ਸ਼ਨੀਵਾਰ ਨੂੰ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਖੋਸਤ ਤੇ ਕੁਨਾਰ ਸੂਬਿਆਂ ਵਿਚ ਏਅਰਸਟ੍ਰਾਈਕ ਕਰ ਦਿੱਤੀ। ਇਸ ਬੰਬਾਰੀ ਵਿਚ 5 ਬੱਚਿਆਂ ਤੇ 1 ਮਹਿਲਾ ਦੀ ਮੌਤ ਹੋਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਮਲਾ ਖੋਸਤ ਦੇ ਸਪੇਰਾ ਜ਼ਿਲ੍ਹੇ ਵਿਚ ਹੋਇਆ ਸੀ ਜਿਸ ਵਿਚ 40 ਤੋਂ ਲੋਕਾਂ ਦੀ ਮੌਤ ਹੋਈ ਹੈ। ਏਅਰਸਟ੍ਰਾਈਕ ਤੋਂ ਬਾਅਦ ਅਫਗਾਨਿਸਤਾਨ ਦੇ ਲੋਕਾਂ ਨੇ ਸੜਕ ‘ਤੇ ਉਤਰ ਕੇ ਪਾਕਿਸਤਾਨ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ।
ਹਮਲੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਹਾਲਾਂਕਿ ਮੀਡੀਆ ਦਾ ਕਹਿਣਾ ਹੈ ਕਿ ਏਅਰਸਟ੍ਰਾਈਕ ਜ਼ਰੀਏ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ‘ਤੇ ਹਮਲਾ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਹਮਲੇ ਦੀ ਸਖਤ ਨਿੰਦਾ ਕੀਤੀ ਹੈ।
ਤਾਲਿਬਾਨ ਦੇ ਬੁਲਾਰੇ ਜਬੀਉਲਾਹ ਮੁਜਾਹਿਦ ਨੇ ਟਵੀਟ ਕਰਕੇ ਪਾਕਿ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦੀ ਹਕੂਮਤ ਪਾਕਿਸਤਾਨ ਤੋਂ ਮੰਗ ਕਰਦੀ ਹੈ ਕਿ ਉਹ ਅਜਿਹੇ ਮਾਮਲਿਆਂ ਵਿਚ ਅਫਗਾਨਿਸਤਾਨ ਦੇ ਸਬਰ ਦਾ ਇਮਤਿਹਾਨ ਨਾ ਲਵੇ।ਅਜਿਹੀ ਗਲਤੀ ਦੁਬਾਰਾ ਹੋਈ ਤਾਂ ਇਸ ਦੇ ਬੁਰੇ ਨਤੀਜੇ ਹੋਣਗੇ। ਦੋਵੇਂ ਦੇਸ਼ਾਂ ਵਿਚ ਸਮੱਸਿਆਵਾਂ ਨੂੰ ਰਾਜਨੀਤਕ ਤਰੀਕਿਆਂ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਏਅਰਸਟ੍ਰਾਈਕ ਦੇ ਬਾਅਦ ਤਾਲਿਬਾਨ ਸਰਕਾਰ ਨੇ ਪਾਕਿਸਤਾਨ ਦੇ ਰਾਜਦੂਤ ਮਨਸੂਰ ਅਹਿਮਦ ਖਾਨ ਨੂੰ ਤਲਬ ਕੀਤਾ। ਇਸ ਦੌਰਾਨ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਤੇ ਡਿਪਟੀ ਰੱਖਿਆ ਮੰਤਰੀ ਅਲਹਾਜ਼ ਮੁੱਲਾ ਸ਼ਿਰੀਨ ਵੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਪਾਕਿਸਤਾਨ ਮੀਡੀਆ ਮੁਤਾਬਕ ਏਅਰਸਟ੍ਰਾਈਕ ਜ਼ਰੀਏ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਪਸ਼ਤੂਣ ਇਸਲਾਮਿਕ ਗਰੁੱਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਅਫਗਾਨਿਸਤਾਨ ਦੇ ਗੋਰਬਰਜ ਜ਼ਿਲ੍ਹੇ ਵਿਚ ਪਾਕਿਸਤਾਨੀ ਤੇ ਅਫਗਾਨਿਸਤਾਨੀ ਸੈਨਿਕਾਂ ਵਿਚ ਝੜਪ ਹੋਈ ਸੀ।
ਇਹ ਵੀ ਪੜ੍ਹੋ : ਅਸਮ ‘ਚ ਬਿਜਲੀ ਡਿਗਣ ਨਾਲ ਹੋਈਆਂ 14 ਮੌਤਾਂ, IMD ਨੇ ਅਗਲੇ 2 ਦਿਨ ਭਾਰੀ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ
ਗੌਰਤਲਬ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਨਾਲ ਮਿਲਦੀ ਆਪਣੀ 2700 ਕਿਲੋਮੀਟਰ ਦੀ ਸਰਹੱਦ ਜਿਸ ਨੂੰ ਡੂਰੰਡ ਲਾਈਨ ਕਿਹਾ ਜਾਂਦਾ ਹੈ, ‘ਤੇ ਵਾੜ ਲਗਾ ਰਿਹਾ ਹੈ ਜਿਸ ਤੋਂ ਤਾਲਿਬਾਨ ਨਾਰਾਜ਼ ਹੈ। ਅਫਗਾਨਿਸਤਾਨ ਵਿਚ ਯੂਨਾਈਟਿਡ ਨੇਸ਼ਨਲ ਅਸਿਸਟੈਂਟ ਮਿਸ਼ਨ ਨੇ ਕਿਹਾ ਕਿ ਉਹ ਹਵਾਈ ਹਮਲਿਆਂ ਵਿਚ ਹੋਈ ਨਾਗਰਿਕਾਂ ਦੀ ਮੌਤ ‘ਤੇ ਬੇਹੱਦ ਚਿੰਤਤ ਹੈ।