ਸ਼੍ਰੀਲੰਕਾ ਵਿੱਚ ਸੰਕਟ ਦੌਰਾਨ ਗੋਟਬਾਇਆ ਰਾਜਪਕਸ਼ੇ ਦੇ ਬਾਸਿਲ ਰਾਜਪਕਸ਼ੇ ਸੋਮਵਾਰ ਨੂੰ ਦੇਸ਼ ਛੱਡ ਕੇ ਭੱਜਣ ਦੀ ਫਿਰਾਕ ਵਿੱਚ ਸਨ, ਪਰ ਏਅਰਪੋਰਟ ‘ਤੇ ਇਮੀਗ੍ਰੇਸ਼ਨ ਸਟਾਫ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੂੰ ਪੁੱਠੇ ਪੈਰੀਂ ਵਾਪਿਸ ਪਰਤਣਾ ਪਿਆ। ਇੱਕ ਪਾਸੇ ਜਿਥੇ ਲੋਕ ਦਾਣੇ-ਦਾਣੇ ਨੂੰ ਮੁਥਾਜ ਹਨ, ਉਥੇ ਬਾਸਿਲ ਨੇ ਅਮਰੀਕਾ ਜਾਣ ਲਈ 1.13 ਕਰੋੜ ਸ਼੍ਰੀਲੰਕਾਈ ਰੁਪਏ ਵਿੱਚ ਬਿਜ਼ਨੈੱਸ ਕਲਾਸ ਦੇ ਚਾਰ ਟਿਕਟ ਬੁੱਕ ਕੀਤੇ ਸਨ।
ਬਾਸਿਲ ਰਾਜਪਕਸ਼ੇ ਗੋਟਾਬਾਯਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਰਾਜਪਕਸ਼ੇ ਪਰਿਵਾਰ ਦੇ ਮੈਂਬਰਾਂ ਨੇ ਇਸ ਸ਼ਾਸਨ ਦੌਰਾਨ ਬਹੁਤ ਕਮਾਈ ਕੀਤੀ। ਸ੍ਰੀਲੰਕਾ ਦੇ ਮੀਡੀਆ ਨੇ ਕਿਹਾ ਕਿ ਜਦੋਂ ਬਾਸਿਲ ਦੇਸ਼ ਤੋਂ ਭੱਜਣ ਲਈ ਹਵਾਈ ਅੱਡੇ ‘ਤੇ ਪਹੁੰਚੇ ਤਾਂ ਅਧਿਕਾਰੀਆਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬਾਸਿਲ ਰਾਜਪਕਸ਼ੇ ਨੂੰ ਉਥੋਂ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ। ਆਲਮ ਇਹ ਸੀ ਕਿ ਉੱਥੇ ਮੌਜੂਦ ਹੋਰ ਯਾਤਰੀਆਂ ਨੇ ਬਾਸਿਲ ਰਾਜਪਕਸ਼ੇ ਦਾ ਇੰਨਾ ਵਿਰੋਧ ਕੀਤਾ ਕਿ ਏਅਰਪੋਰਟ ਅਧਿਕਾਰੀਆਂ ਨੇ ਚੈੱਕ ਇਨ ਕਰਨ ਤੋਂ ਇਨਕਾਰ ਕਰ ਦਿੱਤਾ।
ਦੂਜੇ ਪਾਸੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਆਪਣੇ ਅਸਤੀਫੇ ‘ਤੇ ਦਸਤਖਤ ਇਕ ਸੀਨੀਅਰ ਅਧਿਕਾਰੀ ਨੂੰ ਸੌਂਪ ਦਿੱਤੇ ਹਨ। ਇਹ ਪੱਤਰ ਬੁੱਧਵਾਰ ਨੂੰ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੂੰ ਸੌਂਪਿਆ ਜਾਵੇਗਾ, ਜਿਸ ਤੋਂ ਬਾਅਦ ਉਹ ਜਨਤਕ ਐਲਾਨ ਕਰਨਗੇ।
ਉਥੇ ਹੀ ਸ੍ਰੀਲੰਕਾ ਦੀ ਮੁੱਖ ਵਿਰੋਧੀ ਪਾਰਟੀ ਸਮਗੀ ਜਨ ਬਲਵੇਗਯਾ (ਐਸਜੇਬੀ) ਦੇ ਮੁਖੀ ਸਜੀਤ ਪ੍ਰੇਮਦਾਸਾ ਨੂੰ ਸ੍ਰੀਲੰਕਾ ਦਾ ਅੰਤਰਿਮ ਰਾਸ਼ਟਰਪਤੀ ਬਣਾਇਆ ਗਿਆ ਹੈ। SJB ਨੇ ਸੋਮਵਾਰ ਨੂੰ ਅੰਤਰਿਮ ਪ੍ਰਧਾਨ ਦੇ ਅਹੁਦੇ ਲਈ ਪ੍ਰੇਮਦਾਸ ਨੂੰ ਨਿਰਵਿਵਾਦ ਰੂਪ ਵਿੱਚ ਨਾਮਜ਼ਦ ਕੀਤਾ। ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਚੋਣਾਂ 20 ਜੁਲਾਈ ਨੂੰ ਹੋਣੀਆਂ ਹਨ। ਇਸ ਤੋਂ ਪਹਿਲਾਂ ਗੋਟਾਬਾਇਆ 13 ਜੁਲਾਈ ਨੂੰ ਅਸਤੀਫਾ ਦੇ ਦੇਣਗੇ ਅਤੇ 15 ਜੁਲਾਈ ਨੂੰ ਸੰਸਦ ਦਾ ਸੈਸ਼ਨ ਬੁਲਾਇਆ ਜਾਵੇਗਾ।
ਦੂਜੇ ਪਾਸੇ ਰਾਸ਼ਟਰਪਤੀ ਗੋਟਾਬਾਯਾਰਾਜਪਕਸ਼ੇ ਦੇ ਦੇਸ਼ ਛੱਡਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਸਪੀਕਰ ਮਹਿੰਦਾ ਯਾਪਾ ਨੇ ਇਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੋਟਾਬਾਯਾ ਦੇਸ਼ ਵਿਚ ਹੈ। ਮਹਿੰਦਾ ਯਾਪਾ ਨੇ ਇਕ ਇੰਟਰਵਿਊ ‘ਚ ਕਿਹਾ ਕਿ ਰਾਸ਼ਟਰਪਤੀ ਗੋਟਾਬਾਯਾ ਦੇਸ਼ ਛੱਡ ਕੇ ਭੱਜ ਗਏ ਹਨ। ਹਾਲਾਂਕਿ ਵਿਵਾਦ ਵਧਣ ‘ਤੇ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇਸ਼ ‘ਚ ਹਨ, ਮੈਂ ਗਲਤੀ ਨਾਲ ਪਹਿਲਾ ਬਿਆਨ ਦੇ ਦਿੱਤਾ ਸੀ।
ਦੱਸ ਦੇਈਏ ਕਿ ਕੇਂਦਰੀ ਬੈਂਕ ਦੇ ਗਵਰਨਰ ਨੰਦਲਾਲ ਵੀਰਾਸਿੰਘੇ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਦੇਸ਼ ਵਿੱਚ ਸਿਆਸੀ ਸਥਿਰਤਾ ਨਹੀਂ ਬਣੀ ਤਾਂ ਆਈਐਮਐਫ ਤੋਂ ਬੇਲਆਊਟ ਪੈਕੇਜ ਮਿਲਣ ਵਿੱਚ ਦੇਰੀ ਹੋ ਸਕਦੀ ਹੈ। ਸ੍ਰੀਲੰਕਾ ਵਿੱਚ ਸਰਬ ਪਾਰਟੀ ਸਰਕਾਰ ਬਣਨ ਤੋਂ ਬਾਅਦ ਵਿਕਰਮਸਿੰਘੇ ਸਰਕਾਰ ਦੇ ਮੰਤਰੀ ਵੀ ਅਸਤੀਫ਼ਾ ਦੇ ਦੇਣਗੇ। ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਉਦੋਂ ਤੱਕ ਖਾਲੀ ਨਹੀਂ ਕਰਨਗੇ ਜਦੋਂ ਤੱਕ ਰਾਸ਼ਟਰਪਤੀ ਗੋਟਾਬਾਯਾ ਅਸਤੀਫਾ ਨਹੀਂ ਦਿੰਦੇ। ਸ਼੍ਰੀਲੰਕਾ ਦੇ ਕੇਂਦਰੀ ਬੈਂਕ ਦੇ ਗਵਰਨਰ ਨੇ ਉਨ੍ਹਾਂ ਅਟਕਲਾਂ ਨੂੰ ਖਾਰਿਜ ਕਰ ਦਿੱਤਾ ਕਿ ਉਹ ਅਹੁਦਾ ਛੱਡਣਗੇ।
ਵੀਡੀਓ ਲਈ ਕਲਿੱਕ ਕਰੋ -: