ਪੰਜਾਬੀ ਸਿੰਗਰ ਗੈਰੀ ਸੰਧੂ ਦੇ ਘਰ ਵਿਚ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਲਾਈਵ ਹੋ ਕੇ ਦਿੱਤੀ ਹੈ ਤੇ ਚੋਰੀ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ ‘ਤੇ ਲਾਹਨਤਾਂ ਪਾਈਆਂ। ਉਨ੍ਹਾਂ ਨੇ ਲਾਈਵ ਹੋ ਕੇ ਘਰ ਦੇ ਹਾਲਾਤ ਨੂੰ ਵੀ ਦਿਖਾਇਆ ਕਿ ਕਿਵੇਂ ਚੋਰ ਘਰ ਦਾ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ।
ਗੈਰੀ ਸੰਧੂ ਨੇ ਕਿਹਾ ਕਿ ਜਿਵੇਂ ਸਾਡਾ ਕੰਮ ਗਾਣਾ ਗਾਉਣਾ ਹੈ, ਉਂਝ ਹੀ ਚੋਰੀ ਕਰਨਾ ਚੋਰਾਂ ਦਾ ਕੰਮ ਹੈ। ਪਰ ਚੋਰਾਂ ਨੂੰ ਘਰ ਵਿਚ ਅਜਿਹੀ ਗੜਬੜੀ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਮੇਰਾ ਹਜ਼ਾਰਾਂ ਦਾ ਸਾਮਾਨ ਨਹੀਂ ਚੁਰਾਇਆ ਸਗੋਂ ਮੇਰੀ ਮਾਂ ਤੇ ਬੱਚੇ ਦੀਆਂ ਕੁਝ ਨਿਸ਼ਾਨੀਆਂ ਵੀ ਚੋਰੀ ਕਰ ਲਈਆਂ, ਜੋ ਕਿ ਮੇਰੇ ਲਈ ਅਨਮੋਲ ਹਨ। ਇਸ ਦੌਰਾਨ ਉਨ੍ਹਾਂ ਨੇ ਚੋਰੀ ਕਰਨ ਵਾਲੇ ਚੋਰਾਂ ਨੂੰ ਫੜਨ ਵਾਲੇ ਨੂੰ 5,000 ਪੌਂਡ ਦਾ ਇਨਾਮ ਦੇਣ ਦੀ ਗੱਲ ਕਹੀ ਹੈ।
ਵੀਡੀਓ ਲਈ ਕਲਿੱਕ ਕਰੋ -: