ਬਠਿੰਡਾ ਵਿਚ ਅੱਜ ਸਵੇਰੇ-ਸਵੇਰੇ ਤੇਲ ਨਾਲ ਭਰਿਆ ਟੈਂਕਰ ਪਲਟ ਜਾਂਦਾ ਹੈ। ਬਠਿੰਡਾ ਦੇ ਸਰਦੂਲਗੜ੍ਹ ਦੇ ਨੇੜੇ ਪਿੰਡ ਝੰਡਾ ਕਲਾਂ ਨੂੰ ਜਾਂਦੇ ਵੱਡਾ ਹਾਦਸਾ ਵਾਪਰਿਆ ਹੈ। ਸੜਕ ਤੋਂ ਖੇਤਾਂ ਵਲ ਟੈਂਕਰ ਪਲਟ ਗਿਆ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪਰ ਟੈਂਕਰ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਨਾਲ ਉਸ ਦਾ 15 ਲੱਖ ਦਾ ਨੁਕਸਾਨ ਹੋ ਗਿਆ ਹੈ। ਦੱਸ ਦੇਈਏ ਕਿ ਕਿਸਾਨਾਂ ਦੇ ਦਿੱਲੀ ਜਾਣ ਨੂੰ ਰੋਕਣ ਲਈ ਕੰਢਿਆਲੀ ਤਾਰਾਂ ਤੇ ਵੱਡੇ ਪੱਥਰ ਰੱਖੇ ਗਏ ਹਨ ਜਿਸ ਦੇ ਕਾਰਨ ਆਵਾਜਾਈ ਵੀ ਠੱਪ ਹੋ ਚੁੱਕੀ ਹੈ ਪਰ ਲੋਕ ਆਪਣੇ ਕੰਮ-ਧੰਦਿਆਂ ਨੂੰ ਲੈ ਕੇ ਛੋਟੇ ਰਸਤਿਆਂ ਤੋਂ ਲੰਘ ਰਹੇ ਹਨ। ਲਗਭਗ 4 ਵਜੇ ਇਸ ਪਿੰਡ ਵਿਚੋਂ ਟੈਂਕਰ ਲੰਘ ਰਿਹਾ ਸੀ। ਮਾਲਕ ਨੇ ਦੱਸਿਆ ਕਿ ਰਸਤਾ ਛੋਟਾ ਹੋਣ ਕਾਰਨ ਹਾਦਸਾ ਵਾਪਿਰਆ ਹੈ। ਇਥੋਂ ਟਰੱਕ ਲੰਘਦਾ ਹੋਇਆ ਪਲਟ ਗਿਆ।
ਇਹ ਵੀ ਪੜ੍ਹੋ : ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ ‘ਚ ਦਿੱਤਾ 1 ਕਰੋੜ ਰੁਪਏ ਸ਼ਗਨ, ਹਰ ਪਾਸੇ ਵਾਇਰਲ ਹੋਈ ਵੀਡੀਓ
ਟਰੱਕ ਦੇ ਮਾਲਕ ਨੇ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਗੁਹਾਰ ਲਗਾਈ ਗਈ ਹੈ। ਪੀੜਤ ਨੇ ਕਿਹਾ ਕਿ ਮੁੱਖ ਰਸਤਾ ਬੰਦ ਹੋਣ ਕਾਰਨ ਉਸ ਨਾਲ ਹਾਦਸਾ ਵਾਪਰਿਆ ਹੈ।
ਵੀਡੀਓ ਲਈ ਕਲਿੱਕ ਕਰੋ -: