ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਲੈ ਰਹੀਆਂ ਹਨ। ਇਸ ਮਾਮਲੇ ਵਿੱਚ ਈਡੀ ਨੇ ਅੱਜ (ਸ਼ਨੀਵਾਰ) ਨੂੰ ਮੁੜ ਗ੍ਰਿਫ਼ਤਾਰੀ ਕੀਤੀ ਹੈ। ਈਡੀ ਨੇ ਅੱਜ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਪੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਸੋਦੀਆ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਨੂੰ ਲੈ ਕੇ ਉਨ੍ਹਾਂ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ।
ਬੀਜੇਪੀ ‘ਤੇ ਹਮਲਾ ਕਰਦੇ ਹੋਏ ਸਿਸੋਦੀਆ ਨੇ ਟਵਿੱਟਰ ‘ਤੇ ਕਿਹਾ ਕਿ ਉਨ੍ਹਾਂ ਨੇ ਝੂਠੀ ਐਫਆਈਆਰ ਦੇ ਕੇ ਮੇਰੇ ਘਰ ਛਾਪਾ ਮਾਰਿਆ, ਬੈਂਕ ਲਾਕਰਾਂ ਦੀ ਤਲਾਸ਼ੀ ਲਈ, ਮੇਰੇ ਪਿੰਡ ‘ਚ ਜਾਂਚ ਕਰ ਲਈ ਪਰ ਮੇਰੇ ਖਿਲਾਫ ਕੁਝ ਨਹੀਂ ਮਿਲਿਆ। ਅੱਜ ਇਨ੍ਹਾਂ ਨੇ ਮੇਰੇ PA ਦੇ ਘਰ ‘ਤੇ ਈਡੀ ਦੀ ਰੇਡ ਮਾਰੀ ਅਤੇ ਉਥੇ ਕੁਝ ਨਹੀਂ ਮਿਲਿਆ, ਇਸ ਲਈ ਹੁਣ ਉਹ ਉਸ ਨੂੰ ਗ੍ਰਿਫਤਾਰ ਕਰਕੇ ਲੈ ਗਏ ਹਨ।
ਇਸ ਤੋਂ ਪਹਿਲਾਂ ਵੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਤਿਹਾੜ ਜੇਲ੍ਹ ਵਿੱਚ ਬੰਦ ਸੁਕੇਸ਼ ਚੰਦਰਸ਼ੇਖਰ ਦੀ ਤਰਫੋਂ ਦਿੱਲੀ ਦੇ ਐਲਜੀ ਵਿਨੈ ਸਕਸੈਨਾ ਨੂੰ ਚਿੱਠੀ ਲਿਖਣ ਦੇ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੱਤਾ ਸੀ। ਉਨ੍ਹਾਂ ਟਵੀਟ ਕੀਤਾ ਕਿ ਐਮਸੀਡੀ ਅਤੇ ਗੁਜਰਾਤ ਵਿੱਚ ਭਿਆਨਕ ਹਾਰ ਦੇ ਡਰੋਂ ਬੀਜੇਪੀ ਨੇ ਤਿਹਾੜ ਵਿੱਚ ਬੰਦ ਇੱਕ ਠੱਗ ਨਾਲ ਡੀਲ ਕੀਤੀ ਹੈ। ਉਹ ਹਰ ਰੋਜ਼ ਅਰਵਿੰਦ ਕੇਜਰੀਵਾਲ ਉੱਤੇ ਬੇਤੁਕੇ ਇਲਜ਼ਾਮ ਲਗਾਏਗਾ ਅਤੇ ਬਦਲੇ ਵਿੱਚ ਭਾਜਪਾ ਉਸ ਦੇ ਮਾਮਲੇ ਵਿੱਚ ਮਦਦ ਕਰੇਗੀ।
ਇਹ ਵੀ ਪੜ੍ਹੋ : ਸੂਰੀ ਕਤਲਕਾਂਡ ‘ਚ ਵੱਡਾ ਐਕਸ਼ਨ, ਪਿੰਡ ਸਿੰਘਾਂਵਾਲਾ ‘ਚ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਗਿਆ ਨਜ਼ਰਬੰਦ
ਉਨ੍ਹਾਂ ਕਿਹਾ ਕਿ ਮੈਂ ਸੁਣਿਆ ਹੈ ਕਿ ਅਗਲੇ ਹਫਤੇ ਜੇਪੀ ਨੱਡਾ ਉਸ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣਗੇ। ਇਸ ਦੇ ਨਾਲ ਹੀ ਸੁਕੇਸ਼ ਨੇ ਦੋਸ਼ ਲਾਇਆ ਹੈ ਕਿ ਪਹਿਲੀ ਚਿੱਠੀ ਜਨਤਕ ਹੋਣ ਕਾਰਨ ਜੇਲ੍ਹ ਦੇ ਡੀਜੀ ਅਤੇ ਮੰਤਰੀ ਸਤੇਂਦਰ ਜੈਨ ਲਗਾਤਾਰ ਉਸ ਨੂੰ ਧਮਕੀਆਂ ਦੇ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: