ਚੰਡੀਗੜ੍ਹ ਪੁਲਿਸ ਨੇ ਇੱਕ ਲਾਪਤਾ ਹੋਏ ਬੱਚੇ ਨੂੰ ਬਿਨਾਂ ਦੇਰੀ ਕੀਤੇ ਲੱਭ ਕੇ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ। ਜਿਗਰ ਦੇ ਟੁੱਕੜੇ ਦੇ ਵਾਪਸ ਮਿਲਣ ‘ਤੇ ਉਸ ਦਾ ਪਿਤਾ ਭਾਵੁਕ ਹੋ ਗਿਆ ਤੇ ਉਸ ਦੀਆਂ ਅੱਖਾਂ ‘ਚ ਹੰਝੂ ਆ ਗਏ।
ਏ.ਐੱਸ.ਆਈ. ਦਰਸ਼ਨ ਕੌਰ ਤੇ ਪੀ.ਐੱਸ. ਸੈਕਟਰ-36 ਵੱਲੋਂ ਕੁਝ ਹੀ ਸਮੇਂ ਵਿੱਚ ਲਾਪਤਾ ਹੋਏ ਬੱਚੇ ਨੂੰ ਲੱਭ ਕੇ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ। ਚੰਡੀਗੜ੍ਹ ਪੁਲਿਸ ਨੇ ਇਸ ਦੀਆਂ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਟਵਿੱਟਰ ‘ਤੇ ਸ਼ੇਅਰ ਕੀਤੀਆਂ, ਜਿਸ ਵਿੱਚ ਏ.ਐੱਸ.ਆਈ. ਬੱਚੇ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਰਹੇ ਹਨ ਤੇ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਉਸ ਦੇ ਪਿਤਾ ਦੀਆਂ ਅੱਖਾਂ ‘ਚੋਂ ਹੰਝੂ ਛਲਕ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

ਇਹ ਵੀ ਪੜ੍ਹੋ : BJP ਨੇਤਾ ਸ਼ਾਂਤਾ ਕੁਮਾਰ ਦਾ ਬਿਆਨ, ਕਿਹਾ- ‘ਜਾਤੀ ਆਧਾਰਿਤ ਰਾਖਵਾਂਕਰਨ ਖਤਮ ਹੋਣਾ ਚਾਹੀਦੈ’






















