ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਇਹ ਸੈਸ਼ਨ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਇਸ ਵਿੱਚ ਸਾਰੇ ਮੈਂਬਰਾਂ ਨੂੰ ਸ਼ਾਮਲ ਹੋਣਾ ਲਾਜ਼ਮੀ ਹੋਵੇਗਾ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਖੈਰ ਭਲਕੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਸਪੀਕਰ ਰਾਣਾ ਕੇਪੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਮੰਚ ‘ਤੇ ਬੈਠਣਗੇ।
ਇਹ ਵੀ ਪੜ੍ਹੋ : ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਸਾਜ਼ਿਸ਼ ਨਾਕਾਮ- ਹੈਰੋਇਨ ਦੇ ਦੋ ਪੈਕੇਟਾਂ ਸਣੇ ਇੱਕ ਤਸਕਰ ਕਾਬੂ
ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਭਲਕੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਹਾਜ਼ਰ ਨਹੀਂ ਹੋਣਗੇ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਨਾ ਆਉਣ ਦਾ ਲਿਖਤੀ ਨੋਟਿਸ ਭੇਜਿਆ ਹੈ। ਵਿਧਾਨ ਸਭਾ ਵਿੱਚ ਕੋਈ ਮੀਡੀਆ ਪ੍ਰਵੇਸ਼ ਨਹੀਂ ਹੋਵੇਗਾ। ਵਿਧਾਨ ਸਭਾ ਤੋਂ ਲਗਭਗ 1 ਕਿਲੋਮੀਟਰ ਦੂਰ ਪੰਜਾਬ ਭਵਨ ਤੋਂ ਮੀਡੀਆ ਕਵਰੇਜ ਹੋਵੇਗੀ।
ਵਿਧਾਨ ਸਭਾ ਦੇ ਕੱਲ੍ਹ ਹੋਣ ਵਾਲੇ ਵਿਸ਼ੇਸ਼ ਸੈਸ਼ਨ ਵਿੱਚ ਫਲਾਇੰਗ ਸਿੱਖ ਮਿਲਖਾ ਸਿੰਘ ਤੇ ਮਾਨ ਕੌਰ ਸਣੇ ਕੁਲ 21 ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਆਰ.ਐੱਲ. ਭਾਟੀਆ, ਗੁਲਜ਼ਾਰ ਸਿੰਘ ਅਬੁਲ ਖੁਰਾਣਾ, ਗੁਲਜ਼ਾਰ ਸਿੰਘ, ਸੁਰਜੀਤ ਕੌਰ ਕਲਕਟ, ਚੌਧਰੀ ਰਾਧਾ ਕ੍ਰਿਸ਼ਨ (ਸਾਰੇ ਸਾਬਕਾ ਮੰਤਰੀ), ਇੰਦਰਜੀਤ ਸਿੰਘ ਜ਼ੀਰਾ ਸਾਬਕਾ ਸੂਬਾ ਮੰਤਰੀ, ਜਗਦੀਸ਼ ਸਵਾਹਨੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਸੁਖਦਰਸ਼ਨ ਸਿੰਘ ਮਰਾਰ ਸਾਬਕਾ ਵਿਧਾਇਕ, ਜਗਰਾਜ ਸਿੰਘ ਸਾਬਕਾ ਵਿਧਾਇਕ, ਸ਼ਹੀਦ ਪ੍ਰਭਜੀਤ ਸਿੰਘ, ਕਾਲਾ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ, ਸੁਲੱਖਣ ਸਿੰਘ ਸਾਰੇ ਆਜ਼ਾਦੀ ਘੁਲਾਟੀਏ, ਵਾਈ.ਐੱਸ ਆਈਏਐਸ (ਰਿਟਾ.), ਮੁਹੰਮਦ ਇਜ਼ਹਾਰ ਆਲਮ ਆਈਪੀਐਸ (ਰਿਟਾ.), ਰਸ਼ਪਾਲ ਮਲਹੋਤਰਾ ਬਾਨੀ ਸੀ.ਆਰ.ਆਰ.ਆਈ.ਡੀ., ਮਹਿੰਦਰ ਕੌਰ (ਕੈਬਨਿਟ ਰੈਂਕ) ਤੇ ਕੁਲਦੀਪ ਸਿੰਘ ਢੋਸ ਸਾਬਕਾ ਐਸਜੀਪੀਸੀ ਮੈਂਬਰ ਸ਼ਾਮਲ ਹਨ।