2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਸੌਗਾਤ ਦਿੱਤੀ ਹੈ ਤੇ ਇਸ ਲਈ ਕਾਫੀ ਐਲਾਨ ਕੀਤੇ ਹਨ।
ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗੱਠਜੋੜ ਨੇ 5 ਸਾਲਾਂ ‘ਚ ਕਿਸਾਨਾਂ, ਔਰਤਾਂ, ਵਿਦਿਆਰਥੀਆਂ, ਮੁਲਾਜ਼ਮਾਂ ਸਮੇਤ ਸਮਾਜ ਦੇ ਹਰ ਵਰਗ ਦੀ ਬਿਹਤਰੀ ਲਈ ਕੇਂਦਰਿਤ ਵਿਉਂਤਬੰਦੀ ਕੀਤੀ ਹੈ। ‘ਜੋ ਕਿਹਾ ਉਹ ਕੀਤਾ ਅਤੇ ਜੋ ਕਹਾਂਗੇ ਉਹ ਕਰਾਂਗੇ’ ਦੇ ਤੱਥ ਨੂੰ ਦੁਬਾਰਾ ਸੱਚ ਕਰ ਦਿਖਾਉਣ ਲਈ ਅਸੀਂ ਵਚਨਬੱਧ ਹਾਂ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ 13 ਨੁਕਤੇ ਰੱਖੇ ਹਨ ਜੋ ਅਕਾਲੀ ਦਲ ਕਰਨਾ ਚਾਹੁੰਦਾ ਹੈ, ਜਿਸ ਨਾਲ ਸ਼ੁਰੂਆਤ ਹੋਵੇਗੀ ਤੇ ਅੱਗੇ ਵੀ ਜਾਰੀ ਰਹੇਗਾ, ਫਿਰ ਬਸਪਾ ਅਕਾਲੀ ਦਲ ਦੀ ਸਰਕਾਰ ਹੋਵੇਗੀ ਅਤੇ ਲੋਕਾਂ ਦੀ ਸਰਕਾਰ ਹੋਵੇਗੀ ਨਾ ਕਿ ਫਾਰਮ ਹਾਊਸ ਦੀ ਸਰਕਾਰ।
ਨੀਲੇ ਕਾਰਡ ਧਾਰਕ ਪਰਿਵਾਰਾਂ ਲਈ ਅਸੀਂ ਵਾਅਦਾ ਕਰਦੇ ਹਾਂ ਕਿ ਘਰ ਦੀ ਔਰਤ ਨੂੰ ਹਰ ਮਹੀਨੇ 200 ਰੁਪਏ ਉਨ੍ਹਾਂ ਦੇ ਖਾਤੇ ਵਿਚ ਪੈਣਗੇ। ਕਿਸਾਨੀ ਨੂੰ ਬਚਾਉਣ ਲਈ ਟਰੈਕਟਰ ਖਰੀਦਣ ਲਈ 10 ਰੁਪਏ ਲੀਟਰ ਵੈਟ ਘੱਟ ਕਰਾਂਗੇ। ਫਲ, ਸਬਜ਼ੀਆਂ ‘ਤੇ MSP ਐਲਾਨੀ ਜਾਵੇਗੀ। ਕੇਂਦਰ ਦੇ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਤੇ ਖੇਤੀ ਲਈ ਡੀਜ਼ਲ 10 ਰੁਪਏ ਸਸਤਾ ਦਿੱਤਾ ਜਾਵੇਗਾ। ਬਿਜਲੀ ਨੂੰ ਲੈ ਕੇ ਕਿਹਾ ਉਨ੍ਹਾਂ ਕਿਹਾ ਕਿ ਸਰਕਾਰ 200 ਯੂਨਿਟ ਐੱਸ. ਸੀ. ਬੀ ਸੀ. ਨੂੰ ਮੁਫਤ ਦਿੰਦੇ ਸਨ। ਹੁਣ 400 ਯੂਨਿਟ ਸਾਰੇ ਸੂਬਾ ਵਾਸੀਆਂ ਨੂੰ ਮੁਫਤ ਦੇਵਾਂਗੇ। ਸਾਡੀ ਸਰਕਾਰ ਆਉਂਦੇ ਹੀ ਸਿਹਤ ਤੇ ਸਿੱਖਿਆ ‘ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਸਾਡੀ ਸਰਕਾਰ ਵੱਲੋਂ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਸਕੀਮ ਲਿਆਂਦੀ ਜਾਵੇਗੀ।
ਐੱਸ. ਸੀ. ਸਕਾਲਰਸ਼ਿਪ ਸਕੀਮ ਨੂੰ ਫਿਰ ਤੋਂ ਰਿਵਾਇਜ ਕੀਤਾ ਜਾਵੇਗਾ। ਕੋਈ ਵੀ ਐੱਸ. ਸੀ. ਵਿਦਿਆਰਥੀ ਪੜ੍ਹਾਈ ਤੋਂ ਵਾਂਝਾ ਨਹੀਂ ਰਹੇਗਾ। ਸਟੂਡੈਂਟ ਕਾਰਡ ਸਕੀਮ ਲੈ ਕੇ ਆ ਰਹੇ ਹਾਂ ਜਿਸ ਵਿਚ 1 ਲੱਖ ਦਾ ਲੋਨ ਦਿੱਤਾ ਜਾਵੇਗਾ ਜਿਸ ਦੀ ਗਾਰੰਟੀ ਪੰਜਾਬ ਤੋਂ ਸਰਕਾਰ ਚੁੱਕੇਗੀ।
ਪਿਛਲੀ ਸਰਕਾਰ ਵਿਚ 2 ਲੱਖ 32 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਹਨ। ਅਗਲੇ 5 ਸਾਲਾਂ ਵਿਚ 1 ਲੱਖ ਨੌਕਰੀਆਂ ਦੇਵਾਂਗੇ। 1 ਲੱਖ ਨੌਕਰੀਆਂ ਪ੍ਰਾਈਵੇਟ ਸੈਕਟਰ ਵਿਚ ਦੇਵਾਂਗੇ। ਸਾਰੇ ਵਿੱਦਿਅਕ ਅਦਾਰਿਆਂ ‘ਚ 33 ਫ਼ੀਸਦੀ ਸੀਟਾਂ ਰਿਜ਼ਰਵ ਹੋਣਗੀਆਂ। ਹਰ ਜ਼ਿਲ੍ਹੇ ‘ਚ 500 ਬੈੱਡਾਂ ਦਾ ਮੈਡੀਕਲ ਕਾਲਜ ਬਣਾਇਆ ਜਾਵੇਗਾ।
ਮੀਡੀਅਮ ਤੇ ਛੋਟੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ। ਵੱਡੇ ਉਦਯੋਗਾਂ ਨੂੰ ਸੋਲਰ ਪਾਵਰ ਵਰਤਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਇਸ ਲਈ ਰਾਜ ਵਿਚ ਟਰਾਂਸਮਿਸ਼ਨ ਖਰਚਾ ਮੁਆਫ ਹੋਵੇਗਾ। ਠੇਕਾ ਪ੍ਰਣਾਲੀ ਤਹਿਤ ਭਰਤੀ ਕਰਮਚਾਰੀ ਤੇ ਸਫਾਈ ਕਰਮਚਾਰੀ ਨੂੰ ਪੱਕਾ ਕੀਤਾ ਜਾਵੇਗਾ।ਸਾਰੇ ਸਰਕਾਰੀ ਦਫਤਰਾਂ ਦਾ ਮੁਕੰਮਲ ਕੰਪਿਊਟਰੀਕਰਨ ਕੀਤਾ ਜਾਵੇਗਾ। ਨਾਗਰਿਕਾਂ ਨੂੰ ਸਰਕਾਰੀ ਖੱਜਲ ਖੁਆਰੀ ਤੋਂ ਛੁਟਕਾਰਾ ਦਿਵਾਉਣ ਲਈ ਸੇਵਾ ਕੇਂਦਰ ਸ਼ੁਰੂ ਕੀਤੇ ਜਾਣਗੇ ਜਿਥੇ ਕਿ ਹਰ ਕਿਸਮ ਦੇ ਸਰਕਾਰੀ ਸਰਟੀਫਿਕੇਟ ਤੇ ਰਿਕਾਰਡ ਮੁਹੱਈਆ ਕਰਵਾਏ ਜਾਣਗੇ।
ਇਹ ਵੀ ਪੜ੍ਹੋ : ਕਤਲ, ਹਾਦਸਾ ਜਾਂ ਖੁਦਕੁਸ਼ੀ? ਜਲੰਧਰ ‘ਚ ਨਹਿਰ ਤੋਂ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ