ਤਾਮਿਲਨਾਡੂ ਦੇ ਤਿਰੁਪੱਤੂਰ ‘ਚ ਸ਼ਨੀਵਾਰ ਨੂੰ ਵਨਿਆਮਬਾੜੀ ‘ਚ ਮਚੀ ਭਗਦੜ ‘ਚ 4 ਔਰਤਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇੱਥੇ ਥਾਈਪੁਸਮ ਤਿਉਹਾਰ ਦੇ ਮੌਕੇ ‘ਤੇ ਇਕ ਵਿਅਕਤੀ ਮੁਫਤ ਸਾੜੀਆਂ ਅਤੇ ਵੇਸ਼ਤੀ (ਸਫੈਦ ਧੋਤੀ) ਦੇ ਟੋਕਨ ਵੰਡ ਰਿਹਾ ਸੀ।
ਟੋਕਨ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਦੌਰਾਨ ਭਗਦੜ ਮੱਚ ਗਈ। ਹਾਦਸੇ ‘ਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ, ਜਦਕਿ ਚਾਰ ਔਰਤਾਂ ਦੀ ਮੌਤ ਹੋ ਗਈ। ਫਿਲਹਾਲ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਇਹ ਹਾਦਸਾ ਕਿਸ ਕਰਕੇ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਬੋਰਡ, ਕਾਰਪੋਰੇਸ਼ਨਾ ਤੇ ਮਾਰਕੀਟ ਕਮੇਟੀਆਂ ਦੇ ਲਾਏ ਨਵੇਂ ਚੇਅਰਮੈਨ, ਵੇਖੋ ਲਿਸਟ
ਤੁਹਾਨੂੰ ਦੱਸ ਦੇਈਏ ਕਿ ਤਮਿਲ ਭਾਈਚਾਰਾ ਥਾਈਪੁਸਮ ਤਿਉਹਾਰ ਮਨਾਉਂਦਾ ਹੈ। ਇਹ ਭਗਵਾਨ ਮੁਰੂਗਨ ਦਾ ਜਨਮ ਦਿਨ ਹੈ। ਭਗਵਾਨ ਮੁਰੂਗਨ ਕਾਰਤੀਕੇਯ ਹੈ, ਜੋ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੇ ਛੋਟੇ ਪੁੱਤਰ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਪਾਰਵਤੀ ਨੇ ਭਗਵਾਨ ਮੁਰੂਗਨ ਨੂੰ ਤਾਰਕਾਸੁਰ ਨਾਮਕ ਇੱਕ ਰਾਖਸ਼ ਅਤੇ ਉਸਦੀ ਸੈਨਾ ਨੂੰ ਮਾਰਨ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਭਗਵਾਨ ਕਾਰਤੀਕੇਯ ਨੇ ਤਾਰਕਾਸੁਰ ਨੂੰ ਮਾਰ ਦਿੱਤਾ। ਥਾਈਪੁਸਮ ਦਾ ਤਿਉਹਾਰ ਇਸ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: