Son brutally kills mother : ਬੰਗਾ (ਨਵਾਂ ਸ਼ਹਿਰ) : ਫਗਵਾੜਾ ਵਿੱਚ ਕਲਿਯੁਗੀ ਪੁੱਤ ਵੱਲੋਂ ਆਪਣੀ ਮਾਂ ਨੂੰ ਬੇਰਹਿਮੀ ਨਾਲ ਕਤਲ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। 19 ਸਾਲਾ ਨੌਜਵਾਨ ਨੇ ਆਪਣੀ ਮਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਲਾਸ਼ ਨੂੰ ਬਹਿਰਾਮ ਥਾਣੇ ਦੇ ਪਿੰਡ ਖੋਥਰਾ ‘ਚ ਸੁੱਟ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਲੜਕੀ ਰੇਖਾ ਦੇ ਬਿਆਨਾਂ ‘ਤੇ ਦੋਸ਼ੀ ਪੁੱਤਰ ਦੀਪਕ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਗਵਾੜਾ ਦੇ ਓਮਕਾਰ ਨਗਰ ਦੀ ਵਸਨੀਕ ਰੇਖਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਦਾ ਪਿਤਾ ਧਰਮਨਾਥ ਫਗਵਾੜਾ ਵਿਚ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਉਨ੍ਹਾਂ ਦੀ ਡਿਊਟੀ ਸ਼ਾਮ 6 ਵਜੇ ਤੋਂ ਸਵੇਰ 6 ਵਜੇ ਤੱਕ ਹੁੰਦੀ ਹੈ। ਉਸਦਾ ਵੱਡਾ ਭਰਾ ਲੁਧਿਆਣਾ ਵਿੱਚ ਕੰਮ ਕਰਦਾ ਹੈ। ਰਾਤ ਵੇਲੇ ਉਹ ਅਤੇ ਉਸਦੀ ਮਾਤਾ ਉਰਮਿਲਾ ਦੇਵੀ ਘਰ ਵਿੱਚ ਸਨ। ਉਸ ਦਾ ਭਰਾ ਦੀਪਕ ਸ਼ਨੀਵਾਰ ਰਾਤ ਕਰੀਬ ਸਾਢੇ 10 ਵਜੇ ਘਰ ਆਇਆ ਅਤੇ ਉਸ ਨੂੰ ਦੱਸਿਆ ਕਿ ਉਸਦਾ ਨਾਮ ਕਿਸੇ ਚੋਰੀ ਵਿੱਚ ਆਇਆ ਸੀ।
ਦੀਪਕ ਨੇ ਆਪਣੀ ਮਾਂ ਨੂੰ ਆਪਣੇ ਨਾਲ ਚੱਲਣ ਲਈ ਕਿਹਾ ਜਿਸ ਤੋਂ ਬਾਅਦ ਉਸਦੀ ਮਾਂ ਦੀਪਕ ਨਾਲ ਚਲੀ ਗਈ। ਇਸ ਤੋਂ ਬਾਅਦ ਉਸ ਦਾ ਭਰਾ ਰਾਤ ਨੂੰ ਇਕ ਵਜੇ ਘਰ ਆਇਆ ਅਤੇ ਕਿਹਾ ਕਿ ਪੁਲਿਸ ਵਾਲੇ ਪੈਸੇ ਮੰਗ ਰਹੇ ਹਨ ਜੇ ਉਸ ਕੋਲ ਹੋਣ ਤਾਂ ਉਹ ਉਸ ਨੂੰ ਦੇ ਦੇਵੇ। ਇਸ ਤੋਂ ਬਾਅਦ ਉਸ ਨੇ 60 ਰੁਪਏ ਦੀਪਕ ਨੂੰ ਦੇ ਦਿੱਤੀ। ਦੀਪਕ ਘਰ ਵਿੱਚ ਰੱਖੀ ਸਾਈਕਲ ਲੈ ਕੇ ਚਲਾ ਗਿਆ। ਉਸਦਾ ਪਿਤਾ ਜਦੋਂ ਸਵੇਰੇ ਘਰ ਆਇਆ ਤਾਂ ਉਸਨੇ ਸਾਰੀ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਮਾਂ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸਦੀ ਲਾਸ਼ ਪਿੰਡ ਖੋਥਰਾ ਵਿੱਚ ਇੱਕ ਖਾਲੀ ਪਲਾਟ ਵਿੱਚ ਪਈ ਸੀ। ਰੇਖਾ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਦੀਪਕ ਖਿਲਾਫ ਧਾਰਾ 302 ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ਿਆਂ ਦਾ ਆਦੀ ਹੈ। ਇਸ ਕਾਰਨ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ।