ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਐਮਬੀਡੀ ਮਾਲ ਨੇੜੇ ਪੁਲ ‘ਤੇ 3 ਵਾਹਨਾਂ ਦੀ ਟੱਕਰ ਹੋ ਗਈ। ਹਾਦਸੇ ‘ਚ ਕ੍ਰੇਟਾ ਕਾਰ ਪਲਟੀਆਂ ਖਾ ਕੇ ਦੂਜੀ ਸੜਕ ‘ਤੇ ਜਾ ਡਿੱਗੀ। ਇਸ ਹਾਦਸੇ ‘ਚ 3 ਲੋਕ ਜ਼ਖਮੀ ਹੋ ਗਏ ਹਨ। ਸੜਕ ‘ਤੇ ਕਾਰਾਂ ਦੀ ਟੱਕਰ ਦੇਖ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਕਾਰਾਂ ‘ਚੋਂ ਬਾਹਰ ਕੱਢਿਆ।
ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਰਾਂ ਦੀ ਤੇਜ਼ ਰਫਤਾਰ ਕਾਰਨ ਵਾਪਰਿਆ। ਟਰੈਫਿਕ ਪੁਲੀਸ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸੜਕ ’ਤੇ ਆਵਾਜਾਈ ਨੂੰ ਹਟਾਇਆ।
ਇਸ ਦੇ ਨਾਲ ਹੀ ਕਾਰਾਂ ਵੀ ਸੜਕ ਦੇ ਵਿਚਕਾਰੋਂ ਪਾਸੇ ਕੀਤੀਆਂ ਗਈਆਂ। ਹਾਦਸੇ ਵਿੱਚ ਦੋ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਲੈਂਡ ਕਰੂਜ਼ਰ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਹੌਲੀ-ਹੌਲੀ ਜਾ ਰਿਹਾ ਸੀ ਪਰ ਦੂਜੇ ਪਾਸੇ ਤੋਂ ਆਈ ਕ੍ਰੇਟਾ ਗੱਡੀ ਪਲਟੀਆਂ ਖਾਂਦੀ ਹੋਈ ਆਈ ਤੇ 2 ਗੱਡੀਆਂ ਨਾਲ ਭਿੜ ਗਈ।
ਇਹ ਵੀ ਪੜ੍ਹੋ : ਦਾਦਾ-ਦਾਦੀ ਦੀ ਕੁੱਛੜ ‘ਚੋਂ 8 ਮਹੀਨੇ ਦਾ ਪੋਤਾ ਖੋਹ ਕੇ ਬਦਮਾਸ਼ ਫਰਾਰ, ਪੁਲਿਸ ਵੱਲੋਂ ਤਸਵੀਰ ਜਾਰੀ
ਇਸ ਕਾਰਨ ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਡਰਾਈਵਰ ਦੀ ਗਲਤੀ ਹੈ।
ਵੀਡੀਓ ਲਈ ਕਲਿੱਕ ਕਰੋ -: