ਲੁਧਿਆਣਾ : ਪੰਜਾਬ ਵਿੱਚ ਇੱਕੋ ਸਮੇਂ ਦੋ ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਕਾਰਨ ਬੱਦਲਵਾਈ ਅਤੇ ਹਵਾਵਾਂ ਨੇ ਇੱਕ ਹਫ਼ਤੇ ਤੱਕ ਡੇਰੇ ਲਾਏ ਹੋਏ ਸਨ। ਇਸ ਨਾਲ ਅਚਾਨਕ ਮੌਸਮ ਬਦਲ ਗਿਆ। ਪਰ ਮੰਗਲਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ। ਦਿਨ ਵੇਲੇ ਤੇਜ਼ ਧੁੱਪ ਨਿਕਲੇਗੀ ਤੇ ਪਾਰਾ ਚੜ੍ਹ ਜਾਵੇਗਾ।
ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੱਛਮੀ ਗੜਬੜੀ ਦਾ ਪ੍ਰਭਾਵ ਖਤਮ ਹੋ ਗਿਆ ਹੈ। ਜਿਸ ਕਾਰਨ ਲੋਹੜੀ ਤੱਕ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਇਸ ਤੋਂ ਬਾਅਦ ਅਗਲੇ ਤਿੰਨ ਦਿਨ ਯਾਨੀ 14 ਤੋਂ 15 ਜਨਵਰੀ ਤੱਕ ਬੱਦਲਾਂ ਕਰਕੇ ਦਿਨ ਵੇਲੇ ਠੰਡ ਵਧੇਗੀ। ਜਦਕਿ ਰਾਤ ਦਾ ਤਾਪਮਾਨ ਵਧੇਗਾ। ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਵੀ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮੌਸਮ ਵਿਗਿਆਨੀਆਂ ਮੁਤਾਬਕ ਜਨਵਰੀ ਵਿੱਚ ਛੇ ਦਿਨਾਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। ਜੋ ਫਸਲਾਂ ਲਈ ਚੰਗਾ ਹੈ। ਇਸ ਕਾਰਨ ਵਾਤਾਵਰਨ ਵੀ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਵਿਗਿਆਨੀਆਂ ਮੁਤਾਬਕ ਪੱਛਮੀ ਗੜਬੜੀ ਜਨਵਰੀ ‘ਚ ਇਕ ਵਾਰ ਫਿਰ ਸਰਗਰਮ ਹੋਵੇਗੀ।