ਬੀਤੇ ਦਿਨ ਨਸ਼ੇ ਦੀ ਸਪਲਾਈ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਫਰੀਦਕੋਟ ਜੇਲ੍ਹ ਸਹਾਇਕ ਸੁਪਰਡੈਂਟ ਦੇ ਘਰੋਂ ਵੀ 6 ਲੱਖ ਰੁਪਏ ਦੀ ਡਰੱਗ ਮਨੀ ਵਜੋਂ ਨਕਦੀ ਬਰਾਮਦ ਹੋਈ ਹੈ। ਸਹਾਇਕ ਸੁਪਰਡੈਂਟ ਜੇਲ੍ਹ ‘ਚ ਬੰਦ ਕੈਦੀ ਦੀ ਮਦਦ ਨਾਲ ਜੇਲ੍ਹ ਅੰਦਰ ਨਸ਼ੇ ਦਾ ਕਾਰੋਬਾਰ ਚਲਾਉਂਦਾ ਸੀ, ਜਿਸ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ ‘ਤੇ ਲੇੱਕੇ ਹੋਵੇਗੀ ਪੁੱਛਗਿੱਛ।
ਦੱਸ ਦੇਈਏ ਕਿ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਉਸ ਵੇਲੇ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ ਜਿਸ ਵੇਲੇ ਉਹ ਆਪਣੀ ਡਿਊਟੀ ਵੇਲੇ ਆਪਣੀ ਡਾਕੂਮੈਂਟ ਦੀ ਫਾਇਲ ‘ਚ ਲੁਕੋ ਕੇ ਇੱਕ ਮੋਬਾਇਲ ਫ਼ੋਨ ਅਤੇ 79 ਗ੍ਰਾਮ ਹੈਰੋਇਨ ਜੇਲ੍ਹ ਅੰਦਰ ਸਪਲਾਈ ਕਰਨ ਲਈ ਲਿਜਾ ਰਿਹਾ ਸੀ।
ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ‘ਤੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਕਾਰ ਚੋ ਕਰੀਬ 67 ਹਜ਼ਾਰ 500 ਰੁਪਏ ਦੀ ਨਕਦ ਰਾਸ਼ੀ ਅਤੇ ਤਿੰਨ ਮੋਬਾਇਲ ਫ਼ੋਨ, ਤਿੰਨ ਹੈਡਫੋਨ ਅਤੇ ਚਾਰਜ਼ਰ ਆਦਿ ਬਰਾਮਦ ਕੀਤੇ ਗਏ ਸਨ।
ਉਸੇ ਤਫਸ਼ੀਸ਼ ਨੂੰ ਅੱਗੇ ਵਧਾਉਂਦੇ ਉਸ ਦੇ ਗਿੱਦੜਬਾਹਾ ਸਥਿਤ ਘਰ ਦੀ ਸਰਚ ਦੋਰਾਣ ਛੇ ਲੱਖ ਰੁਪਏ ਡਰੱਗ ਮਨੀ ਦੇ ਤੋਰ ‘ਤੇ ਵੀ ਬਾਰਮਦ ਕੀਤੇ ਗਏ। ਪੁਲਿਸ ਵੱਲੋਂ ਜੇਲ੍ਹ ਚ ਬੰਦ ਕੈਦੀ, ਜੋ ਇਸ ਦੀ ਮਦਦ ਕਰਦਾ ਸੀ, ਦੇ ਖਿਲਾਫ ਵੀ ਮਾਮਲਾ ਦਰਜ ਕਰ ਉਸ ਨੂੰ ਜਲਦ ਪ੍ਰੋਡਕਸ਼ਨ ਵਾਰੰਟ ‘ਤੇ ਲੈਕੇ ਪੁੱਛਗਿੱਛ ਕੀਤੀ ਜਾਏਗੀ।
ਵੀਡੀਓ ਲਈ ਕਲਿੱਕ ਕਰੋ -: