ਅੰਮ੍ਰਿਤਸਰ ਜ਼ਿਲ੍ਹੇ ਦਾ ਫੋਕਲ ਪੁਆਇਂਟ ਅਤੇ ਇਸ ਦੇ ਆਸ-ਪਾਸ ਦਾ ਇਲਾਕਾ ਵੀਰਵਾਰ ਸਵੇਰੇ ਹੋਏ ਧਮਾਕਿਆਂ ਨਾਲ ਕੰਬ ਉਠਿਆ। ਇਹ ਧਮਾਕਾ ਬ੍ਰਾਈਟ ਇੰਟਰਪ੍ਰਾਈਜਿਜ਼ ਪੇਂਟ ਫੈਕਟਰੀ ‘ਚ ਹੋਇਆ। ਦਰਅਸਲ ਪੇਂਟ ਫੈਕਟਰੀ ‘ਚ ਅੱਗ ਲੱਗ ਗਈ ਸੀ, ਜਿਸ ਕਰਕੇ ਫੈਕਟਰੀ ਦੇ ਅੰਦਰ ਪਏ ਕੈਮੀਕਲ ਦੇ ਡਰੰਮ ਫਟ ਗਏ ਸਨ। ਫਾਇਰ ਬ੍ਰਿਗੇਡ ਅਤੇ ਢਾਬ ਵਸਤੀਰਾਮ ਸੇਵਾ ਸੁਸਾਇਟੀ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫੋਕਲ ਪੁਆਇੰਟ ਸਥਿਤ ਫੈਕਟਰੀ ਵਿੱਚ ਸੌਂ ਰਹੇ ਸੁਬੋਧ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਉਸ ਨੇ ਧਮਾਕਿਆਂ ਦੀ ਆਵਾਜ਼ ਸੁਣੀ। ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਪੇਂਟ ਫੈਕਟਰੀ ਨੂੰ ਭਿਆਨਕ ਅੱਗ ਲੱਗੀ ਹੋਈ ਸੀ। ਕਰੀਬ 4 ਤੋਂ 5 ਧਮਾਕੇ ਇੱਕੋ ਵੇਲੇ ਹੋਏ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਉਸ ਦੀ ਇਮਾਰਤ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਤੁਰੰਤ ਬਾਅਦ ਉਸ ਨੇ ਬ੍ਰਾਈਟ ਇੰਟਰਪ੍ਰਾਈਜਿਜ਼ ਦੇ ਮਾਲਕ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਉਸ ਨੇ ਫਾਇਰ ਬ੍ਰਿਗੇਡ ਦੇ ਨੰਬਰ ‘ਤੇ ਵੀ ਕਾਲ ਕੀਤੀ।
ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੇਂਟ ਫੈਕਟਰੀ ਹੋਣ ਕਾਰਨ ਅੰਦਰ ਈਥਾਨੌਲ ਭਰਿਆ ਹੋਇਆ ਹੈ। ਫੋਮ ਨਾਲ ਸਪ੍ਰੇਅ ਕੀਤਾ ਜਾ ਰਿਹਾ ਹੈ, ਜਿਵੇਂ ਹੀ ਫੋਮ ਤੇ ਪਾਣੀ ਦਾ ਸਪ੍ਰੇਅ ਬੰਦ ਕਰਦੇ ਹਾਂ, ਅੱਗ ਫਿਰ ਭੜਕ ਜਾਂਦੀ ਹੈ। ਤਿੰਨ ਘੰਟਿਆਂ ਵਿੱਚ 10 ਤੋਂ 12 ਗੱਡੀਆਂ ਪਾਣੀ ਤੇ ਫੋਮ ਦੀਆਂ ਲੱਗ ਚੁੱਕੀਆਂ ਹਨ।
ਫੈਕਟਰੀ ਬੰਦ ਹੋਣ ਕਾਰਨ ਸ਼ਟਰ ਅਤੇ ਖਿੜਕੀਆਂ ਬੰਦ ਸਨ। ਅੰਦਰ ਧਮਾਕਾ ਹੋਣ ਕਾਰਨ ਕੁਝ ਸ਼ਟਰ ਉੱਖੜ ਗਏ ਪਰ ਕੁਝ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਪੇਚਾਂ ਲਾ ਕੇ ਖਿੱਚ ਲਿਆ ਅਤੇ ਤੋੜ ਦਿੱਤਾ। ਅੱਗ ਦਾ ਸੇਕ ਇੰਨਾ ਜ਼ਿਆਦਾ ਸੀ ਕਿ 150 ਤੋਂ 200 ਮੀਟਰ ਤੱਕ ਖੜ੍ਹੇ ਹੋਣਾ ਵੀ ਮੁਸ਼ਕਲ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਫੈਕਟਰੀ ਵਿੱਚ ਕੈਮੀਕਲ ਮੌਜੂਦ ਹੋਣ ਕਾਰਨ ਅੱਗ ’ਤੇ ਕਾਬੂ ਪਾਉਣ ਵਿੱਚ ਸਮਾਂ ਲੱਗ ਰਿਹਾ ਹੈ। ਫਾਇਰ ਬ੍ਰਿਗੇਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਣੀ ਦੀਆਂ ਗੱਡੀਆਂ ਲਗਾਤਾਰ ਲਿਆਂਦੀਆਂ ਜਾ ਰਹੀਆਂ ਹਨ, ਅੱਗ ‘ਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।