ਅਫ਼ਗਾਨਿਸਤਾਨ ਦੀ ਸੱਤਾ ‘ਤੇ ਕਬਜ਼ਾ ਕੀਤੇ ਹੋਏ ਵਿੱਚ ਤਾਲਿਬਾਨ ਨੂੰ 6 ਮਹੀਨੇ ਬੀਤ ਚੁੱਕੇ ਹਨ। ਉਸ ਦੇ ਕਬਜ਼ੇ ਪਿੱਛੋਂ ਦਹਿਸ਼ਤ ਵਿੱਚ ਆ ਰਹੇ ਲੋਕ ਸ਼ਹਿਰ ਤੇ ਦੇਸ਼ ਛੱਡ ਕੇ ਭੱਜ ਰਹੇ ਹਨ। ਬੌਧੀਆਂ ਦਾ ਗੜ੍ਹ ਅਖਵਾਉਣ ਵਾਲੇ ਪ੍ਰਾਚੀਨ ਸ਼ਹਿਰ ਬਾਮਿਆਨ ਵਿੱਚ ਵੀ ਇਸੇ ਤਰ੍ਹਾਂ ਹੋਇਆ। ਉਥੇ ਦੇ ਲੋਕ ਹੱਸਦਾ-ਵੱਸਦਾ ਬਾਮਿਆਨ ਛੱਡ ਕੇ ਚਲੇ ਗਏ। ਇਸ ਦਹਿਸ਼ਤ ਵਿਚਾਲੇ ਵੀ ਇੱਕ ਗ੍ਰੈਜੂਏਟ ਕੁੜੀ ਫਿਸਦਾ ਨੇ ਹਿੰਮਤ ਵਿਖਾਈ।
ਗਰੀਬ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਉਸ ਨੇ ਆਪਣਾ ਆਪਣਾ ਸਕੂਲ ਬੰਦ ਨਹੀਂ ਕੀਤਾ। ਤਾਲਿਬਾਨ ਲੜਾਕਿਆਂ ਦੀ ਪਕੜ ਵਿੱਚ ਉਹ ਨਾ ਆਵੇ, ਇਸ ਦੇ ਲਈ ਪਹਾੜ ਦੀ ਗੁਫਾ ਨੂੰ ਆਪਣਾ ਸਕੂਲ ਬਣਾ ਲਿਆ। ਉਥੋਂ ਹਰ ਦਿਨ ਬੱਚਿਆਂ ਨੂੰ ਦੋ ਘੰਟੇ ਤਾਲੀਮ ਦਿੱਤੀ ਜਾ ਰਹੀ ਹੈ। ਉਸ ਨੇ ਨਾ ਸਿਰਫ ਸਥਾਨਕ ਡਾਰੀ ਭਾਸ਼ਾ ਦੇ ਨਾਲ ਹੀ ਅੰਗਰੇਜ਼ੀ ਵੀ ਸਿਖਾਈ। ਕੁਰਾਨ ਦੀਆਂ ਆਯਤਾਂ ਵੀ ਪੜ੍ਹਾਈਆਂ ਜਾ ਰਹੀਆਂ ਹਨ। ਇਸ ਸਕੂਲ ਨੂੰ ਚਲਾਉਣ ਲਈ ਉਸ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕੀਤਾ ਤੇ ਸਥਾਨਕ ਬਾਜ਼ਾਰਾਂ ਵਿੱਚ ਸਾਮਾਨ ਵੀ ਵੇਚਿਆ।
ਫਿਸਤਾ ਨੇ ਇੱਕ ਅਖਬਾਰ ਨੂੰ ਦੱਸਿਆ ਕਿ ਉਸਨੂੰ ਇਹ ਸਕੂਲ ਚਲਾਉਂਦੇ ਹੋਏ ਲਗਭਗ 10 ਸਾਲ ਹੋ ਗਏ ਹਨ। ਜਦੋਂ ਉਹ 12 ਸਾਲ ਦੀ ਸੀ, ਉਦੋਂ ਉਸ ਨੇ ਇਹ ਸਕੂਲ ਖੋਲ੍ਹਿਆ ਸੀ। ਇਸ ਸਕੂਲ ਵਿੱਚ ਆਲੇ-ਦੁਆਲੇ ਦੇ ਲਗਭਗ 50 ਪਰਿਵਾਰਾਂ ਦੇ ਚਾਰ ਤੋਂ 17 ਸਾਲ ਤੱਕ ਦੇ ਬੱਚੇ ਆਉੰਦੇ ਹਨ। ਬੀਤੀ ਅਗਸਤ ਵਿੱਚ ਜਦੋਂ ਤਾਲਿਬਾਨ ਨੇ ਦੁਬਾਰਾ ਸੱਤਾ ਵਿੱਚ ਕਬਜ਼ਾ ਕੀਤਾ ਤਾਂ ਉਹ ਡਰ ਗਈ ਸੀ। ਜਦੋਂ ਲੋਕ ਪਿੰਡ ਛੱਡ ਕੇ ਭੱਜ ਗਏ, ਲੋਕਾਂ ਕੋਲ ਪੜ੍ਹਾਉਣ ਲਈ ਪੈਸੇ ਤੱਕ ਨਹੀਂ ਸਨ, ਉਦੋਂ ਇਹ ਸਕੂਲ ਉਨ੍ਹਾਂ ਦਾ ਸਹਾਰਾ ਬਣਿਆ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਫਿਸਤਾ ਨੇ ਕਿਹਾਕਿ ਮੇਰੇ ਦੋਸਤਾਂ ਨੇ ਸੁਝਾਅ ਦਿੱਤਾ ਸੀ ਕਿ ਮੈਂ ਕੰਧਾਂ ‘ਤੇ ਚਿਪਕੇ ਪੋਸਟਰਾਂ ਨੂੰ ਹਟਾ ਦਿਆਂ, ਕਿਉਂਕਿ ਮੈਂ ਕੁੜੀਆਂ ਨੂੰ ਪੜ੍ਹਾ ਰਹੀ ਹਾਂ। ਬਾਅਦ ਵਿੱਚ ਮੈਂ ਉਨ੍ਹਾਂ ਨੂੰ ਕੱਢ ਕੇ ਬੈਗ ਵਿੱਚ ਭਰ ਕੇ ਨਦੀ ਵਿੱਚ ਸੁੱਟ ਦਿੱਤਾ ਸੀ। ਪਿੰਡ ਤੱਕ ਤਾਲਿਬਾਨੀ ਲੜਾਕੇ ਤਿੰਨ ਵਾਰ ਆਏ, ਪਰ ਉਹ ਗੁਫਾ ਵਿੱਚ ਮੌਜੂਦ ਮੇਰੇ ਸਕੂਲ ਨੂੰ ਨਹੀਂ ਲੱਭ ਸਕੇ। ਪੂਰੇ ਬਾਮਿਆਨ ਵਿੱਚ ਫਿਸਤਾ ਇਕੱਲੀ ਹੈ ਜੋ ਖੁਦ ਦੇ ਪੈਸਿਆਂ ਨਾਲ ਇਹ ਸਕੂਲ ਚਲਾਉਂਦੀ ਹੈ।