ਅਫਗਾਨਿਸਤਾਨ ਵਿੱਚ ਏਅਰਪੋਰਟ ਆਪ੍ਰੇਸ਼ਨ ਲਈ ਤਾਲਿਬਾਨ ਨੇ ਯੂਨਾਈਟਿਡ ਅਰਬ ਅਮੀਰਾਤ (UAE) ਨਾਲ ਡੀਲ ਕੀਤੀ ਹੈ। ਤਾਲਿਬਾਨ ਦੇ ਟਰਾਂਸਪੋਰਟ ਐਂਡ ਸਿਵਲ ਐਵੀਏਸ਼ਨ ਡਿਪਟੀ ਮਨਿਸਟਰ ਗੁਲਾਮ ਜੇਲਾਨੀ ਵਫਾ ਨੇ ਮੰਗਲਵਾਰ ਨੂੰ ਇਹ ਡੀਲ ਸਾਈਨ ਕੀਤੀ। ਇਸ ਦੌਰਾਨ ਅਫਗਾਨਿਸਤਾਨ ਦੇ ਡਿਪਟੀ ਪ੍ਰਾਈਮ ਮਨਿਸਟਰ ਮੁੱਲਾ ਅਬਦੁਲ ਗਨੀ ਬਰਾਦਰ ਵੀ ਮੌਜੂਦ ਸਨ।
ਡੀਲ ਤਹਿਤ ਆਬੂਧਾਬੀ ਦੀ ਕੰਪਨੀ GAAC ਕਾਰਪੋਰੇਸ਼ਨ ਹੇਰਾਤ, ਕਾਬੁਲ ਤੇ ਕੰਧਾਰ ਦੇ ਏਅਰਪੋਰਟਸ ਦਾ ਮੈਨੇਜਮੈਂਟ ਸੰਭਾਲੇਗੀ। ਏਅਰਪੋਰਟ ਦੇ ਸੰਚਾਲਨ ਲਈ ਤਾਲਿਬਾਨ ਨੇ UAE, ਤੁਰਕੀ ਤੇ ਕਤਰ ਨਾਲ ਮਹੀਨਿਆਂ ਤੱਕ ਗੱਲਬਾਤ ਕੀਤੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਡੀਲ ਦੌਰਾਨ ਮੁੱਲਾ ਬਰਾਦਰ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਮਜ਼ਬੂਤ ਹੈ ਤੇ ਇਸਲਾਮਿਕ ਅਮੀਰਾਤ (ਤਾਲਿਬਾਨ ਨੇ ਅਫਗਾਨਿਸਤਾਨ ਦਾ ਇਸ ਵੇਲੇ ਇਹੀ ਨਾਂ ਰਖਿਆ ਹੈ) ਵਿਦੇਸ਼ੀ ਨਿਵੇਸ਼ਕਾਂ ਨਾਲ ਕੰਮ ਕਰਨ ਲਈ ਤਿਆਰ ਹੈ। ਬਰਾਦਰ ਨੇ ਕਿਹਾ ਕਿ ਇਸ ਸਮਝੌਤੇ ਨਾਲ ਸਾਰੇ ਵਿਦੇਸ਼ੀ ਏਅਰਲਾਈਨ ਅਫਗਾਨਿਸਤਾਨ ਵਿੱਚ ਸੁਰੱਖਿਅਤ ਉਡਾਨਾਂ ਸ਼ੁਰੂ ਕਰ ਸਕਣਗੀਆਂ।
ਸਿਵਲ ਏਵੀਏਸ਼ਨ ਮਨਿਸਟਰ ਗੁਲਾਮ ਜੇਲਾਨੀ ਵਫਾ ਨੇ ਕਿਹਾ ਕਿ GAAC ਕਾਰਪੋਰੇਸ਼ਨ ਇੱਕ ਮਲਟੀਨੈਸ਼ਨਲ ਕੰਪਨੀ ਹੈ, ਜੋ UAE ਵਿੱਚ ਫਲਾਈਟ ਸਰਵਿਸਿਜ਼ ਮੁਹੱਈਆ ਕਰਵਾਉਂਦੀ ਹੈ। ਜਦੋਂ ਸਾਡੇ ਇਥੇ ਹਾਲਾਤ ਠੀਕ ਨਹੀਂ ਸਨ, ਉਦੋਂ UAE ਨੇ ਤਕਨੀਕੀ ਸਹਾਇਤਾ ਦਿੱਤੀ ਸੀ ਤੇ ਮੁਫਤ ਵਿੱਚ ਟਰਮਿਨਲ ਦੀ ਰਿਪੇਅਰਿੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਡੀਲ ‘ਤੇ ਸਵਾਲ ਵੀ ਉਠ ਰਹੇ ਹਨ ਕਿਉਂਕਿ ਕਤਰ ਤੇ ਤੁਰਕੀ ਪਹਿਲਾਂ ਤੋਂ ਹੀ ਏਅਰਪੋਰਟ ਦੇ ਆਪ੍ਰੇਸ਼ਨ ਦੀ ਡੀਲ ਹਾਸਲ ਕਰਨ ਦੀ ਲਾਈਨ ਵਿੱਚ ਸਨ। ਦਸੰਬਰ 2021 ਵਿੱਚ ਤੁਰਕੀ ਤੇ ਕਤਰ ਦੀਾਂ ਕੰਪਨੀਆਂ ਨੇ ਕਾਬੁਲ ਏਅਰਪੋਰਟ ਸਣੇ ਇਥੇ ਦੇ ਬਾਲਖ, ਹੇਰਾਤ, ਕੰਧਾਰ ਤੇ ਖੋਸਤ ਸੂਬੇ ਦੇ ਏਅਰਪੋਰਟ ਚਲਾਉਣ ਲਈ ਇੱਕ ਸਮਝੌਤਾ ਕੀਤਾ ਸੀ। ਦੱਸ ਦੇਈਏ ਕਿ ਅਗਸਤ 2021 ਵਿੱਚ ਤਾਲਿਬਾਨ ਨੇ ਅਫਗਾਨਿਸਤਾਨ ਦੀ ਸੱਤਾ ਆਪਣੇ ਹੱਥ ਵਿੱਚ ਲੈ ਲਈ।