ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਜੇ ਅੱਜ ਕੋਈ ਸਰਵੇਖਣ ਕੀਤਾ ਜਾਂਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਮਿਲੇਗੀ, ਜੋਕਿ ਲੋਕਾਂ ਵੱਲੋਂ ਸਭ ਤੋਂ ਵੱਧ ਨਫ਼ਰਤ ਕੀਤੇ ਜਾਣ ਵਾਲੇ ਆਦਮੀ ਹੋਣਗੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਚੋਣ ਪੂੰਜੀ ਗੁਆ ਦੇਣਗੇ। ਜੇਕਰ ਤੁਸੀਂ ਪੰਜਾਬ ਦੇ ਸਭ ਤੋਂ ਨਫ਼ਰਤ ਕਰਨ ਵਾਲੇ ਵਿਅਕਤੀ ‘ਤੇ ਚੋਣ ਕਰਵਾਉਂਦੇ ਹੋ ਤਾਂ ਨਤੀਜਾ ਅਸੀਂ ਨਹੀਂ ਕੈਪਟਨ ਅਮਰਿੰਦਰ ਸਿੰਘ ਹੋਣਗੇ। ਸਿਰਫ ਲੋਕ ਨਹੀਂ, ਸਗੋਂ ਕਾਂਗਰਸੀ ਵਿਧਾਇਕ ਵੀ ਉਨ੍ਹਾਂ ਦੇ ਖਿਲਾਫ ਹਨ।
ਬਾਦਲ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਟਿੱਪਣੀ ‘ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ “ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਕੋ ਵਿਚਾਰਧਾਰਾ ਹੈ। ਜਦੋਂ 1996 ਵਿਚ ਸਾਡਾ ਗਠਜੋੜ ਹੋਇਆ ਸੀ, ਉਦੋਂ ਅਸੀਂ ਚੰਗਾ ਸਫਾਇਆ ਕੀਤਾ ਸੀ।
ਦੱਸਣਯੋਗ ਹੈ ਕਿ ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਨੂੰ ਮੌਕਾਪ੍ਰਸਤ ਦੱਸਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪਟਿਆਲਾ ਤੋਂ ਚੋਣ ਲੜਨ ਨੂੰ ਕਹੋ। ਉਨ੍ਹਾਂ ਨੂੰ ਸੋਚਣਾ ਚਾਹੀਾਦ ਹੈ ਕਿ ਪੰਜਾਬ ਵਿੱਚ ਅੱਜ ਉਨ੍ਹਾਂ ਦੇ ਕਿੰਨੇ ਵਿਧਾਇਕ ਹਨ। ਸਿਰਫ ਕਹਿਣ ਨਾਲ ਕੁਝ ਨਹੀਂ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਅਗਲੇ ਚਾਰ ਦਿਨ ਵੀ ਮੀਂਹ ਤੇ ਹਨੇਰੀ ਦੇ ਆਸਾਰ : ਕਈ ਥਾਵਾਂ ’ਤੇ ਮੀਂਹ, ਮੁਕਤਸਰ ’ਚ ਪਏ ਗੜੇ, ਬਟਾਲਾ ’ਚ ਅੱਲ੍ਹੜ ਦੀ ਮੌਤ
ਦੱਸਣਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋ ਗਿਆ ਹੈ। ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ਨੂੰ ਲੈ ਕਿ ਹੁਣ ਸਿਆਸੀ ਤਿਆਰੀ ਵੀ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗੱਠਜੋੜ ਹੋਣਾ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਫੈਸਲਾ ਹੈ।
ਇਹ ਵੀ ਵੇਖੋ : ਕਾਂਗਰਸ ਦੀ ਪੋਸਟਰ ਵਾਰ ‘ਚ ਹੁਣ ਬਾਜਵਾ ਵੀ ਸ਼ਾਮਲ- ਬਾਜਵਾ ਦੇ ਹੱਕ ‘ਚ ਲੱਗੇ ਹੋਰਡਿੰਗਸ ਤੋਂ ਕੈਪਟਨ ਤੇ ਜਾਖੜ ਦੀ ਫੋਟੋ ਗਾਇਬ
ਪੰਜਾਬ ਵਿੱਚ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਹਨ, ਜਿਨ੍ਹਾਂ ਵਿੱਚੋਂ 97 ਸੀਟਾਂ ‘ਤੇ ਅਕਾਲੀ ਦਲ ਜਦਕਿ 20 ਸੀਟਾਂ ‘ਤੇ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰੇ ਜਾਣਗੇ। ਬਸਪਾ ਮਾਝੇ ਵਿੱਚ 5, ਦੁਆਬੇ ‘ਚ 8 ਅਤੇ ਮਾਲਵੇ ਵਿੱਚ 7 ਸੀਟਾਂ ਉਤੇ ਚੋਣਾਂ ਲੜੇਗੀ। ਜਿਨ੍ਹਾਂ 20 ਸੀਟਾਂ ‘ਤੇ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰੇ ਜਾਣਗੇ ਉਨ੍ਹਾਂ ਵਿੱਚ ਕਰਤਾਰਪੁਰ, ਜਲੰਧਰ ਵੈਸਟ, ਜਲੰਧਰ ਨੌਰਥ, ਫਗਵਾੜਾ, ਭੋਆ, ਅਨੰਦਪੁਰ ਸਾਹਿਬ, ਹੁਸਿ਼ਆਰਪੁਰ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬਸੀ ਪਠਾਣਾਂ, ਮਹਿਲ ਕਲਾਂ, ਨਵਾਂ ਸ਼ਹਿਰ, ਲੁਧਿਆਣਾ ਨੌਰਥ, ਪਠਾਨਕੋਟ, ਸੁਜਾਨਪੁਰ, ਮੋਹਾਲੀ, ਅੰਮ੍ਰਿਤਸਰ ਨੌਰਥ, ਅੰਮ੍ਰਿਤਸਰ ਸੈਂਟਰਲ ਅਤੇ ਪਾਇਲ ਸ਼ਾਮਿਲ ਹਨ।