹ ਕਿਰਪਾਨ ਧਾਰਨ ਕਰਨ ਲਈ ਹੁੰਦੀ ਹੈ ਅਤੇ ਇਸ ਦਾ ਬਲੇਡ ਵੀ ਤਿੱਖਾ ਨਹੀਂ ਹੁੰਦਾ। ਇਸ ਦੇ ਬਾਵਜੂਦ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਇਸ ਵਿੱਚ ਦਖਲ ਦੇਣ ਲਈ ਕਿਹਾ ਹੈ। ਸੁਖਬੀਰ ਬਾਦਲ ਨੇ ਟਵੀਟ ਕੀਤਾ – ਕਿਰਪਾਨ ਪਹਿਨਣ ਕਾਰਨ ਇੱਕ ਗੁਰਸਿੱਖ ਨੂੰ ਗੁੜਗਾਓਂ ਦੇ ਇੱਕ ਰੈਸਟੋਰੈਂਟ ਵਿੱਚ ਦਾਖਲ ਹੋਣ ਤੋਂ ਮਨ੍ਹਾ ਕੀਤੇ ਜਾਣ ਦੀ ਚਿੰਤਾਜਨਕ ਖਬਰ ਸਮਾਜ ਨੂੰ ਸਿੱਖ ਧਰਮ ਵਿੱਚ ਵਿਸ਼ਵਾਸ ਦੇ ਪ੍ਰਤੀਕ ਪ੍ਰਤੀ ਜਾਗਰੂਕ ਕਰਨ ਦੀ ਲੋੜ ਵੱਲ ਇਸ਼ਾਰਾ ਕਰਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਮਾਂ-ਪੁੱਤ ਦੀ ਕਰਤੂਤ, ਸੇਲਸ ਗਰਲ ਨੂੰ ਗੱਲਾਂ ‘ਚ ਫਸਾ ਬੈਗ ‘ਚ ਪਾਈ ਸਮਾਰਟ ਵਾਚ, CCTV ‘ਚ ਕੈਦ
ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਿੰਦਣਯੋਗ ਹਨ ਅਤੇ ਘੱਟ ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਹਨ। ਮੈਂ ਗ੍ਰਹਿ ਮੰਤਰਾਲੇ ਨੂੰ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕਰਦਾ ਹਾਂ ਕਿ ਅਜਿਹੀਆਂ ਕਾਰਵਾਈਆਂ ਦੁਬਾਰਾ ਨਾ ਹੋਣ।
ਵੀਡੀਓ ਲਈ ਕਲਿੱਕ ਕਰੋ -: