ਭਾਜਪਾ ਕਿਸਾਨ ਮੋਰਚਾ ਦੇ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਦੇ ਪੁੱਤਰ ਉਦੈ ਰਾਜ ਸਿੰਘ ਨੂੰ ਪੁਲਿਸ ਥਾਣਾ ਫੋਕਲ ਪੁਆਇੰਟ ਜ਼ਿਲ੍ਹਾ ਲੁਧਿਆਣਾ ਨੇ ਗ੍ਰਿਫ਼ਤਾਰ ਕਰ ਲਿਆ ਹੈ। ਲੁਧਿਆਣਾ ਵਿੱਚ ਏਟੀਐਮ ਨਾਲ ਛੇੜਛਾੜ ਦੇ ਮਾਮਲੇ ਵਿੱਚ ਪੁਲਿਸ ਨੇ ਉਦੈ ਰਾਜ ਨੂੰ ਨਾਮਜ਼ਦ ਕੀਤਾ ਹੈ। ਕੁਹਾੜਾ ਵਿੱਚ ਪੰਜਾਬ ਨੈਸ਼ਨਲ ਬੈਂਕ ਦਾ ਏ.ਟੀ.ਐੱਮ. ਉਖਾੜਨ ਦੇ ਮਾਮਲੇ ਵਿੱਚ ਪੁਲਿਸ ਨੇ ਲੁਟੇਰਿਆਂ ਨੂੰ ਕਾਬੂ ਕੀਤਾ ਹੈ।
ਉਦੈ ਰਾਜ ਦੇ ਨਾਲ ਉਨ੍ਹਾਂ ਦਾ ਸਾਥੀ ਅੰਮ੍ਰਿਤਰਾਜ ਵੀ ਹੈ। ਜਾਣਕਾਰੀ ਮੁਤਾਬਕ ਏਟੀਐਮ ਨਾਲ ਛੇੜਛਾੜ 6 ਨਵੰਬਰ ਨੂੰ ਹੋਈ ਸੀ। ਮੁਲਜ਼ਮਾਂ ਨੇ ਏਟੀਐਮ ਦੇ ਡਾਇਲਰ ’ਤੇ ਵੀ ਫਾਇਰਿੰਗ ਕੀਤੀ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਕਾਫੀ ਮੁਸ਼ੱਕਤ ਤੋਂ ਬਾਅਦ ਪੁਲਿਸ ਟੀਮਾਂ ਨੇ ਸੀਸੀਟੀਵੀ ਫੁਟੇਜ ਵਿੱਚ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਟੀਮ ਉਦੈ ਨੂੰ ਗ੍ਰਿਫਤਾਰ ਕਰਨ ਗਈ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਸੀਸੀਟੀਵੀ ਕੈਮਰੇ ਚੈਕ ਕਰਨ ‘ਤੇ ਪਤਾ ਲੱਗਾ ਕਿ ਦੋ ਨੌਜਵਾਨਾਂ ਨੇ ਮੂੰਹ ‘ਤੇ ਕਾਲੇ ਕੱਪੜੇ ਲਪੇਟੇ ਹੋਏ ਹਨ ਅਤੇ ਆਪਣਏ ਨਾਲ ਲੋਹੇ ਦੀ ਰਾਡ ਲੈ ਕੇ ਆਏ ਸਨ। ਰਾਡ ਨਾਲ ਮਸ਼ੀਨ ਨੂੰ ਉਖਾੜ ਦੀ ਕੋਸ਼ਿਸ਼ਕੀਤੀ ਗਈ। ਜਦੋਂ ਉਹ ਉਸ ਨੂੰ ਉਖਾੜ ਨਹੀਂ ਸਕੇ ਤਾਂ ਜਾਣ ਵੇਲੇ ਮਸ਼ੀਨ ਦੇ ਏ.ਟੀ.ਐੱਮ. ‘ਤੇ ਗੋਲੀ ਮਾਰ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਸੜਕ ‘ਤੇ ਆਵਾਜਾਈ ਜ਼ਿਆਦਾ ਹੋਣ ਕਰਕੇ ਉਹ ਉਥੋਂ ਫਰਾਰ ਹੋ ਗਏ ਸਨ ਅਤੇ ਏ.ਟੀ.ਐੱਮ. ਲੁੱਟਣ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਰਾਮ ਰਹੀਮ ਦੇ ਸਤਿਸੰਗ ‘ਚ ਹੰਗਾਮਾ, ਪੋਸਟਰ ਪਾੜੇ ਗਏ, ਵਿਚਾਲੇ ਰੋਕਿਆ ਗਿਆ ਪ੍ਰੋਗਰਾਮ
ਇਸ ਮਾਮਲੇ ਵਿੱਚ ਭਾਜਪਾ ਆਗੂ ਸੁਖਮਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੈਂ ਦੋਸ਼ੀਆਂ ਦੀ ਵਕਾਲਤ ਬਿਲਕੁਲ ਨਹੀਂ ਕਰਦਾ। ਪੰਜਾਬ ਪੁਲਿਸ ਨੂੰ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਦੈ ਰਾਜ ਸਿੰਘ ਨੂੰ ਉਸਦੀ ਮਾਂ ਜਸਵੀਰ ਕੌਰ ਨੇ ਵਿਗਾੜਿਆ ਹੋਇਆ ਸੀ। ਉਦੈ ਰਾਜ ਦੀਆਂ ਹਰਕਤਾਂ ਨੂੰ ਦੇਖਦਿਆਂ ਮੈਂ 3 ਫਰਵਰੀ 2015 ਨੂੰ ਉਸ ਨੂੰ ਬੇਦਖਲ ਕਰ ਦਿੱਤਾ ਸੀ। ਮੈਂ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਤੋਂ ਦੂਰ ਹਾਂ।
ਵੀਡੀਓ ਲਈ ਕਲਿੱਕ ਕਰੋ -: