ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਹੋਰ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰੇਕੀ ਕੀਤੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ ਮੋਹਾਲੀ ਵਿੱਚ ਦੇਖਣ ਨੂੰ ਮਿਲੀ। ਜਿੱਥੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਕਰੀਬ 2 ਕਿਲੋਮੀਟਰ ਤੱਕ ਮਨਕੀਰਤ ਦੀ ਕਾਰ ਦਾ ਪਿੱਛਾ ਕੀਤਾ।
ਸੁਰੱਖਿਅਤ ਥਾਂ ‘ਤੇ ਪਹੁੰਚਦੇ ਹੀ ਜਿਵੇਂ ਹੀ ਸਕਿਓਰਿਟੀ ਗਾਰਡ ਗੱਡੀ ਤੋਂ ਹੇਠਾਂ ਉਤਰਿਆ, ਪਿੱਛਾ ਕਰ ਰਹੇ ਨੌਜਵਾਨ ਬਾਈਕ ਮੋੜ ਕੇ ਭੱ ਗਏ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਈਕ ਸਵਾਰ ਹਮਲਾ ਕਰਨ ਆਏ ਸਨ ਜਾਂ ਸਿਰਫ ਰੇਕੀ ਕਰ ਰਹੇ ਸਨ, ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਨਕੀਰਤ ਔਲਖ ਆਪਣੇ ਕਾਫ਼ਲੇ ਸਣੇ ਰਾਤ ਵੇਲੇ ਮੁਹਾਲੀ ਸਥਿਤ ਹੋਮਲੈਂਡ ਹਾਊਸ ਵੱਲ ਆ ਰਿਹਾ ਸੀ, ਉਦੋਂ ਬਾਈਕ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੋਹਾਂ ਦੇ ਮੂੰਹ ਢਕੇ ਹੋਏ ਸਨ।
ਕਾਰ ‘ਚ ਬੈਠੇ ਸਕਿਓਰਿਟੀ ਗਾਰਡ ਅਤੇ ਮਨਕੀਰਤ ਨੂੰ ਇਸ ਦਾ ਪਤਾ ਲੱਗਾ। ਇਸ ਤੋਂ ਬਾਅਦ ਬਿਨਾਂ ਗੱਡੀ ਰੋਕੇ ਉਹ ਤੇਜ਼ੀ ਨਾਲ ਹੋਮਲੈਂਡ ਸੁਸਾਇਟੀ ਪਹੁੰਚ ਗਏ।
ਘਟਨਾ ਤੋਂ ਬਾਅਦ ਚੌਕਸ ਸਕਿਓਰਿਟੀ ਗਾਰਡਾਂ ਨੇ ਗੱਡੀ ਨੂੰ ਸੁਰੱਖਿਅਤ ਥਾਂ ਵੱਲ ਮੋੜ ਦਿੱਤਾ। ਜਿਵੇਂ ਹੀ ਕਾਰ ਹੋਮਲੈਂਡ ਸੁਸਾਇਟੀ ਦੇ ਅੰਦਰ ਸੁਰੱਖਿਅਤ ਸਥਾਨ ‘ਤੇ ਪਹੁੰਚੀ ਤਾਂ ਮਨਕੀਰਤ ਦਾ ਗੰਨਮੈਨ ਆਪਣੀ ਰਾਈਫਲ ਲੈ ਕੇ ਹੇਠਾਂ ਆ ਗਿਆ। ਇਹ ਦੇਖ ਕੇ ਬਾਈਕ ਸਵਾਰਾਂ ਨੇ ਮੋਟਰਸਾਈਕਲ ਨੂੰ ਮੋੜ ਦਿੱਤਾ ਅਤੇ ਉਥੋਂ ਫ਼ਰਾਰ ਹੋ ਗਏ।
ਕਾਰ ਦਾ ਪਿੱਛਾ ਕਰਨ ਵਾਲੇ ਨੌਜਵਾਨਾਂ ਦੀ ਇਹ ਹਰਕਤ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪਿੱਛਾ ਕਰਨ ਵਾਲੇ ਬਾਈਕ ਸਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਸੀਸੀਟੀਵੀ ਤੋਂ ਬਾਈਕ ਨੰਬਰ ਅਤੇ ਪਿੱਛਾ ਕਰਨ ਵਾਲੇ ਨੌਜਵਾਨਾਂ ਦੀ ਸ਼ਖਸੀਅਤ ਦੇ ਆਧਾਰ ‘ਤੇ ਵੇਰਵੇ ਤਿਆਰ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਐਲਾਨ, ‘ਮਿੱਟੀ ਦੇ ਘਰਾਂ ਵਾਲਿਆਂ ਨੂੰ ਬਣਾ ਕੇ ਦਿਆਂਗੇ ਪੱਕਾ ਮਕਾਨ’
ਦੱਸ ਦੇਈਏ ਕਿ ਪੁਲਿਸ ਨੇ ਪਿਛਲੇ ਦਿਨੀਂ ਬੰਬੀਹਾ ਗਿਰੋਹ ਦੇ 4 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਸੀ ਕਿ ਉਹ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਦਾ ਕਤਲ ਕਰਕੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੇ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸਾਰੇ ਮੁਲਜ਼ਮ ਅਰਮੇਨੀਆ ਵਿੱਚ ਬੈਠੇ ਲੱਕੀ ਪਟਿਆਲ ਦੇ ਨਜ਼ਦੀਕੀ ਕੈਨੇਡਾ ਸਥਿਤ ਪ੍ਰਿੰਸ ਤੋਂ ਨਿਰਦੇਸ਼ ਲੈ ਰਹੇ ਸਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਮਨਕੀਰਤ ‘ਤੇ ਵੀ ਸਵਾਲ ਉੱਠ ਰਹੇ ਸਨ। ਮਨਕੀਰਤ ਔਲਖ ਮੂਸੇਵਾਲਾ ਕਤਲ ਦੇ ਮਾਸਟਰ ਮਾਈਂਡ ਲਾਰੈਂਸ ਦਾ ਕਾਲਜ ਦੋਸਤ ਹੈ। ਮੂਸੇਵਾਲਾ ਦੇ ਮਾਤਾ-ਪਿਤਾ ਵੀ ਕਈ ਵਾਰ ਇਸ਼ਾਰਿਆਂ ਵਿੱਚ ਮਨਕੀਰਤ ਦੀ ਭੂਮਿਕਾ ‘ਤੇ ਸਵਾਲ ਉਠਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: