ਅੱਜ ਕੱਲ੍ਹ ਐਲਨ ਮਸਕ ਦੇ ਨਾਂ ਤੋਂ ਕਈ ਟਵੀਟ ਕੀਤੇ ਗਏ ਹਨ, ਜੋ ਟਵਿੱਟਰ ‘ਤੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਅੱਜ ਭਾਰਤ ਵਿੱਚ ਲੋਕ ਜਦੋਂ ਸੌਂ ਕੇ ਉਠੇ ਤਾਂ ਉਨ੍ਹਾਂ ਨੂੰ ਐਲਨ ਮਸਕ ਦੇ ਟਵਿੱਟਰ ਹੈਂਡਲ ਤੋਂ ‘ਟਵਿੱਟਰ ਤੇਰੇ ਟੁਕੜੇ ਹੋਂਗੇ ਗੈਂਗ ਕੋ ਭੀ 8 ਡਾਲਰ ਦੇਣੇ ਪੜੇਂਗੇ’, ‘ਇਸ ਬਾਰ ਚਲੇਗੀ ਝਾੜੂ, ਇਸ ਬਾਰ ਚਲੇਗੀ ਝਾੜੂ!’, ‘ਭ੍ਰਸ਼ਟਾਚਾਰੀ ਟਵਿੱਟਰ ‘ਤੇ ਵਾਰ ਕਰੇਗੀ ਝਾੜੂ!’ ‘ਇਹ ਵਿਕ ਗਈ ਚਿੜੀ’, ‘ਕਮਰੀਆ ਕਰੇ ਲਪਾਲਪ, ਲੌਲੀਪੌਪ ਲਾਗੇਲੂ’… ਵਰਗੇ ਕਈ ਸਾਰੇ ਟਵੀਟਸ ਦਿਖ ਗਏ। ਦੇਖਦੇ ਹੀ ਦੇਖਦੇ ਇਹ ਟਵੀਟਸ ਵਾਇਰਲ ਵੀ ਹੋਣ ਲੱਗੇ।
ਦਰਅਸਲ ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਨੂੰ ਖਰੀਦਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਇਸ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵਲੋਂ ਟਵਿਟਰ ‘ਤੇ ਕਬਜ਼ਾ ਕਰਨ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਹੁਣ ਉਨ੍ਹਾਂ ‘ਤੇ ਲਗਾਮ ਲੱਗੇਗੀ ਪਰ ਫਿਰ ਵੀ ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਐਲਨ ਮਸਕ ਦੇ ਬਲੂ ਟਿਕ ਅਕਾਊਂਟ ‘ਤੇ ਚਾਰਜਿਸ ਦੇ ਐਲਾਨ ਤੋਂ ਬਾਅਦ ਉਹ ਆਲੋਚਕਾਂ ਦੇ ਹਮਲੇ ਦੇ ਘੇਰੇ ਵਿੱਚ ਆ ਗਏ ਹਨ। ਲੋਕ ਆਪਣੇ-ਆਪਣੇ ਤਰੀਕੇ ਨਾਲ ਮਸਕ ਦਾ ਵਿਰੋਧ ਕਰ ਰਹੇ ਹਨ, ਅਜਿਹੇ ‘ਚ ਅੱਜਕੱਲ੍ਹ ਟਵਿੱਟਰ ‘ਤੇ ਇਕ ਵਿਅਕਤੀ ਵੱਲੋਂ ਕੀਤੇ ਗਏ ਟਵੀਟ ‘ਤੇ ਹੰਗਾਮਾ ਮਚਿਆ ਹੋਇਆ ਹੈ।
ਹਾਲਾਂਕਿ, ਜਿਸ ਅਕਾਊਂਟ ਤੋਂ ਇਹ ਸਾਰੇ ਟਵੀਟ ਕੀਤੇ ਗਏ ਹਨ, ਉਹ ਐਲਨ ਮਸਕ ਦਾ ਨਹੀਂ ਹੈ। ਜਿਸ ਵਿਅਕਤੀ ਕੋਲ ਇਹ ਅਕਾਊਂਟ ਹੈ ਉਸ ਨੇ ਐਲਨ ਮਸਕ ਨੂੰ ਛੇੜਨ ਲਈ ਆਪਣਾ ਨਾਮ ਜੋੜਿਆ। ਜਿਸ ਕੋਲ ਇਹ ਅਕਾਊਂਟ ਹੈ, ਉਸਦਾ ਨਾਮ ਇਆਨ ਵੂਲਫੋਰਡ ਹੈ। ਦਰਅਸਲ ਇਆਨ ਵੂਲਫੋਰਡ ਨੇ ਐਲਨ ਮਸਕ ਦੀ ਕਵਰ ਫੋਟੋ, ਪ੍ਰੋਫਾਈਲ ਫੋਟੋ, ਬਾਇਓ ਨੂੰ ਕਾਪੀ ਕੀਤਾ ਹੈ, ਇਸ ਲਈ ਇੱਕ ਝਲਕ ‘ਤੇ ਲੱਗਦਾ ਹੈ ਕਿ ਇਹ ਟਵੀਟ ਐਲਨ ਮਸਕ ਵੱਲੋਂ ਕੀਤੇ ਗਏ ਹਨ।
ਇਹ ਵੀ ਪੜ੍ਹੋ : ਭਲਕੇ ਹੋਵੇਗਾ ਸੁਧੀਰ ਸੂਰੀ ਦਾ ਸਸਕਾਰ, ਮੰਗਾਂ ਮੰਨੇ ਜਾਣ ਮਗਰੋਂ ਪਰਿਵਾਰ ਹੋਇਆ ਰਾਜ਼ੀ
ਸਭ ਤੋਂ ਖਾਸ ਗੱਲ ਇਹ ਹੈ ਕਿ ਇਆਨ ਵੂਲਫੋਰਡ ਦਾ ਅਕਾਊਂਟ ਬਲੂ ਟਿੱਕ ਯਾਨੀ ਵੈਰੀਫਾਈਡ ਹੈ। ਇੱਕ ਬਲੂ ਟਿੱਕ ਵਾਲੇ ਅਕਾਊਂਟ ਤੋਂ ਹੋਣ ਵਾਲੇ ਟਵੀਟ ‘ਤੇ ਠੀਕ ਤਰ੍ਹਾਂ ਯੂਜ਼ਰ ਨੇਮ ਨਾ ਦੇਖੀਏ ਤਾਂ ਲੋਕਾਂ ਨੂੰ ਪੱਕਾ ਯਕੀਨ ਹੋ ਜਾਏਗਾ ਕਿ ਅਜੀਬੋ ਗਰੀਬ ਟਨਵੀਟ ਐਲਨ ਮਸਕ ਹੀ ਕਰ ਰਹੇ ਹਨ. ਇਯਾਨ ਵੁਲਫਰਡ ਇੱਕ ਅਮਰੀਕੀ-ਆਸਟ੍ਰੇਲੀਆਈ ਪ੍ਰੋਫੈਸਰ ਹਨ ਜੋ ਮੈਲਬਰਨ ਦੇ ਲਾ ਟ੍ਰੋਬ ਯੂਨਿਵਰਸਿਟੀ ਵਿੱਚ ਹਿੰਦੀ ਪੜ੍ਹਾਉਂਦੇ ਹਨ। ਅਕਸਰ ਉਨ੍ਹਾਂ ਦੀਆਂ ਹਿੰਦੀ ਕਵਿਤਾਵਾਂ ਅਤੇ ਕਹਾਣੀਆਂ ਪਾਠ ਕਰਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ।
ਹਾਲਾਂਕਿ ਟਵਿੱਟਰ ਮਾਲਕ ਦੇ ਨਾਂ ਦੀ ਨਕਲ ਕਰਕੇ ਅਜੀਬੋ-ਗਰੀਬ ਟਵੀਟ ਲੋਕਾਂ ਨੂੰ ਪਸੰਦ ਆ ਰਿਹਾ ਹੈ ਤਾਂ ਕਾਫੀ ਲੋਕਾਂ ਨੇ ਇਸ ਦੀ ਅਲੋਚਨਾ ਵੀ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਹਰਕਤ ਕਿਸੇ ਜ਼ਿੰਮੇਵਾਰ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਨੂੰ ਆਲੋਚਨਾ ਲਈ ਕੋਈ ਹੋਰ ਤਰੀਕਾ ਅਪਣਾਉਣਾ ਚਾਹੀਦਾ ਹੈ। ਹਾਲਾਂਕਿ ਟਵਿਟਰ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ। ਟਵਿੱਟਰ ਨੇ ਇਆਨ ਵੂਲਫੋਰਡ ਦਾ ਖਾਤਾ ਮੁਅੱਤਲ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: