ਮਾਹਿਲਪੁਰ (ਹੁਸ਼ਿਆਰਪੁਰ) ਪੰਜਾਬ ਦੇ ਮਾਹਿਲਪੁਰ ਦੇ ਪਿੰਡ ਭਾਗ ਸਿੰਘ ਪੁਰਾ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜਵਾਈ ਨੇ ਘਰੇਲੂ ਝਗੜੇ ਕਾਰਨ ਸੱਸ ਅਤੇ ਪਤਨੀ ਨੂੰ ਗੋਲੀ ਮਾਰ ਦਿੱਤੀ।
ਇਸ ਘਟਨਾ ‘ਚ ਸੱਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਘਟਨਾ ਤੋਂ ਬਾਅਦ ਮਨਦੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਦੱਸ ਦਈਏ ਕਿ ਦੋਸ਼ੀ ਜਵਾਈ ਅਮਰੀਕਾ ਵਿੱਚ ਸੈਟਲ ਹੈ ਅਤੇ 4 ਸਾਲ ਪਹਿਲਾਂ ਉਸਦਾ ਵਿਆਹ ਸ਼ਬਦੀਪ ਕੌਰ ਨਾਲ ਹੋਇਆ ਸੀ।
ਇਹ ਵੀ ਪੜ੍ਹੋ : Punjab Police Recruitment 2021- ਪੰਜਾਬ ਪੁਲਿਸ ਵਿੱਚ ਸਿਵਲੀਅਨ ਸਟਾਫ ‘ਚ ਕੱਢੀਆਂ 634 ਅਸਾਮੀਆਂ, ਇਨ੍ਹਾਂ ਅਹੁਦਿਆਂ ‘ਤੇ ਹੋਵੇਗੀ ਭਰਤੀ
ਵਿਆਹ ਦੇ ਬਾਅਦ ਤੋਂ ਹੀ ਸ਼ਬਦੀਪ ਆਪਣੀ ਮਾਂ ਦੇ ਨਾਲ ਰਹਿ ਰਹੀ ਸੀ, ਜਿਸ ਨੂੰ ਲੈ ਕੇ ਵਿਵਾਦ ਸੀ। ਗੋਲੀ ਲੱਗਣ ਤੋਂ ਬਾਅਦ ਉਹ ਫਰਾਰ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਜਲਦ ਹੀ ਸੁਰਾਗ ਮਿਲ ਜਾਵੇਗਾ। ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।