ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਸਿਮਨਜੀਤ ਮਾਨ ਤੇ ਗੁਰਮੇਲ ਸਿੰਘ ਵਿਚਾਲੇ ਸਖਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਕਦੇ ਕੋਈ ਤਾਂ ਕਦੇ ਕੋਈ ਲੀਡ ਕਰਦਾ ਨਜ਼ਰ ਆ ਰਿਹਾ ਹੈ। ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਨੂੰ ਮਾਤ ਦਿੰਦੇ ਹੋਏ ਲੀਡ ਬਣਾਈ ਹੈ। 18ਵੇਂ ਰਾਊਂਡ ਦੇ ਨਤੀਜਿਆਂ ਵਿੱਚ ਸਿਮਨਰਜੀਤ ਫਿਰ ਅੱਗੇ ਆ ਗਏ ਹਨ।
ਦੱਸ ਦੇਈਏ ਕਿ 18ਵੇਂ ਰਾਊਂਡ ਦੇ ਨਤੀਜੇ ਵਿੱਚ ਸਿਮਰਨਜੀਤ ਮਾਨ ਨੂੰ 1,16,009 ਵੋਟਾਂ ਪਈਆਂ ਹਨ, ਜਦਕਿ ‘ਆਪ’ ਦੇ ਗੁਰਮੇਲ ਸਿੰਘ 1,13767 ਵੋਟਾਂ ਨਾਲ ਫਿਰ ਪਿੱਛੇ ਹੋ ਗਏ ਹਨ। ਉਥੇ ਹੀ ਦਲਵੀਰ ਗੋਲਡੀ ਨੂੰ 36,624 ਵੋਟਾਂ, BJP ਦੇ ਕੇਵਲ ਢਿੱਲੋਂ ਨੂੰ 27,891 ਵੋਟਾਂ, ਕਮਲਦੀਪ ਰਾਜੋਆਣਾ ਨੂੰ 20,946 ਵੋਟਾਂ ਪਈਆਂ ਹਨ।
ਇਸ ਤੋਂ ਪਹਿਲਾਂ 16ਵੇਂ ਰਾਊਂਡ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੇ ਸਿਮਨਜੀਤ ਮਾਨ ਨੂੰ ਪਛਾੜਿਆ ਸੀ। ਅਖੀਰ ਤੱਕ ਕੌਣ ਇਸ ਫਸਵੇਂ ਮੁਕਾਬਲੇ ਵਿੱਚ ਜਿੱਤਦਾ ਹੈ ਇਹ ਕਹਿਣਾ ਬਹੁਤ ਮੁਸ਼ਕਲ ਹੈ। ਪਰ ਇੱਕ ਗੱਲ ਸਾਫ ਹੈ ਕਿ ਜਿਹੜਾ ਵੀ ਜਿੱਤਿਆ ਤਾਂ ਇਹ ਜਿੱਤ ਬਹੁਤ ਹੀ ਘੱਟ ਵੋਟਾਂ ਦੇ ਫਰਕ ਨਾਲ ਹੋਵੇਗੀ।
ਸੰਗਰੂਰ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਰਹੀ ਹੈ। ਉਨ੍ਹਾਂ ਨੇ ਇੱਥੋਂ ਲਗਾਤਾਰ 2 ਵਾਰ ਰਿਕਾਰਡ ਫਰਕ ਨਾਲ ਚੋਣ ਜਿੱਤੀ। ਇਸ ਦੇ ਨਾਲ ਹੀ ਸੰਗਰੂਰ ਚੋਣ ਨਤੀਜਿਆਂ ਨੂੰ ਲੈ ਕੇ ਪੰਜਾਬ ਦੀ 100 ਦਿਨ ਪੁਰਾਣੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਭਰੋਸੇਯੋਗਤਾ ਵੀ ਦਾਅ ‘ਤੇ ਲੱਗੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: