ਬਾਲੀਵੁੱਡ ਸਟਾਰ ਸੋਨੂੰ ਸੋਨੂੰ ਪੰਜਾਬ ਵਿਚ ਵਧਦੇ ਨਸ਼ੇ ਤੋਂ ਚਿੰਤਤ ਹਨ। ਇਸ ਨੂੰ ਲੈ ਕੇ ਉਨ੍ਹਾਂ ਨੇ ਇਕੱਠੇ ਮਿਲ ਕੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੀ ਅਪੀਲ ਕੀਤੀ। ਲੋਕਾਂ ਤੋਂ ਪੰਜਾਬ ਪੁਲਿਸ ਤੇ ਸੂਬ ਸਰਕਾਰ ਦੀ ਡਰੱਗਸ ਫ੍ਰੀ ਮੁਹਿੰਮ ਨੂੰ ਸਪੋਰਟ ਕਰਨ ਲਈ ਕਿਹਾ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਲਈ ਐਕਟਰ ਸੋਨੂੰ ਸੂਦ ਦਾ ਧੰਨਵਾਦ ਕੀਤਾ ਹੈ।
ਸੋਨੂੰ ਸੂਦ ਨੇ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਗੱਭਰੀ ਜਵਾਨਾਂ ਲਈ ਜਾਣੀ ਜਾਂਦੀ ਸੀ ਪਰ ਹੁਣ ਕਾਫੀ ਲੰਬੇ ਸਮੇਂ ਤੋਂ ਲੋਕ ਕਹਿੰਦੇ ਹਨ ਕਿ ਪੰਜਾਬ ਵਿਚ ਨਸ਼ਾ ਕਾਫੀ ਹੈ। ਨਵੀਂ ਪੀੜ੍ਹੀ ਯੂਥ ਡਰੱਗਸ ਤੋਂ ਕਾਫੀ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਖੁਦ ਵੀ ਮੋਗਾ ਜਾਂ ਪੰਜਾਬ ਦੇ ਹੋਰ ਹਿੱਸਿਆਂ ਵਿਚ ਜਾਂਦੇ ਹਨ ਤਾਂ ਨੌਜਵਾਨ ਕਾਫੀ ਹੱਦ ਤੱਕ ਨਸ਼ੇ ਦੀ ਚਪੇਟ ਵਿਚ ਦਿਖਦੇ ਹਨ। ਇਹੀ ਕਾਰਨ ਹੈ ਕਿ ਕ੍ਰਾਈਮ ਵਧਦਾ ਹੈ ਕਿਉਂਕਿ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਨੂੰ ਡਰੱਗਸ ਖਰੀਦਣ ਲਈ ਪੈਸਿਆਂ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : ‘ਟੈਕਸ ਚੋਰਾਂ ਵਿਰੁੱਧ ਮਾਨ ਸਰਕਾਰ ਦੀ ਕਾਰਵਾਈ, ਅਗਸਤ ਮਹੀਨੇ ‘ਚ 15.37 ਕਰੋੜ ਰੁਪਏ ਦੇ ਕੀਤੇ ਜੁਰਮਾਨੇ’
ਸੋਨੂੰ ਸੂਦ ਨੇ ਕਿਹਾ ਕਿ ਉਨ੍ਹਾਂ ਨੇ ਵੀ ਇਕ ਮੁਹਿੰਮ ਚਲਾਈ ਸੀ। ਇਸ ਤਹਿਤ 280 ਬੱਚਿਆਂ ਨੂੰ ਡਰੱਗਸ ਦੀ ਲਪੇਟ ਤੋਂ ਆਜ਼ਾਦ ਕਰਨ, ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਕਰ ਸਕਣਾ ਸੰਭਵ ਨਾ ਹੋਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੇ ਮੁਹਿੰਮ ਛੇੜੀ ਹੈ। ਉਨ੍ਹਾਂ ਨੇ ਪੰਜਾਬ ਨੂੰ ਡਰੱਗ ਫ੍ਰੀ ਬਣਾਉਣ ਲਈ ਸੂਬਾ ਸਰਕਾਰ ਦੀ ਮੁਹਿੰਮ ਨੂੰ ਸਪੋਰਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੋ ਨੌਜਵਾਨ, ਬੱਚੇ ਡਰੱਗਸ ਤੋਂ ਪ੍ਰਭਾਵਿਤ ਹਨ ਉਨ੍ਹਾਂ ਬਾਰੇ ਦੱਸਿਆ ਜਾਵੇ। ਨਾਲ ਹੀ ਮਿਲ ਜੁਲ ਕੇ ਪੰਜਾਬ ਨੂੰ ਵਾਪਸ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਇਕੱਠੇ ਮਿਲ ਕੇ ਇਸ ਮੁਹਿੰਮ ਨੂੰ ਸਪੋਰਟ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: