ਸ੍ਰੀ ਆਨੰਦਪੁਰ ਸਾਹਿਬ ਦੇ ਮੋਹਨ ਲਾਲ ਨੇ ਮੀਟਰ ਉਚਾਈ ਵਾਲੇ ਲੇਹ ਲੱਦਾਖ ਸਥਿਤ ਸਟੋਕ ਕਾਂਗੜੀ ਪਰਬੱਤ ‘ਤੇ ਚਾਰ ਦਿਨਾਂ ਵਿੱਚ ਤਿਰੰਗਾ ਲਹਿਰਾ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। 36 ਸਾਲਾਂ ਚੌਧਰੀ ਮੋਹਨ ਲਾਲ ਚੰਗਰ ਇਲਾਕੇ ਦੇ ਪਿੰਡ ਲਖੇੜ ਵਿੱਚ ਪਲੇ ਤੇ ਭਾਰਤੀ ਫੌਜ ਦੀ 26 ਪੰਜਾਬ ਬਟਾਲੀਅਨ ਵਿੱਚ ਹੌਲਦਾਰ ਵਜੋਂ ਤਾਇਨਾਤ ਹਨ। ਦੱਸ ਦੇਈਏ ਕਿ ਮੋਹਨ ਲਾਲ ਚੌਧਰੀ ਸਵੀਟਸ ਦੇ ਮਾਲਕ ਚੌਧਰੀ ਪਹੁ ਲਾਲ ਤੇ ਰਾਮ ਪ੍ਰਕਾਸ਼ ਦੇ ਛੋਟੇ ਭਰਾ ਤੇ ਪਿੰਡ ਲਖੇੜ ਦੇ ਸਾਬਕਾ ਸਰਪੰਚ ਚੌਧਰੀ ਬਚਨਾ ਰਾਮ ਦੇ ਬੇਟੇ ਹਨ। ਉਹ ਇਸ ਵੇਲੇ ਭਾਰਤੀ ਫੌਜ ਦਵਿੱਚ ਸੈਂਡ ਗਲੇਸ਼ੀਅਰ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹਨ।
ਇਸ ਤੋਂ ਪਹਿਲਾਂ ਚੌਧਰੀ ਮੋਹਨ ਲਾਲ ਨੇ 2015 ‘ਚ ਮਚੋਈ, 2016 ‘ਚ ਜੋਗਿਨ 3 ਪਹਾੜ, ਮੋਮੇਸਤੰਗ ਕਾਂਗੜੀ, ਵਰਜ਼ਨ ਪੀਕ, 2017 ‘ਚ ਸਟਾਕ ਕਾਂਗੜੀ, 2018 ‘ਚ ਭਾਗੀਰਥੀ 2, ਕਾਮੇਟ, ਬਨੋਰੀ, ਕੋਟ, ਥਾਰ ਕੋਟ, ਤੰਤੀਪੀਕ ਸਮੇਤ 12 ਚੋਟੀਆਂ ਨੂੰ ਫਤਹਿ ਕੀਤਾ ਸੀ। ਕਾਮਤ ਪਰਬਤ ਸਟੋਕ ਕਾਂਗੜੀ ਪਰਬਤ ‘ਤੇ ਝੰਡਾ ਲਹਿਰਾਉਣ ਵਾਲੀ 20 ਮੈਂਬਰੀ ਟੀਮ ‘ਚ ਉਹ ਪੰਜਾਬ ਦੇ ਇਕਲੌਤਾ ਭਾਗੀਦਾਰ ਸਨ। ਉਨ੍ਹਾਂ ਦੇ ਨਾਲ ਕਿਰਗਿਸਤਾਨ ਫੌਜ ਦੇ 8, ਲੇਹ ਤੋਂ 8, ਹਰਿਆਣਾ ਤੋਂ 2 ਅਤੇ ਪੱਛਮੀ ਬੰਗਾਲ ਦਾ 1 ਜਵਾਨ ਵੀ ਸੀ।
ਮੋਹਨ ਲਾਲ ਭਾਰਤੀ ਫੌਜ ਦੀ 26 ਪੰਜਾਬ ਬਟਾਲੀਅਨ ਵਿੱਚ ਹੌਲਦਾਰ ਵਜੋਂ ਤਾਇਨਾਤ ਹਨ। ਮੋਹਨ ਲਾਲ 20 ਮੈਂਬਰੀ ਟੀਮ ‘ਚ ਪੰਜਾਬ ਦੇ ਇਕਲੌਤੇ ਖਿਡਾਰੀ ਸਨ।
ਇਹ ਵੀ ਪੜ੍ਹੋ : ਅਵਾਰਾ ਕੁੱਤੇ ਦੇ ਵੱਢਣ ਨਾਲ 11 ਸਾਲਾਂ ਬੱਚੇ ਦੀ ਮੌਤ, ਵਿਆਹ ਦੀ ਦਾਅਵਤ ਖਾਣ ਗਿਆ ਸੀ ਅੱਲ੍ਹੜ
ਚੌਧਰੀ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਭਾਰਤ ਦੀ ਸਭ ਤੋਂ ਉੱਚੀ ਚੋਟੀ ਕੰਚਨਜੰਗਾ (8586 ਮੀਟਰ ਉਚਾਈ) ਨੂੰ ਫਤਹਿ ਕਰਨਾ ਹੈ, ਜਿਸ ਲਈ ਉਹ ਦਿਨ-ਰਾਤ ਮਿਹਨਤ ਕਰ ਰਹੇ ਹਨ। ਚੌਧਰੀ ਮੋਹਨ ਲਾਲ ਦੀ ਪ੍ਰਾਪਤੀ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਡਾ.ਅੱਛਰ ਸ਼ਰਮਾ, ‘ਆਪ’ ਯੂਥ ਵਿੰਗ ਦੇ ਪ੍ਰਧਾਨ ਕਮਿੱਕਰ ਸਿੰਘ ਢਾਡੀ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦੌਲਤ ਸਿੰਘ ਚੱਬਰੇਵਾਲ, ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਕਿਸਾਨ ਆਗੂ ਤਰਲੋਚਨ ਸਿੰਘ ਚੱਠਾ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਗੁਰਦਿਆਲ ਸਿੰਘ ਬੈਂਸ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: