ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ ਤੇ ਅਜੇ ਵੀ ਕਈ ਭਾਰਤੀ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ। ਭਾਰਤ ਸਰਕਾਰ ‘ਆਪ੍ਰੇਸ਼ਨ ਗੰਗਾ’ ਤਹਿਤ ਵਿਦਿਆਰਥੀਆਂ ਨੂੰ ਉਥੋਂ ਕੱਢ ਰਹੀ ਹੈ। ਇਸੇ ਵਿਚਾਲੇ ਹਰਿਆਣਾ ਦੇ ਰੋਹਤਕ ਵਿੱਚ ਰਹਿਣ ਵਾਲੇ ਮੈਡੀਕਲ ਦੇ ਵਿਦਿਆਰਥੀ ਸਾਹਿਲ ਦੁਹਨ ਨੇ ਆਪਣੇ ਰਸ਼ੀਅਨ ਨਸਲ ਦੇ ਪਾਲਤੂ ਕੁੱਤੇ ਸੂੰਡੂ ਨੂੰ ਪਹਿਲਾਂ ਭਾਰਤ ਭੇਜਿਆ ਤੇ ਖੁਦ ਆਪਣੇ ਸਾਥੀ ਦੀ ਮਦਦ ਲਈ ਯੂਕਰੇਨ ਵਿੱਚ ਹੀ ਰੁਕ ਗਏ।
ਸਾਹਿਲ ਦੇ ਪਰਿਵਾਰ ਨੇ ਦੱਸਿਆ ਕਿ ਜੰਗ ਦੇ ਹਾਲਾਤ ਵਿੱਚ ਉਸ ਨੇ ਆਪਣੇ ਕੁੱਤੇ ਨੂੰ ਉਥੇ ਇਕੱਲੇ ਛੱਡਣਾ ਠੀਕ ਨਹੀਂ ਸਮਝਿਆ, ਇਸ ਲਈ ਆਪਣਏ ਇੱਕ ਸਾਥੀ ਨਾਲ ਉਸ ਨੂੰ ਭਾਰਤ ਭੇਜ ਦਿੱਤਾ। ਯੂਕਰੇਨ ਵਿੱਚ ਸਾਹਿਲ ਦੇ ਇੱਕ ਸਾਥੀ ਦਾ 2 ਮਹੀਨੇ ਦਾ ਬੇਟਾ ਤੇ ਉਸ ਦੀ ਮਾਂ ਕਾਫੀ ਬੀਮਾਰ ਹੈ, ਉਹ ਖੁਦ ਉਨ੍ਹਾਂ ਦੀ ਮਦਦ ਕਰਨ ਵਾਸਤੇ ਉਥੇ ਰੁਕ ਗਿਆ।
ਸਾਹਿਲ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਤੋਂ ਬਗੈਰ ਕੁੱਤਾ ਕਾਫੀ ਉਦਾਸ ਰਹਿੰਦਾ ਹੈ, ਜਦੋਂ ਵੀ ਗੇਟ ਤੋਂ ਕੋਈ ਆਵਾਜ਼ ਆਉਂਦੀ ਹੈ ਤਾਂ ਉਹ ਉਸ ਦੇ ਕੋਲ ਦੌੜ ਕੇ ਚਲਾ ਜਾਂਦਾ ਹੈ। ਉਸ ਨੂੰ ਲਗਦਾ ਹੈ ਸ਼ਾਇਦ ਸਾਹਿਲ ਆ ਗਿਆ।
ਦੱਸ ਦੇਈਏ ਕਈ ਵਿਦਿਆਰਥੀ ਆਪਣੇ ਪਾਲਤੂ ਜਾਨਵਰਾਂ ਨੂੰ ਜੰਗ ਵਾਲੇ ਮਾਹੌਲ ਵਿੱਚ ਛੱਡਣਾ ਮੁਨਾਸਿਬ ਨਹੀਂ ਸਮਝਿਆ ਤੇ ਭਾਰਤ ਆਉਣ ਲਈ ਉਨ੍ਹਾਂ ਕਰਕੇ ਮੁਸੀਬਤਾਂ ਵੀ ਝੱਲੀਆਂ। ਮੈਡੀਕਲ ਦੀ ਵਿਦਿਆਰਥਣ ਕੀਰਤਨਾ ਵੀ ਸ਼ਨੀਵਾਰ ਨੂੰ ਆਪਣੇ ਪਾਲਤੂ ਕੁੱਤੇ ਨਾਲ ਚੇਨਈ ਪਹੁੰਚੀ। ਕੁੱਤੇ ਨੂੰ ਫਲਾਈਟ ਵਿੱਚ ਉਸ ਨਾਲ ਆਉਣ ਦੀ ਇਜਾਜ਼ਤ ਨਹੀਂ ਮਿਲ ਰਹੀ ਸੀ, ਇਸ ਕਰਕੇ ਉਸ ਨੇ ਘੱਟੋ-ਘੱਟ ਚਾਰ ਫਲਾਈਟਾਂ ਛੱਡੀਆਂ, ਅਖੀਰ ਜਦੋਂ ਉਸ ਨੂੰ ਕਿਹਾ ਗਿਆ ਕਿ ਸਾਮਾਨ ਜਾਂ ਪਾਲਤੂ ਦੀ ਥਾਂ ਇੱਕ ਚੀਜ਼ ਜਾ ਸਕਦੀ ਹੈ ਤਾਂ ਉਹ ਸਾਮਾਨ ਛੱਡ ਕੇ ਆਪਣੇ ਪਾਲਤੂ ਕੁੱਤੇ ਨੂੰ ਨਾਲ ਲੈ ਕੇ ਦੇਸ਼ ਪਹੁੰਚੀ।
ਵੀਡੀਓ ਲਈ ਕਲਿੱਕ ਕਰੋ -: