ਹਵਾਬਾਜ਼ੀ ਕੰਪਨੀ ਸਪਾਈਸਜੇਟ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਨੂੰ ਲੈ ਕੇ ਅੱਜਕਲ੍ਹ ਸੁਰਖੀਆਂ ਵਿੱਚ ਹੈ। ਖਬਰ ਆ ਰਹੀ ਹੈ ਕਿ ਖਰਾਬ ਮੌਸਮ ਰਡਾਰ ਕਰਕੇ ਚੀਨ ਜਾਣ ਵਾਲਾ ਸਪਾਈਸਜੈਟ ਕਾਰਗੋ ਜਹਾਜ਼ ਕੋਲਕਾਤਾ ਪਰਤਿਆ ਹੈ।
ਏਅਰਲਾਈਨ ਸਪਾਈਸਜੈੱਟ ਨੇ ਕਿਹਾ ਕਿ ਮੌਸਮ ਵਿਗਿਆਨ ਰਡਾਰ ਦੇ ਕੰਮ ਨਾ ਕਰਨ ਕਾਰਨ ਉਸ ਦਾ ਇਕ ਕਾਰਗੋ ਜਹਾਜ਼ ਮੰਗਲਵਾਰ ਨੂੰ ਕੋਲਕਾਤਾ ਵਾਪਸ ਪਰਤਿਆ। ਚੀਨ ਦੇ ਚੋਂਗਕਿੰਗ ਸ਼ਹਿਰ ਲਈ ਜਾ ਰਹੇ ਜਹਾਜ਼ ਦੇ ਪਾਇਲਟ ਨੂੰ ਉਡਾਣ ਭਰਨ ਤੋਂ ਬਾਅਦ ਹੀ ਪਤਾ ਲੱਗਾ ਕਿ ਉਸ ਦਾ ਮੌਸਮ ਵਿਗਿਆਨਕ ਰਾਡਾਰ ਕੰਮ ਨਹੀਂ ਕਰ ਰਿਹਾ ਹੈ।
ਪਿਛਲੇ 18 ਦਿਨਾਂ ‘ਚ ਸਪਾਈਸ ਜੈੱਟ ਦੇ ਜਹਾਜ਼ ‘ਚ ਤਕਨੀਕੀ ਖਰਾਬੀ ਦਾ ਇਹ 8ਵਾਂ ਮਾਮਲਾ ਹੈ, ਜਿਸ ‘ਤੇ DGCA ਨੇ ਸਪਾਈਸਜੈੱਟ ਨੂੰ ‘ਕਾਰਨ ਦੱਸੋ’ ਨੋਟਿਸ ਭੇਜਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਨੂੰ ਫਿਊਲ ਇੰਡੀਕੇਟਰ ‘ਚ ਖਰਾਬੀ ਕਰਕੇ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ ਉਸ ਦੇ ਕਾਂਡਲਾ ਤੋਂ ਮੁੰਬਈ ਦੇ ਜਹਾਜ਼ ਨੂੰ ਹਵਾ ਵਿਚਾਲੇ ਵਿੰਡਸ਼ੀਲਡ ਵਿਚ ਤ੍ਰੇੜ ਆਉਣ ਤੋਂ ਬਾਅਦ ਮਹਾਰਾਸ਼ਟਰ ਦੀ ਰਾਜਧਾਨੀ ਵਿਚ ਪਹਿਲ ਦੇ ਆਧਾਰ ‘ਤੇ ਉਤਾਰਿਆ ਗਿਆ ਸੀ। ਸਪਾਈਸਜੈੱਟ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ 5 ਜੁਲਾਈ, 2022 ਨੂੰ ਸਪਾਈਸਜੈੱਟ ਦੇ ਬੋਇੰਗ 737 ਕਾਰਗੋ ਜਹਾਜ਼ ਨੇ ਕੋਲਕਾਤਾ ਤੋਂ ਚੋਂਗਕਿੰਗ ਜਾਣਾ ਸੀ। ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਮੌਸਮ ਵਿਗਿਆਨ ਰਡਾਰ ਮੌਸਮ ਦੀ ਜਾਣਕਾਰੀ ਨਹੀਂ ਦੇ ਰਿਹਾ ਸੀ। ਇਸ ਤੋਂ ਬਾਅਦ, ਪੀਆਈਸੀ (ਪਾਇਲਟ-ਇਨ-ਕਮਾਂਡ) ਨੇ ਕੋਲਕਾਤਾ ਵਾਪਸ ਜਾਣ ਦਾ ਫੈਸਲਾ ਕੀਤਾ। ਜਹਾਜ਼ ਕੋਲਕਾਤਾ ‘ਚ ਸੁਰੱਖਿਅਤ ਉਤਰ ਗਿਆ ਹੈ।
ਮੰਗਲਵਾਰ ਨੂੰ ਹੋਈਆਂ ਦੋ ਘਟਨਾਵਾਂ ਦੇ ਨਾਲ ਪਿਛਲੇ 17 ਦਿਨਾਂ ਵਿੱਚ ਸਪਾਈਸ ਜੈੱਟ ਦੇ ਜਹਾਜ਼ਾਂ ਵਿੱਚ ਤਕਨੀਕੀ ਖਰਾਬੀ ਦੀਆਂ ਘਟਨਾਵਾਂ ਦੀ ਕੁੱਲ ਗਿਣਤੀ ਹੁਣ ਅੱਠ ਹੋ ਗਈ ਹੈ। ਇੱਕ ਦਿਨ ਪਹਿਲਾਂ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਅਧਿਕਾਰੀਆਂ ਦੇ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਸਾਰੀਆਂ ਸੱਤ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਮੁਤਾਬਕ ਦੁਬਈ ਜਾਣ ਵਾਲੀ ਫਲਾਈਟ ‘ਚ ਕਰੀਬ 150 ਯਾਤਰੀ ਸਵਾਰ ਸਨ, ਜਦਕਿ ਕਾਂਡਲਾ-ਮੁੰਬਈ ਫਲਾਈਟ ਨਾਲ ਸਬੰਧਤ 78 ਸੀਟਾਂ ਵਾਲੇ ਕਿਊ-400 ਜਹਾਜ਼ ‘ਚ ਯਾਤਰੀਆਂ ਦੀ ਗਿਣਤੀ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।
ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਖੱਬੇ ਟੈਂਕ ਵਿੱਚ ਈਂਧਨ ਦੀ ਮਾਤਰਾ ਵਿੱਚ ਅਸਧਾਰਨ ਕਮੀ ਉਦੋਂ ਦਿਖਾਈ ਦਿੱਤੀ ਜਦੋਂ ਮੰਗਲਵਾਰ ਸਵੇਰੇ ਦਿੱਲੀ ਤੋਂ ਦੁਬਈ ਜਾ ਰਿਹਾ ਬੋਇੰਗ 737 ਮੈਕਸ ਜਹਾਜ਼ ਹਵਾ ਵਿੱਚ ਸੀ, ਜਿਸ ਕਾਰਨ ਜਹਾਜ਼ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਕਰਾਚੀ ਹਵਾਈ ਅੱਡੇ ‘ਤੇ ਚੈਕਿੰਗ ਕੀਤੀ ਗਈ ਤਾਂ ਖੱਬੇ ਟੈਂਕ ਤੋਂ ਕੋਈ ਲੀਕ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ (ਪੀਸੀਸੀਏ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਦਿੱਲੀ-ਦੁਬਈ ਫਲਾਈਟ ਦੇ ਪਾਇਲਟ ਨੇ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਉਡਾਣ ਭਰਦੇ ਸਮੇਂ ਕੰਟਰੋਲ ਟਾਵਰ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਜਹਾਜ਼ ਵਿੱਚ ਕੁਝ ਤਕਨੀਕੀ ਖਰਾਬੀ ਆ ਗਈ ਸੀ।