ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਅਧੀਨ ਆਉਂਦੀਆਂ 47,218 ਆਰਜ਼ੀ ਭਰੀਆਂ ਅਸਾਮੀਆਂ ਨੂੰ ਵਿੱਤੀ ਸਾਲ 2022-23 ਦੌਰਾਨ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੂੰ ਇਹ ਅਸਾਮੀਆਂ 28 ਫਰਵਰੀ 2022 ਤੋਂ ਅੱਗੇ ਜਾਰੀ ਰਖਣ ਦੀ ਤਜਵੀਜ਼ ਭੇਜੀ ਗਈ ਸੀ, ਜਿਸ ਨੂੰ ਲੈ ਕੇ ਇਸ ਸਾਲ ਦੌਰਾਨ ਮਿਤੀ 01.03.2022 ਤੋਂ 31.05.2022 ਤੱਕ ਦੇ ਸਮੇਂ ਲਈ ਇਨ੍ਹਾਂ ਭਰੀਆਂ ਅਸਾਮੀਆਂ ਨੂੰ ਆਖਰੀ ਵਾਰ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇਨ੍ਹਾਂ ਵੇਰਵਾ ਹੇਠਾਂ ਦਿੱਤਾ ਗਿਆ ਹੈ।
ਹਾਲਾਂਕਿ ਵਿੱਤ ਵਿਭਾਗ ਨੇ ਹਿਦਾਇਤਾਂ ਦਿੱਤੀਆਂ ਹਨ ਕਿ ਮਿਤੀ 09.03.2022 ਦੀ ਰੋਸ਼ਨੀ ਵਿੱਚ ਹਰੇਕ ਜ਼ਿਲ੍ਹੇ ਵਿੱਚ ਤਾਇਨਾਤ ਐੱਸ.ਏ.ਐੱਸ. ਕਾਡਰ ਦੇ ਅਧਿਕਾਰੀ ਆਰਜ਼ੀ ਅਸਾਮੀਆਂ ਵਿਰੁੱਧ ਤਨਖਾਹ ਦੀ ਅਦਾਇਗੀ ਤੋਂ ਪਹਿਲਾਂ ਆਪਣੇ ਪੱਧਰ ‘ਤੇ ਇਹ ਯਕੀਨੀ ਬਣਾਉਣਗੇ ਕਿ ਕਿਸੇ ਵੀ ਆਰਜ਼ੀ ਖਾਲੀ ਅਸਾਮੀ ਵਿਰੁੱਧ ਤਨਖਾਹ ਡਰਾਅ ਨਾ ਹੋਵੇ।
ਐੱਸ.ਏ.ਐੱਸ. ਕਾਡਰ/ ਸਬੰਧਤ ਡੀ.ਡੀ.ਓਜ਼ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਇਸ ਪ੍ਰਵਾਨਗੀ ਮੁਤਾਬਕ ਜਿਨ੍ਹਾਂ ਕਰਮਚਾਰੀਆਂ ਦੀ ਤਨਖਾਹ ਡਰਾਅ ਕੀਤੀ ਜਾਣੀ ਹੈ, ਉਹ ਕਰਮਚਾਰੀ ਸਿਰਫ਼ ਮਨਜ਼ੂਰਸ਼ੁਦਾ ਅਸਾਮੀਆਂ ਵਿਰੁੱਧ ਤਾਇਨਾਤ ਹੋਣ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਹਾਲਾਂਕਿ ਅਗਲੇ ਵਿੱਤੀ ਸਾਲ 31.05.2022 ਤੋਂ ਅੱਗੇ ਇਨ੍ਹਾਂ ਅਸਾਮੀਆਂ ਨੂੰ ਚਾਲੂ ਰੱਖਣ ‘ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਤੇ ਪੀ.ਐੱਫ. ਰੂਲਜ਼ ਤਹਿਤ ਉਨ੍ਹਾਂ ਦੇ ਦਫਤਰ ਵੱਲੋਂ ਆਪਣੇ ਪੱਧਰ ‘ਤੇ ਦਿੱਤੀ ਜਾਂਦੀ ਤਿੰਨ ਮਹੀਨੇ ਦੀ ਮਨਜ਼ੂਰੀ ਨਾਮੰਨਣਯੋਗ ਹੋਵੇਗੀ।