ਇਕ ਪਾਸੇ ਜਿਥੇ ਭਾਰਤ ਸਣੇ ਹੋਰ ਦੇਸ਼ਾਂ ਵਿਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਉਥੇ ਅਫਗਾਨਿਸਤਾਨ ਨੇ ਕੁਝ ਸੂਬਿਆਂ ਵਿਚ ਔਰਤਾਂ ਨੂੰ ਇਸ ਜਸ਼ਨ ਤੋਂ ਦੂਰ ਰਹਿਣ ਲਈ ਫਰਮਾਨ ਸੁਣਾਇਆ ਹੈ। ਤਾਲਿਬਾਨ ਨੇ ਅਫਗਾਨਿਸਤਾਨ ਵਿਚ ਦੋ ਸੂਬਿਆਂ ਵਿਚ ਔਰਤਾਂ ਦੇ ਈਦ ਸਮਾਰੋਹ ਵਿਚ ਸ਼ਾਮਲ ਹੋਣ ‘ਤੇ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਬਗਲਾਨ ਤੇ ਤਾਖਰ ਸੂਬਿਆਂ ਵਿਚ ਅਧਿਕਾਰੀਆਂ ਨੇ ਔਰਤਾਂ ਨੂੰ ਈਦ ਦੇ ਦਿਨਾਂ ਵਿਚ ਬਾਹਰ ਨਾ ਜਾਣ ਦਾ ਹੁਕਮ ਦਿੱਤਾ। ਹਾਲਾਂਕਿ ਅਜੇ ਦੋ ਦੋਸ਼ਾਂ ਨੇ ਹੀ ਨਿਰਦੇਸ਼ ਜਾਰੀ ਕੀਤੇ ਹਨ।
ਇਨ੍ਹਾਂ ਸੂਬਿਆਂ ਵਿਚ ਇਹ ਫਰਮਾਨ ਉਦੋਂ ਜਾਰੀ ਹੋਇਆ ਜਦੋਂ ਤਾਲਿਬਾਨ ਨੇ ਪਰਿਵਾਰਾਂ ਤੇ ਔਰਤਾਂ ਨੂੰ ਅਫਗਾਨਿਸਤਾਨ ਦੇ ਹੇਰਾਤ ਖੇਤਰ ਵਿਚ ਬਗੀਚਿਆਂ ਤੇ ਬਾਹਰੀ ਥਾਂ ‘ਤੇ ਭੋਜਨ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਮਹਿਲਾਵਾਂ ‘ਤੇ ਸਖਤ ਹਿਜਾਹ ਨਿਯਮਾਂ ਦੀਆਂ ਧੱਜੀਆਂ ਉਡਾਉਣ ਲਈ ਇਹ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ‘ਸੱਚ ਬੋਲਣ ਦੀ ਕੀਮਤ ਚੁਕਾਈ’, ਸਰਕਾਰੀ ਬੰਗਲਾ ਖਾਲੀ ਕਰਦੇ ਸਮੇਂ ਬੋਲੇ ਕਾਂਗਰਸ ਨੇਤਾ ਰਾਹੁਲ ਗਾਂਧੀ
ਇਸ ਤੋਂ ਪਹਿਲਾਂ ਤਾਲਿਬਾਨ ਨੇ ਲੜਕੀਆਂ ਲਈ ਉੱਚ ਸਿੱਖਿਆ ਨੂੰ ਵੀ ਹਾਸਲ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਔਰਤਾਂ ਲਈ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਹੈ। ਮਹਿਲਾਵਾਂ ਨੂੰ ਨੌਕਰੀਆਂ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਹੋਰ ਪ੍ਰਤੀਬੰਧਾਂ ਦੇ ਨਾਲ ਉਨ੍ਹਾਂ ਦੇ ਘਰ ਛੱਡਣ ਦੀ ਸਮਰੱਥਾ ਨੂੰ ਰੋਕ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: