ਕਾਬੁਲ: ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਣਾਅ ਹੁਣ ਵਧਦਾ ਜਾ ਰਿਹਾ ਹੈ। ਤਾਲਿਬਾਨ ਨੇ ਨਾ ਸਿਰਫ਼ ਪਾਕਿਸਤਾਨੀ ਫ਼ੌਜ ਦਾ ਮਜ਼ਾਕ ਉਡਾਇਆ, ਸਗੋਂ ਦਹਾਕਿਆਂ ਪੁਰਾਣੇ ਜ਼ਖ਼ਮਾਂ ਨੂੰ ਵੀ ਖੁਰਚ ਦਿੱਤਾ ਹੈ। ਕਤਰ ਵਿੱਚ ਤਾਲਿਬਾਨ ਦੇ ਇੱਕ ਸਿਖਰਲੇ ਨੇਤਾ ਅਹਿਮਦ ਯਾਸਿਰ ਨੇ ਪਾਕਿਸਤਾਨ ਨੂੰ 1971 ਦੀ ਜੰਗ ਦੀ ਯਾਦ ਦਿਵਾਉਂਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਪਾਕਿਸਤਾਨ ਅਫਗਾਨਿਸਤਾਨ ਉੱਤੇ ਹਮਲਾ ਕਰਦਾ ਹੈ ਤਾਂ 1971 ਦੀ ਜੰਗ ਨੂੰ ਦੁਹਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਨੂੰ ਇਕ ਹੋਰ ਜੰਗ ਹਾਰਨ ਤੋਂ ਬਚਣ ਲਈ ਅਫਗਾਨਿਸਤਾਨ ਤੋਂ ਦੂਰ ਰਹਿਣਾ ਚਾਹੀਦਾ ਹੈ।
ਤਾਲਿਬਾਨ ਦੇ ਮੈਂਬਰ ਅਹਿਮਦ ਯਾਸਿਰ ਨੇ ਟਵੀਟ ਕਰਕੇ ਪਾਕਿਸਤਾਨ ਨੂੰ ਤਾਲਿਬਾਨ ‘ਤੇ ਹਮਲਾ ਕਰਨ ਦੀ ਚਿਤਾਵਨੀ ਦਿੱਤੀ ਹੈ, ਜਿਸ ‘ਚ ਉਸ ਨੇ ਭਾਰਤ ਦੇ ਸਾਹਮਣੇ ਆਤਮ ਸਮਰਪਣ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਫੌਜੀ ਹਮਲੇ ਬਾਰੇ ਸੋਚਣਾ ਭਾਰਤ ਨਾਲ ਮਿਲਟਰੀ ਸਮਝੌਤੇ ਨੂੰ ਸ਼ਰਮਨਾਕ ਦੁਹਰਾਉਣਾ ਹੋਵੇਗਾ।
ਦੱਸ ਦੇਈਏ ਕਿ ਪਾਕਿਸਤਾਨ ‘ਚ ਹੋ ਰਹੇ ਅੱਤਵਾਦੀ ਹਮਲਿਆਂ ਨੂੰ ਲੈ ਕੇ ਫੌਜ ਨੇ ਅਫਗਾਨਿਸਤਾਨ ‘ਚ ਲੁਕੇ ਅੱਤਵਾਦੀਆਂ ਖਿਲਾਫ ਵੱਡੀ ਕਾਰਵਾਈ ਦੀ ਯੋਜਨਾ ਬਣਾਈ ਹੈ। ਪਾਕਿਸਤਾਨ ਦੇ ਅੱਤਵਾਦ ਰੋਕੂ ਅਥਾਰਟੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਦੇਸ਼ ਦੀ ਸੀਨੇਟ ਦੀ ਅੰਦਰੂਨੀ ਸਥਾਈ ਕਮੇਟੀ ਨੂੰ ਦੱਸਿਆ ਸੀ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਜੇ ਵੀ ਤਾਲਿਬਾਨ ਦੇ ਸਹਿਯੋਗ ਨਾਲ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਦੂਜੀ ਵਾਰ ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ਰੋਕਣ ਦੀ ਧਮਕੀ! ਪੰਜਾਬ ਦੀਆਂ ਕੰਧਾਂ ‘ਤੇ ਮਿਲੇ ਖਾਲਿਸਤਾਨੀ ਨਾਅਰੇ
ਬੰਗਲਾਦੇਸ਼ ਦੇ ਗਠਨ ਨੂੰ ਪਾਕਿਸਤਾਨ ਦੀ ਫੌਜ ਲਈ ਸਭ ਤੋਂ ਵੱਡੀ ਹਾਰ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੂਜੀ ਵਿਸ਼ਵ ਜੰਗ ਤੋਂ ਬਾਅਦ ਇਹ ਸਭ ਤੋਂ ਵੱਡਾ ਫੌਜੀ ਸਮਰਪਣ ਸੀ। ਇਸ ਜੰਗ ਵਿੱਚ ਪਾਕਿਸਤਾਨੀ ਫੌਜ ਦੇ 93,000 ਜਵਾਨਾਂ ਨੇ ਭਾਰਤ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ। 1971 ਦੀ ਭਾਰਤ-ਪਾਕਿ ਜੰਗ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਹਵਾਈ ਸੈਨਾ (IAF) ਦੇ ਠਿਕਾਣਿਆਂ ‘ਤੇ ਹਮਲਾ ਕੀਤਾ ਗਿਆ ਸੀ। ਭਾਰਤੀ ਰੱਖਿਆ ਬਲਾਂ ਵੱਲੋਂ ਬਿਨਾਂ ਭੜਕਾਹਟ ਦੇ ਇਨ੍ਹਾਂ ਹਮਲਿਆਂ ਦਾ ਮੂੰਹਤੋੜ ਜਵਾਬ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: