ਹਿਜਾਬ ਨੂੰ ਲੈ ਕੇ ਵਿਵਾਦ ਦੇ ਚੱਲਦਿਆਂ ਕਰਨਾਟਕ ਦੇ ਕਾਲਜਾਂ ਵਿੱਚ ਹਿੰਦੂ-ਮੁਸਲਿਮ ਵਿਦਿਆਰਥੀ ਆਹਮੋ-ਸਾਹਮਣੇ ਹਨ। ਹਿਜਾਬ ਵਿਵਾਦ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਯੂਪੀ ਵਿੱਚ ਚੋਣਾਂ ਤੋਂ ਇੱਕ ਦਿਨ ਪਹਿਲਾਂ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਿਜਾਬ ਵਿਵਾਦ ‘ਚ ਔਰਤਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਇਸ ਗੱਲ ਦਾ ਫ਼ੈਸਲਾ ਔਰਤਾਂ ਕਰਨਗੀਆਂ ਕਿ ਉਨ੍ਹਾਂ ਨੇ ਕੀ ਪਹਿਨਣਾ ਹੈ।
ਪ੍ਰਿਯੰਕਾ ਨੇ ਟਵੀਟ ਕਰਕੇ ਕਿਹਾ ਕਿ ਭਾਵੇਂ ਬਿਕਨੀ, ਘੂੰਗਟ, ਜੀਨਸ ਜਾਂ ਹਿਜਾਬ ਹੋਵੇ, ਇਹ ਫੈਸਲਾ ਕਰਨਾ ਔਰਤ ਦਾ ਅਧਿਕਾਰ ਹੈ ਕਿ ਉਹ ਕੀ ਪਹਿਨਣਾ ਚਾਹੁੰਦੀ ਹੈ। ਇਸ ਅਧਿਕਾਰ ਦੀ ਭਾਰਤੀ ਸੰਵਿਧਾਨ ਵੱਲੋਂ ਗਾਰੰਟੀ ਦਿੱਤੀ ਗਈ ਹੈ। ਔਰਤਾਂ ਨੂੰ ਤੰਗ ਕਰਨਾ ਬੰਦ ਕਰੋ।
ਦੱਸ ਦੇਈਏ ਕਿ ਹਿਜਾਬ ਦਾ ਇਹ ਮਾਮਲਾ ਉਡੁੱਪੀ ਦੀ ਸਰਕਾਰੀ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ ਸੀ। ਕਾਲਜ ਵਿੱਚ 6 ਵਿਦਿਆਰਥਣਾਂ ਤੈਅ ਡ੍ਰੈੱਸ ਕੋਡ ਦੀ ਉਲੰਘਣਾ ਕਰਕੇ ਹਿਜਾਬ ਪਹਿਨ ਕੇ ਕਲਾਸ ਵਿੱਚ ਆਈਆਂ ਸਨ। ਇਸ ਪਿੱਛੋਂ ਇਸੇ ਤਰ੍ਹਾਂ ਦੇ ਮਾਮਲੇ ਕੁੰਡਾਪੁਰ ਤੇ ਬਿੰਦੂਰ ਦੇ ਕੁਝ ਹੋਰ ਕਾਲਜਾਂ ਵਿੱਚ ਸਾਹਮਣੇ ਆਏ। ਰਾਜ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋਈਆ, ਜਿਥੇ ਮੁਸਲਿਮ ਵਿਦਿਆਰਥਣਾਂ ਵਿਦਿਆਰਥਣਾਂ ਨੂੰ ਹਿਜਾਬ ਵਿੱਚ ਕਾਲਜਾਂ ਜਾਂ ਕਲਾਸਾਂ ਵਿੱਚ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉਥੇ ਹੀ ਹਿਜਾਬ ਦੇ ਜਵਾਬ ਵਿੱਚ ਹਿੰਦੂ ਵਿਦਿਆਰਥਣਾਂ ਵਾ ਸਕਾਰਫ ਵਿੱਚ ਕਾਲਜ ਆ ਰਹੀਆਂ ਹਨ।
ਹਿਜਾਬ ਨੂੰ ਲੈ ਕੇ ਹਿੰਦੂ-ਮੁਸਲਿਮ ਵਿਦਿਆਰਥੀਆਂ ਵਿੱਚ ਵਧੇ ਵਿਵਾਦ ਕਰਕੇ ਪ੍ਰਦਰਸ਼ਨਕਾਰੀਆਂ ਦੇ ਗੁੱਟਾਂ ਨੇ ਬਾਗਲਕੋਟ ਦੇ ਰਬਕਾਵੀ ਬਨਹੱਟੀ ਵਿਖੇ ਪਥਰਾਅ ਕੀਤਾ ਜਿੱਥੇ ਕੁਝ ਵਿਦਿਆਰਥੀਆਂ ਨੇ ਕੈਂਪਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਵੱਲੋਂ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਖਦੇੜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ‘ਚ ਕੁਝ ਵਿਦਿਆਰਥੀ ਅਤੇ ਅਧਿਆਪਕ ਜ਼ਖਮੀ ਹੋਏ ਹਨ।
ਸ਼ਿਵਮੋਗਾ ਜ਼ਿਲ੍ਹੇ ਵਿੱਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਉੱਥੇ ਵਿਦਿਆਰਥੀਆਂ ਸਮੇਤ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਮੰਗਲਵਾਰ ਨੂੰ ਸ਼ਿਵਮੋਗਾ ਸ਼ਹਿਰ ਵਿੱਚ ਦੋ ਦਿਨਾਂ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: